ਵੀਡੀਓ ਜਾਰੀ ਕਰਨ ਦਾ ਫੈਸਲਾ ਸਰਕਾਰ ਕਰੇਗੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਫੌਜ ਵੱਲੋਂ ਸਰਜੀਕਲ ਸਟ੍ਰਾਈਕ ਦਾ ਵੀਡੀਓ ਸਰਕਾਰ ਨੂੰ ਸੌਂਪ ਦਿੱਤਾ ਗਿਆ ਹੈ। ਫੌਜ ਨੂੰ ਇਸ ਵੀਡੀਓ ਦੇ ਜਨਤਕ ਕੀਤੇ ਜਾਣ ‘ਤੇ ਕੋਈ ਇਤਰਾਜ਼ ਨਹੀਂ ਪਰ ਇਸ ਵੀਡੀਓ ਨੂੰ ਜਾਰੀ ਕਰਨ ਜਾਂ ਨਾ ਕਰਨ ਦਾ ਫੈਸਲਾ ਸਰਕਾਰ ਕਰੇਗੀ। ਇਹ ਵੀਡੀਓ 90 ਮਿੰਟ ਦਾ ਹੈ ਤੇ ਇਸ ਨੂੰ ਡ੍ਰੋਨ ਕੈਮਰਿਆਂ ਨਾਲ ਬਣਾਇਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਘਰ ਕੈਬਨਿਟ ਕਮੇਟੀ ਆਨ ਸਕਿਉਰਿਟੀ ਦੀ ਮੀਟਿੰਗ ਹੋਈ। ਮੀਟਿੰਗ ਵਿਚ ਦੱਸਿਆ ਕਿ ਐਲ.ਓ.ਸੀ. ‘ਤੇ ਕਰੀਬ 100 ਅੱਤਵਾਦੀ ਘੁਸਪੈਠ ਦੀ ਸਾਜਿਸ਼ ਰਚ ਰਹੇ ਹਨ। ਮੀਟਿੰਗ ਵਿਚ ਐਨ.ਐਸ.ਏ. ਅਜੀਤ ਡੋਬਾਲ ਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਵੀ ਮੌਜੂਦ ਸਨ। ਡੋਬਾਲ ਨੇ ਇੰਟੈਲੀਜੈਂਸ ਏਜੰਸੀਆਂ ਤੋਂ ਮਿਲੇ ਸਬੂਤ ਪੇਸ਼ ਕੀਤੇ। ਜਾਣਕਾਰੀ ਮੁਤਾਬਕ ਡੋਬਾਲ ਨੇ ਦੱਸਿਆ ਕਿ ਪਾਕਿਸਤਾਨ ਕਰੀਬ 100 ਅੱਤਵਾਦੀਆਂ ਦੀ ਭਾਰਤ ‘ਚ ਘੁਸਪੈਠ ਕਰਵਾਉਣ ਦੀ ਤਾਕ ‘ਚ ਹੈ।
Check Also
ਦਿੱਲੀ ਦੀ ਆਬੋ-ਹਵਾ ਬੇਹੱਦ ਖਰਾਬ ਸਥਿਤੀ ਵਿਚ ਪਹੁੰਚੀ
ਸਰਕਾਰੀ ਦਫ਼ਤਰਾਂ ਦਾ ਟਾਈਮ ਟੇਬਲ ਬਦਲਿਆ, ਸਕੂਲਾਂ ’ਚ 6ਵੀਂ ਕਲਾਸ ਤੋਂ ਮਾਸਕ ਕੀਤਾ ਜ਼ਰੂਰੀ ਨਵੀਂ …