Breaking News
Home / ਕੈਨੇਡਾ / ਟੋਰਾਂਟੋ ਡਾਊਨ ਟਾਊਨ ਵਿੱਚ ਹੋਈ ‘ਸਕੋਸ਼ੀਆ ਟੋਰਾਂਟੋ ਵਾਟਰ ਫਰੰਟ ਮੈਰਾਥਨ’ ਲਈ ਪੰਜਾਬੀ ਕਮਿਊਨਿਟੀ ਨੇ ਭਾਰੀ ਉਤਸ਼ਾਹ ਵਿਖਾਇਆ

ਟੋਰਾਂਟੋ ਡਾਊਨ ਟਾਊਨ ਵਿੱਚ ਹੋਈ ‘ਸਕੋਸ਼ੀਆ ਟੋਰਾਂਟੋ ਵਾਟਰ ਫਰੰਟ ਮੈਰਾਥਨ’ ਲਈ ਪੰਜਾਬੀ ਕਮਿਊਨਿਟੀ ਨੇ ਭਾਰੀ ਉਤਸ਼ਾਹ ਵਿਖਾਇਆ

logo-2-1-300x105ਸਿਹਤ-ਸੰਭਾਲ ਸਬੰਧੀ ਦੌੜ ਨੇ ਲੋਕਾਂ ਨੂੰ ਭਾਵ-ਪੂਰਤ ਸੰਦੇਸ਼ ਦਿੱਤਾ
ਟੋਰਾਂਟੋ/ਡਾ. ਝੰਡ : ਸਕੋਸ਼ੀਆ ਬੈਂਕ ਅਤੇ ਇਸ ਦੇ ਹੋਰ ਸਹਿਯੋਗੀਆਂ ਵੱਲੋਂ ਹਰ ਸਾਲ ਅਕਤੂਬਰ ਵਿੱਚ ਕਰਵਾਈ ਜਾਂਦੀ ‘ਟੋਰਾਂਟੋ ਵਾਟਰ ਫਰੰਟ ਚੈਰਿਟੀ ਮੈਰਾਥਨ’ ਇਸ ਵਾਰ 16 ਤਰੀਕ ਦਿਨ ਐਤਵਾਰ ਨੂੰ ਕਰਵਾਈ ਗਈ। ਪ੍ਰੰਪਰਾ ਅਨੁਸਾਰ ਇਸ ਚੈਰਿਟੀ ਰੇਸ ਵਿੱਚ ‘ਫੁੱਲ ਮੈਰਾਥਨ’ (42 ਕਿਲੋ ਮੀਟਰ), ‘ਹਾਫ਼-ਮੈਰਾਥਨ’ (21 ਕਿਲੋ ਮੀਟਰ) ਅਤੇ ਪੰਜ ਕਿਲੋਮੀਟਰ ਦੌੜਾਂ ਸ਼ਾਮਲ ਕੀਤੀਆਂ ਗਈਆਂ ਜਦ ਕਿ ਬਹੁ-ਗਿਣਤੀ ਹਾਫ਼-ਮੈਰਾਥਨ ਅਤੇ ਪੰਜ ਕਿਲੋਮੀਟਰ ਦੌੜਨ ਵਾਲਿਆਂ ਦੀ ਹੀ ਸੀ।
ਇਸ ਮੌਕੇ ਹੋਈ ਰਜਿਸਟ੍ਰੇਸ਼ਨ ਅਨੁਸਾਰ 65 ਵੱਖ-ਵੱਖ ਦੇਸ਼ਾਂ ਤੋਂ ਲੱਗਭੱਗ 26,000 ਲੋਕਾਂ ਨੇ ਇਸ ਵਿੱਚ ਭਾਗ ਲਿਆ ਅਤੇ ਇਨ੍ਹਾਂ ਵਿੱਚ ਪੰਜਾਬੀ ਕਮਿਊਨਿਟੀ ਦੇ ਲੋਕ ਵੀ ਕਾਫ਼ੀ ਗਿਣਤੀ ਵਿੱਚ ਸ਼ਾਮਲ ਸਨ। ਇਸ ਵਾਰ ਇਨ੍ਹਾਂ ਦੌੜਾਂ ਵਿੱਚ ਸੰਧੂਰਾ ਸਿੰਘ ਬਰਾੜ ਦੀ ਅਗਵਾਈ ਵਿੱਚ 45 ਪੰਜਾਬੀਆਂ ਦੇ ਗਰੁੱਪ ਨੇ ਸਮੂਹਿਕ ਰੂਪ ਵਿੱਚ ਹਿੱਸਾ ਲਿਆ। ਉਹ ਸਵੇਰੇ ਸੱਤ ਵਜੇ ਬਰੈਂਪਟਨ ਤੋਂ ‘ਏਅਰ ਫਲਾਈਟ ਸਰਵਿਸਿਜ਼’ ਵੱਲੋਂ ਬੁੱਕ ਕਰਵਾਈ ਗਈ ਵੱਡੀ ਬੱਸ ਵਿੱਚ ਸਵਾਰ ਹੋ ਕੇ ਟੋਰਾਂਟੋ ਡਾਊਨ ਟਾਊਨ ਪਹੁੰਚੇ ਅਤੇ ਸਾਰੇ ਸਾਥੀਆਂ ਨੇ ਬੜੇ ਜੋਸ਼ ਅਤੇ ਉਤਸ਼ਾਹ ਨਾਲ ਇਨ੍ਹਾਂ ਦੌੜਾਂ ਵਿੱਚ ਸ਼ਮੂਲੀਅਤ ਕੀਤੀ। ਇਸ ਗਰੁੱਪ ਦੇ ਸਾਰੇ ਮੈਂਬਰਾਂ ਨੇ ‘ਏਅਰ ਫਲਾਈਟ ਸਰਵਿਸਿਜ਼’ ਵੱਲੋਂ ਮੁਹੱਈਆ ਕੀਤੀਆਂ ਗਈਆਂ ਕੇਸਰੀ ਰੰਗ ਦੀਆਂ ਟੀ-ਸ਼ਰਟਾਂ ਪਾਈਆਂ ਹੋਈਆਂ ਸਨ ਜੋ ਦੌੜਾਕਾਂ ਵਿੱਚ ਉਨ੍ਹਾਂ ਦੀ ਵੱਖਰੀ ਪਛਾਣ ਦਰਸਾ ਰਹੀਆਂ ਸਨ। ਕਈਆਂ ਨੇ ਕੇਸਰੀ ਦਸਤਾਰਾਂ ਅਤੇ ਕੇਸਰੀ ਪਟਕੇ ਵੀ ਪਹਿਨੇ ਹੋਏ ਸਨ। ਇਨ੍ਹਾਂ ਵਿੱਚ ਕੇਸਰ ਸਿੰਘ ਬੜੈਚ (68 ਸਾਲ), ਪਵਿੱਤਰ ਸਿੰਘ ਗਿੱਲ (66 ਸਾਲ), ਭਜਨ ਸਿੰਘ ਗਿੱਲ (65 ਸਾਲ), ਰਾਜ ਬੜੈਚ (65 ਸਾਲ), ਧਿਆਨ ਸਿੰਘ ਸੋਹਲ (64 ਸਾਲ), ਹਰਬੰਸ ਸਿੰਘ ਬਰਾੜ (61 ਸਾਲ), ਮੱਘਰ ਸਿੰਘ (61 ਸਾਲ), ਰਾਕੇਸ਼ ਸ਼ਰਮਾ (60 ਸਾਲ), ਸੱਤਪਾਲ ਤੱਖੜ, ਬਲਕਾਰ ਸਿੰਘ ਹੇਅਰ ਤੇ ਨਰਿੰਦਰ ਕੌਰ ਹੇਅਰ (ਪਤੀ-ਪਤਨੀ), ਜਸਬੀਰ ਸਿੰਘ ਪਾਸੀ ਤੇ ਪਰਦੀਪ ਕੌਰ ਪਾਸੀ (ਪਤੀ-ਪਤਨੀ), ਮਹਿੰਦਰ ਸਿੰਘ ਘੁੰਮਣ, ਹਰਪਾਲ ਸਿੰਘ ਘੁੰਮਣ, ਸੰਧੂਰਾ ਸਿੰਘ ਬਰਾੜ, ਯਾਦਵਿੰਦਰ ਬਰਾੜ, ਪ੍ਰਭਜੀਤ ਸੰਧੂ, ਹਰਜਿੰਦਰ ਸੰਧੂ, ਮਨਜਿੰਦਰ ਸੰਧੂ, ਸਵਰਨ ਸਿੰਘ, ਸੂਰਤ ਸਿੰਘ ਚਾਹਲ, ਹਰਮਿੰਦਰ ਪੁਨੀਆ, ਗੁਰਜੀਤ ਲੋਟੇ, ਰਾਜ ਬੜੈਚ, ਸੁਖਦੇਵ ਸਿੰਘ ਸੰਧੂ, ਜੈਪਾਲ ਸਿੰਘ ਸਿੱਧੂ, ਜਸਪਾਲ ਗਰੇਵਾਲ, ਜਗਤਾਰ ਗਰੇਵਾਲ, ਗਿਆਨ ਸਿੰਘ ਦੁਲੇ, ਤੇਜਿੰਦਰ ਗਰੇਵਾਲ, ਹਰਜੀਤ ਸਿੰਘ, ਪਲਵਿੰਦਰ ਚੌਹਾਨ, ਮਨਜੀਤ ਸਿੰਘ, ਯਾਦਵਿੰਦਰ ਬਰਾੜ ਅਤੇ ਕਈ ਹੋਰ ਸ਼ਾਮਲ ਹੋਏ। ਇਹ ਜ਼ਿਕਰਯੋਗ ਹੈ ਕਿ ਸਵਰਨ ਸਿੰਘ ਨੇ ਫੁੱਲ ਮੈਰਾਥਨ ਚਾਰ ਘੰਟੇ ਦੋ ਮਿੰਟਾਂ ਵਿੱਚ ਅਤੇ ਸੂਰਤ ਸਿੰਘ ਚਾਹਲ ਨੇ ਹਾਫ਼-ਮੈਰਾਥਨ ਇੱਕ ਘੰਟੇ 40 ਮਿੰਟਾਂ ਵਿੱਚ ਪੂਰੀ ਕੀਤੀ।
ਇਸ ਦੌਰਾਨ ਰਾਕੇਸ਼ ਕੁਮਾਰ ਅਤੇ ਜੈਪਾਲ ਸਿੱਧੂ ਨੇ ਵਾਲੰਟੀਅਰਜ਼ ਵਜੋਂ ਬਖ਼ੂਬੀ ਕੰਮ ਕੀਤਾ, ਜਦ ਕਿ ਪਰਮਿੰਦਰ ਗਿੱਲ ਨੇ ਇਸ ਮਹਾਨ ਈਵੈਂਟ ਦੇ ਚੱਲਦਿਆਂ ਹੋਇਆਂ ਦੌੜਦੇ ਹੋਏ ਦੌੜਾਕਾਂ ਦੀਆਂ ਅਤੇ ਹੋਰ ਕਈ ਖ਼ੂਬਸੂਰਤ ਤਸਵੀਰਾਂ ਲਈਆਂ। ਹਰਮਿੰਦਰ ਪੁਨੀਆ ਆਪਣੇ ਬੱਚਿਆਂ ਸਮੇਤ ਪੂਰੇ ਪਰਿਵਾਰ ਨਾਲ ਪਹੁੰਚੇ ਹੋਏ ਸਨ। ਪਰਮਜੀਤ ਕੌਰ ਅਤੇ ਰਾਜਿੰਦਰ ਕੌਰ ਵੀ ਉਤਸ਼ਾਹੀਆਂ ਵਿੱਚ ਸ਼ਾਮਲ ਸਨ। ਦੌੜਾਂ ਦੀ ਸਮਾਪਤੀ ‘ਤੇ ਇਨ੍ਹਾਂ ਵਿੱਚ ਭਾਗ ਲੈਣ ਵਾਲੇ ਦੌੜਾਕਾਂ ਅਤੇ ਉਤਸ਼ਾਹੀਆਂ ਲਈ ਲੰਚ ਦਾ ਪ੍ਰੋਗਰਾਮ ‘ਸਨਰਾਈਜ਼ ਮੈਟਰੈੱਸਜ਼’ ਦੇ ਮਾਲਕ ਭਰਮਿੰਦਰ ਸਿੰਘ ਜੱਸੀ ਵੱਲੋਂ ਉਨ੍ਹਾਂ ਦੇ ਸਟੋਰ 127 ਵੈੱਸਟਮੋਰ ਡਰਾਈਵ (ਟੋਰਾਂਟੋ) ਵਿਖੇ ਕੀਤਾ ਗਿਆ। ਇਸ ਮਹਾਨ ਈਵੈਂਟ ਦੀਆਂ ਵਧਾਈਆਂ ਸਾਂਝੀਆਂ ਕਰਨ ਲਈ ਰਾਤ ਦੇ ਖਾਣੇ ਦਾ ਬਹੁਤ ਵਧੀਆ ਪ੍ਰਬੰਧ ‘ਗਰੇਟਰ ਟੋਰਾਂਟੋ ਮੌਰਟਗੇਜ’ ਦੇ ਸੁਰਿੰਦਰਪਾਲ ਸਿੰਘ ਧਾਲੀਵਾਲ ਵੱਲੋਂ ਉਨ੍ਹਾਂ ਦੇ ਗ੍ਰਹਿ ਵਿਖੇ ਕੀਤਾ ਗਿਆ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …