ਨਕਦੀ ‘ਤੇ ਨਿਰਭਰ ਰਹਿਣ ਵਾਲੇ 26 ਕਰੋੜ ਕਿਸਾਨਾਂ ‘ਤੇ ਪਿਆ ਨੋਟਬੰਦੀ ਦਾ ਬੁਰਾ ਅਸਰ
ਨਵੀਂ ਦਿੱਲੀ/ਬਿਊਰੋ ਨਿਊਜ਼
ਨੋਟਬੰਦੀ ਕਰਕੇ ਕਿਸਾਨਾਂ ਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਮੁਤਾਬਕ ਖੇਤੀਬਾੜੀ ਮੰਤਰਾਲੇ ਨੇ ਨੋਟਬੰਦੀ ਦੇ ਪ੍ਰਭਾਵ ਸਬੰਧੀ ਸੰਸਦੀ ਕਮੇਟੀ ਨੂੰ ਸੌਂਪੀ ਰਿਪੋਰਟ ਵਿਚ ਇਹ ਗੱਲ ਮੰਨੀ ਹੈ। ਮੰਤਰਾਲੇ ਨੇ ਮੰਨਿਆ ਕਿ ਦੋ ਸਾਲ ਪਹਿਲਾਂ ਨੋਟਬੰਦੀ ਕਰਕੇ ਲੱਖਾਂ ਕਿਸਾਨ ਬੀਜ਼ ਅਤੇ ਖਾਦ ਹੀ ਨਹੀਂ ਖਰੀਦ ਸਕੇ। ਜ਼ਿਕਰਯੋਗ ਹੈ ਕਿ ਦੇਸ਼ ਦੇ 26 ਕਰੋੜ ਕਿਸਾਨ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਨਕਦੀ ‘ਤੇ ਹੀ ਨਿਰਭਰ ਕਰਦੇ ਹਨ। ਮੋਦੀ ਸਰਕਾਰ ਨੇ 8 ਨਵੰਬਰ 2016 ਨੂੰ ਰਾਤ 12 ਵਜੇ ਤੋਂ ਨੋਟਬੰਦੀ ਲਾਗੂ ਕਰ ਦਿੱਤੀ ਸੀ। ਖੇਤੀਬਾੜੀ ਮੰਤਰਾਲੇ ਦੀ ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਨੋਟਬੰਦੀ ਅਜਿਹੇ ਸਮੇਂ ਲਾਗੂ ਕੀਤੀ ਗਈ, ਜਦੋਂ ਕਿਸਾਨਾਂ ਲਈ ਖਰੀਫ ਦੀ ਫਸਲ ਵੇਚਣ ਅਤੇ ਰੱਬੀ ਦੀ ਫਸਲ ਬੀਜਣ ਦਾ ਸਮਾਂ ਸੀ।