Breaking News
Home / ਕੈਨੇਡਾ / ਦੱਖਣੀ ਅਫਰੀਕਾ ਦੇ ਸਾਬਕਾ ਰਾਸ਼ਟਰਪਤੀ ਜੈਕਬ ਜੁਮਾ ਨੂੰ 15 ਮਹੀਨੇ ਦੀ ਜੇਲ੍ਹ

ਦੱਖਣੀ ਅਫਰੀਕਾ ਦੇ ਸਾਬਕਾ ਰਾਸ਼ਟਰਪਤੀ ਜੈਕਬ ਜੁਮਾ ਨੂੰ 15 ਮਹੀਨੇ ਦੀ ਜੇਲ੍ਹ

ਟੋਰਾਂਟੋ/ਬਿਊਰੋ ਨਿਊਜ਼ : ਦੱਖਣੀ ਅਫਰੀਕਾ ਦੀ ਸੁਪਰੀਮ ਕੋਰਟ ਨੇ ਭ੍ਰਿਸ਼ਟਾਚਾਰ ਕੇਸ ਵਿੱਚ ਫਸੇ ਹੋਏ ਸਾਬਕਾ ਰਾਸ਼ਟਰਪਤੀ ਜੈਕਬ ਜੁਮਾ ਨੂੰ ਪੰਦਰਾਂ ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਹੈ। ਵਰਨਣਯੋਗ ਹੈ ਕਿ ਇਸ ਦੀ ਸੁਣਵਾਈ ਕਰਦੇ ਡਿਪਟੀ ਚੀਫ ਜੱਜ ਰੇਮੰਡ ਜੋਂਡੋ ਦੀ ਅਦਾਲਤ ਵਿੱਚ ਜੈਕਬ ਜੁਮਾ ਪੇਸ਼ ਨਹੀਂ ਹੋਏ ਸਨ। ਉਨ੍ਹਾਂ ਨੂੰ ਅਦਾਲਤ ਦੀ ਹੁਕਮ ਅਦੂਲੀ ਦੀ ਸਜ਼ਾ ਸੁਣਾਈ ਗਈ ਹੈ। 79 ਸਾਲਾ ਜੈਕਬ ਜੁਮਾ 2009 ਤੋਂ 2018 ਤਕ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਰਹੇ ਸਨ। ਜਸਟਿਸ ਜੋਂਡੋ ਕਮਿਸ਼ਨ ਉਨ੍ਹਾਂ ਬਾਰੇ ਜਾਂਚ ਕਰ ਰਿਹਾ ਹੈ। ਸਜ਼ਾ ਸੁਣਾਉਣ ਵੇਲੇ ਜੈਕਬ ਜੁਮਾ ਅਦਾਲਤ ਵਿੱਚ ਨਹੀਂ ਸਨ। ਅਦਾਲਤ ਨੇ ਜੁਮਾ ਨੂੰ ਪੰਜ ਦਿਨਾਂ ਵਿੱਚ ਥਾਣੇ ਨਾਲ ਸੰਪਰਕ ਕਰਨ ਨੂੰ ਕਿਹਾ ਹੈ। ਸਾਬਕਾ ਰਾਸ਼ਟਰਪਤੀ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਉਹ ਜਾਂਚ ਵਿੱਚ ਸਹਿਯੋਗ ਦੀ ਬਜਾਏ ਜੇਲ੍ਹ ਜਾਣਾ ਬਿਹਤਰ ਮੰਨਦੇ ਹਨ। ਅਦਾਲਤ ਨੇ ਕਿਹਾ ਕਿ ਇਹ ਮੰਦ-ਭਾਗਾ ਹੈ ਕਿ ਜਿਸ ਵਿਅਕਤੀ (ਜੁਮਾ) ਨੇ ਦੋ ਵਾਰ ਇਸ ਦੇਸ਼ ਤੇ ਇਸ ਦੇ ਕਾਨੂੰਨ ਦੀ ਸਹੁੰ ਚੁੱਕੀ ਹੋਵੇ, ਉਹ ਖ਼ੁਦ ਕਾਨੂੰਨ ਉੱਤੇ ਅਮਲ ਤੋਂ ਮੁੱਕਰ ਰਿਹਾ ਹੈ। ਸਾਬਕਾ ਰਾਸ਼ਟਰਪਤੀ ਜੈਕਬ ਜੁਮਾ ਪੰਜ ਕਰੋੜ ਰੈਂਡ (ਕਰੀਬ 25 ਕਰੋੜ ਰੁਪਏ) ਦੇ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਫਸੇ ਹੋਏ ਹਨ।
ਉਨ੍ਹਾਂ ਉੱਤੇ ਮੂਲ ਰੂਪ ਵਿੱਚ ਭਾਰਤ ਵਿੱਚ ਸਹਾਰਨਪੁਰ ਦੇ ਰਹਿਣ ਵਾਲੇ ਗੁਪਤਾ ਭਰਾਵਾਂ ਨਾਲ ਮਿਲ ਕੇ ਭ੍ਰਿਸ਼ਟਾਚਾਰ ਕਰਨ ਦਾ ਦੋਸ਼ ਹੈ। ਜੁਮਾ ਦੇ ਦੋ ਪੁੱਤਰਾਂ ਉੱਤੇ ਵੀ ਗੁਪਤਾ ਭਰਾਵਾਂ ਤੋਂ ਲਾਭ ਲੈਣ ਦਾ ਦੋਸ਼ ਹੈ। ਫਿਲਹਾਲ ਉਹ ਦੁਬਈ ਵਿੱਚ ਖੁਦ ਜਲਾਵਤਨ ਹਨ। ਦੱਖਣੀ ਅਫਰੀਕਾ ਦੀ ਸਰਕਾਰ ਉਨ੍ਹਾਂ ਦੀ ਹਵਾਲਗੀ ਦੀ ਕੋਸ਼ਿਸ਼ ਕਰ ਰਹੀ ਹੈ।

Check Also

”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ

ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …