0.2 C
Toronto
Wednesday, December 3, 2025
spot_img
Homeਕੈਨੇਡਾਪਾਖੰਡਵਾਦ ਨੂੰ ਨੰਗਾ ਕਰਦਾ ਹੈ 'ਕੌਮ ਦੀਆਂ ਨੀਹਾਂ' ਗੀਤ

ਪਾਖੰਡਵਾਦ ਨੂੰ ਨੰਗਾ ਕਰਦਾ ਹੈ ‘ਕੌਮ ਦੀਆਂ ਨੀਹਾਂ’ ਗੀਤ

ਬਰੈਂਪਟਨ : ਅਗਾਂਹਵਧੂ ਸੋਚ ਨੂੰ ਪ੍ਰਣਾਏ ਹੋਏ ਕਲਾਕਾਰ/ਅਦਾਕਾਰ ਗੁਰਦੀਪ ਸਿੰਘ ਸੇਖੋਂ ਦਾ ਲਿੀਖਆ ਅਤੇ ਗਾਇਆ,ਪਾਖੰਡੀ ਸਾਧਾਂ ਦੇ ਪਾਜ ਉਘਾੜਦਾ ਅਤੇ ਲੋਕਾਂ ਨੂੰ ਗੁਰਬਾਣੀ ਨਾਲ ਜੁੜਨ ਦਾ ਸੱਦਾ ਦੇਂਦਾ ਹੋੲਆ ਗੀਤ ‘ਕੌਮ ਦੀਆਂ ਨੀਹਾਂ’ ਅੱਜਕੱਲ੍ਹ ਯੂ-ਟਿਊਬ ਅਤੇ ਹੋਰ ਸ਼ੋਸ਼ਲ ਸਾਈਟਾਂ ਤੇ ਕਾਫੀ ਵੇਖਿਆ ਅਤੇ ਸੁਣਿਆ ਜਾ ਰਿਹਾ ਹੈ। ‘ਕੌਮ ਦੀਆਂ ਨੀਹਾਂ ਨੂੰ ਇਹ ਖੋਰੀ ਜਾਂਦੇ ਆ’ ਗੀਤ ਦੀ ਵੀਡੀਓ ਵਿੱਚ ਉੱਘੇ ਰੰਗਮੰਚ ਅਦਾਕਾਰ ਸਤਿੰਦਰਪਾਲ ਸਿੰਘ ਚਾਹਲ ਨੇ ਇੱਕ ਲੋਟੂ ਅਤੇ ਪਾਖੰਡੀ ਸਾਧ ਦੀ ਜ਼ਬਰਦਸਤ ਭੂਮਿਕਾ ਨਿਭਾ ਕੇ ਇਹ ਦਰਸਾਇਆ ਹੈ ਕਿ ਕਿਵੇਂ ਇਹ ਪਾਖੰਡੀ ਸਾਧ ਲੋਕਾਂ ਨੂੰ ਗੁਰਬਾਣੀ ਤੋਂ ਦੂਰ ਕਰ ਰਹੇ ਹਨ ਅਤੇ ਆਪ ਸ਼ਰਾਬ, ਸ਼ਬਾਬ ਜਹੇ ਵਿਕਾਰਾਂ ਵਿੱਚ ਧਸੇ ਪਏ ਹਨ। ਗੀਤ ਦੀ ਵੀਡੀਓ ਨਾਮਵਰ ਰੰਗਮੰਚ ਅਦਾਕਾਰ ਅਤੇ ਵੀਡੀਓਗ੍ਰਾਫਰ ਕੋਮਲਦੀਪ ਸ਼ਾਰਦਾ ਨੇ ਬਣਾਈ ਹੈ ਜਿਸ ਵਿੱਚ ਕੁਝ ਛੋਟੇ ਬੱਚਿਆਂ ਸਮੇਤ ਬਾਲ ਕਲਾਕਾਰ ਗੁਰਪ੍ਰੀਤ (ਗੋਪੀ) ਚਾਹਲ ਸਮੇਤ ਕੁਝ ਲੋਕਾਂ ਵੱਲੋਂ ਆਪੋ-ਆਪਣੇ ਘਰਾਂ ਮੂਹਰੇ ਬੈਠ ਕੇ ਪਾਠ ਕਰਦਿਆਂ ਇਹ ਦਰਸਾਇਆ ਗਿਆ ਹੈ ਕਿ ਲੋਕ ਹੁਣ ਜਾਗਰੂਕ ਹੋ ਚੁੱਕੇ ਹਨ ਅਤੇ ਗੁਰਬਾਣੀ ਵੱਲ ਰੁਚਿਤ ਹੋ ਕਿ ਗੁਰੂਆਂ ਦੇ ਦੱਸੇ ਮਾਰਗ ਤੇ ਚਲ ਰਹੇ ਹਨ ਅਤੇ ਗਲੀਆਂ ਵਿੱਚ ਫਿਰਦੇ ਪਾਖੰਡੀਆਂ ਨੂੰ ਹੁਣ ਧੱਕੇ ਪੈਣ ਲੱਗ ਪਏ ਹਨ।

RELATED ARTICLES
POPULAR POSTS