8.6 C
Toronto
Monday, October 27, 2025
spot_img
Homeਭਾਰਤਜੇਲ੍ਹ 'ਚ ਬਿਮਾਰ ਹੋਇਆ ਰਾਮ ਰਹੀਮ

ਜੇਲ੍ਹ ‘ਚ ਬਿਮਾਰ ਹੋਇਆ ਰਾਮ ਰਹੀਮ

ਪਰਿਵਾਰ ਪਹੁੰਚਿਆ ਮਿਲਣ, ਰਾਮ ਰਹੀਮ ਨੇ ਦੱਸਿਆ ਆਪਣਾ ਦਰਦ
ਰੋਹਤਕ/ਬਿਊਰੋ ਨਿਊਜ਼
ਸਾਧਵੀਆਂ ਨਾਲ ਬਲਾਤਕਾਰ ਦੇ ਦੋਸ਼ ਵਿਚ ਹਰਿਆਣਾ ਦੀ ਸੁਨਾਰੀਆ ਜੇਲ੍ਹ ਵਿਚ 20 ਸਾਲ ਦੀ ਸਜ਼ਾ ਕੱਟ ਰਿਹਾ ਰਾਮ ਰਹੀਮ ਠੰਡ ਲੱਗਣ ਕਰਕੇ ਬਿਮਾਰ ਹੋ ਗਿਆ। ਲੰਘੇ ਕੱਲ੍ਹ ਜੇਲ੍ਹ ਵਿਚ ਮਿਲਣ ਪਹੁੰਚੇ ਪਰਿਵਾਰ ਵਾਲਿਆਂ ਨੂੰ ਉਸ ਨੇ ਆਪਣਾ ਦਰਦ ਦੱਸਿਆ। ਪਰਿਵਾਰ ਨੇ ਰਾਮ ਰਹੀਮ ਨੂੰ ਅਦਾਲਤ ਵਿਚ ਚਲ ਰਹੀ ਕਾਨੂੰਨੀ ਕਾਰਵਾਈ ਬਾਰੇ ਜਾਣਕਾਰੀ ਦਿੱਤੀ। ਰਾਮ ਰਹੀਮ ਨੂੰ ਮਿਲਣ ਲਈ ਉਸਦੀ ਬੇਟੀ ਚਰਣਪ੍ਰੀਤ, ਅਮਰਪ੍ਰੀਤ, ਬੇਟਾ ਜਸਮੀਤ ਸਿੰਘ, ਨੂੰਹ ਹੁਸਨਮੀਤ ਅਤੇ ਦਾਮਾਦ ਸਾਹਨੇਮੀਤ ਪਹੁੰਚੇ ਸਨ। ਜਾਣਕਾਰੀ ਮਿਲੀ ਹੈ ਕਿ ਰਾਮ ਰਹੀਮ ਅਤੇ ਉਸਦੇ ਪਰਿਵਾਰ ਵਿਚਕਾਰ ਹਨੀਪ੍ਰੀਤ ਨੂੰ ਲੈ ਕੇ ਅਤੇ ਡੇਰੇ ਦੀਆਂ ਗਤੀਵਿਧੀਆਂ ਬਾਰੇ ਚਰਚਾ ਹੋਈ। ਪਰਿਵਾਰ ਵਾਲਿਆਂ ਨੇ ਰਾਮ ਰਹੀਮ ਦੇ ਖਾਤੇ ਵਿਚ ਕੁਝ ਪੈਸੇ ਵੀ ਜਮ੍ਹਾਂ ਕਰਵਾਏ, ਤਾਂ ਜੋ ਉਹ ਜ਼ਰੂਰਤ ਦਾ ਸਮਾਨ ਕੰਟੀਨ ਤੋਂ ਖਰੀਦ ਸਕੇ।

RELATED ARTICLES
POPULAR POSTS