20.8 C
Toronto
Thursday, September 18, 2025
spot_img
Homeਕੈਨੇਡਾਸ਼ੇਰੀਡਨ ਕਾਲਜ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਨਾਲ ਮਿਲ ਕੇ...

ਸ਼ੇਰੀਡਨ ਕਾਲਜ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਨਾਲ ਮਿਲ ਕੇ ਸਾਈਨ ਕੀਤਾ ਗਿਆ ਮੈਮੋਰੈਂਡਮ ਆਫ਼ ਅੰਡਰਸਟੈਂਡਿੰਗ

ਬਰੈਂਪਟਨ/ਬਿਊਰੋ ਨਿਊਜ਼
31 ਜਨਵਰੀ ਤੋਂ 5 ਫ਼ਰਵਰੀ ਦੌਰਾਨ ਪ੍ਰੀਮੀਅਰ ਕੈਥਲੀਨ ਵਿੱਨ ਵੱਲੋਂ ਕੀਤੇ ਗਏ ਭਾਰਤ ਦੇ ਦੌਰੇ ਵਿਚ ਸ਼ੈਰੀਡਨ ਕਾਲਜ ਦੇ ਪ੍ਰਧਾਨ ਅਤੇ ਵਾਈਸ ਚਾਂਸਲਰ ਡਾਕਟਰ ਹੈਫ਼ ਜ਼ਾਬੁਦਸਕੀ ਵੀ ਸ਼ਾਮਿਲ ਸਨ। ਇਸ ਇੰਡੀਆ ਮਿਸ਼ਨ ਵਿਚ ਡਾਕਟਰ ਜ਼ਾਬੁਦਸਕੀ ਵੱਲੋਂ ਪੰਜਾਬ ਦੇ ਫ਼ਤਹਿਗੜ੍ਹ ਸਾਹਿਬ ਵਿਖੇ ਸਥਿਤ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਨਾਲ ਵਿਚਾਰ ਚਰਚਾ ਕੀਤੀ ਗਈ। ਇਹ ਮੁਲਾਕਾਤ ਬਰੈਂਪਟਨ ਸਾਊਥ ਤੋਂ ਐਮ.ਪੀ.ਪੀ. ਅੰਮ੍ਰਿਤ ਮਾਂਗਟ ਨੇ ਆਯੋਜਿਤ ਕਰਵਾਈ ਸੀ।
ਇਸ ਮੁਲਾਕਾਤ ਵਿਚ ਹੋਈ ਵਿਚਾਰ ਚਰਚਾ ਦੇ ਸਿੱਟੇ ਵੱਜੋਂ ਇਨ੍ਹਾਂ ਦੋਵੇਂ ਅਦਾਰਿਆਂ ਵੱਲੋਂ ਇਕ ਮੈਮੋਰੈਂਡਮ ਆਫ਼ ਅੰਡਰਸਟੈਂਡਿੰਗ (MOU) ‘ਤੇ ਇਸ ਹਫ਼ਤੇ ਹਸਤਾਖਰ ਕੀਤੇ ਗਏ ਹਨ। ਅਜਿਹਾ ਕਰਨ ਨਾਲ ਇਨ੍ਹਾਂ ਦੋਵੇਂ ਅਦਾਰਿਆਂ ਵਿਚਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਅਦਾਨ ਪ੍ਰਦਾਨ, ਦੋਵੇਂ ਅਦਾਰਿਆਂ ਦੇ ਰਲ਼ਵੇਂ ਤੌਰ ‘ਤੇ ਸ਼ੁਰੂ ਕੀਤੇ ਜਾਣ ਵਾਲੇ ਪ੍ਰੋਗਰਾਮ, ਅਤੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦੇ ਵਿਦਿਆਰਥੀਆਂ ਦਾ ਸ਼ੇਰਡਨ ਕਾਲਜ ਨਾਲ ਅਤੇ ਇੱਥੋਂ ਦੇ ਆਈ ਟੀ ਪ੍ਰੋਗਰਾਮਾਂ ਨਾਲ ਮਿਲਾਪ ਹੋਣ ਦੇ ਦਰਵਾਜ਼ੇ ਖੁਲ੍ਹਦੇ ਹਨ।
ਇਸ ਮੌਕੇ ਡਾਕਟਰ ਜ਼ੇਬੁਦਸਕੀ ਨੇ ਕਿਹਾ ਕਿ, “ਅਸੀਂ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਨਾਲ ਰਲ਼ ਕੇ ਨਵੀਆਂ ਯੋਜਨਾਵਾਂ ਸ਼ੁਰੂ ਕਰਨ ਲਈ ਬਹੁਤ ਹੀ ਉਤਸੁਕ ਹਾਂ। ਇਸ ਨਾਲ ਦੋਵੇਂ ਅਦਾਰਿਆਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਲਾਭ ਮਿਲ ਸਕੇਗਾ। ਪ੍ਰੀਮੀਅਰ ਕੈਥਲੀਨ ਵਿੱਨ ਦੇ ਇਸ ਮਿਸ਼ਨ ਦਾ ਉਦੇਸ਼ ਹੀ ਇਹ ਸੀ ਕਿ ਭਾਰਤ ਅਤੇ ਓਨਟਾਰੀਓ ਵਿਚ ਕਈ ਪੱਧਰਾਂ ‘ਤੇ ਆਪਸੀ ਸਹਿਯੋਗ ਨੂੰ ਵਧਾਵਾ ਦਿੱਤਾ ਜਾਵੇ ਅਤੇ ਕਈ ਅਜਿਹੇ ਨਵੇਂ ਪ੍ਰੋਗਰਾਮ  ਸ਼ੁਰੂ ਕੀਤੇ ਜਾਣ ਜਿਨ੍ਹਾਂ ਨਾਲ ਦੋਵੇਂ ਦੇਸ਼ਾਂ ਵਿਚਾਲੇ ਸੰਬੰਧ ਹੋਰ ਵੀ ਮਜ਼ਬੂਤ ਬਣਨ।”

RELATED ARTICLES
POPULAR POSTS