18.5 C
Toronto
Wednesday, September 30, 2026
spot_img
Homeਭਾਰਤਗੁਜਰਾਤ ਅਤੇ ਹਿਮਾਚਲ ਪ੍ਰਦੇਸ਼ 'ਚ ਭਾਜਪਾ ਨੂੰ ਮਿਲਿਆ ਬਹੁਮਤ, ਕਾਂਗਰਸ ਦੂਜੇ ਨੰਬਰ...

ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ‘ਚ ਭਾਜਪਾ ਨੂੰ ਮਿਲਿਆ ਬਹੁਮਤ, ਕਾਂਗਰਸ ਦੂਜੇ ਨੰਬਰ ‘ਤੇ

ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ‘ਚ ਭਾਜਪਾ ਨੂੰ ਮਿਲਿਆ ਬਹੁਮਤ, ਕਾਂਗਰਸ ਦੂਜੇ ਨੰਬਰ ‘ਤੇਗੁਜਰਾਤ ‘ਚ ਭਾਜਪਾ ਨੂੰ 99 ਅਤੇ ਕਾਂਗਰਸ ਨੂੰ ਮਿਲੀਆਂ 77 ਸੀਟਾਂ
ਹਿਮਾਚਲ ‘ਚ ਭਾਜਪਾ ਨੂੰ 44 ਅਤੇ ਕਾਂਗਰਸ ਨੂੰ ਮਿਲੀਆਂ 21 ਸੀਟਾਂ
ਨਵੀਂ ਦਿੱਲੀ/ਬਿਊਰੋ ਨਿਊਜ਼
ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਚ ਪਈਆਂ ਵੋਟਾਂ ਦੀ ਅੱਜ ਗਿਣਤੀ ਹੋ ਗਈ ਹੈ। ਇਨ੍ਹਾਂ ਦੋਵੇਂ ਰਾਜਾਂ ਵਿਚ ਭਾਜਪਾ ਨੇ ਜਿੱਤ ਹਾਸਲ ਕੀਤੀ ਹੈ ਅਤੇ ਕਾਂਗਰਸ ਪਾਰਟੀ ਦੂਜੇ ਨੰਬਰ ‘ਤੇ ਰਹੀ ਹੈ। ਹੁਣ ਦੋਵੇਂ ਰਾਜਾਂ ਵਿਚ ਭਾਜਪਾ ਦੇ ਹੀ ਮੁੱਖ ਮੰਤਰੀ ਬਣਨਗੇ। ਗੁਜਰਾਤ ਦੀਆਂ ਕੁੱਲ 182 ਸੀਟਾਂ ਵਿਚੋਂ ਭਾਜਪਾ ਨੇ 99, ਕਾਂਗਰਸ ਨੇ 77 ਅਤੇ ਹੋਰਾਂ ਨੇ 6 ਸੀਟਾਂ ‘ਤੇ ਜਿੱਤ ਦਰਜ ਕੀਤੀ ਹੈ। ਭਾਜਪਾ ਨੂੰ ਗੁਜਰਾਤ ਵਿਚ ਪਿਛਲੀ ਵਾਰ ਨਾਲੋਂ 16 ਸੀਟਾਂ ਦਾ ਨੁਕਸਾਨ ਹੋਇਆ ਜਦਕਿ ਕਾਂਗਰਸ ਨੂੰ ਪਿਛਲੀ ਵਾਰ ਤੋਂ 16 ਸੀਟਾਂ ਵੱਧ ਮਿਲੀਆਂ ਹਨ। ਚੋਣ ਸਰਵੇਖਣ ਜਿਸ ਤਰ੍ਹਾਂ ਗੁਜਰਾਤ ਵਿਚ ਭਾਜਪਾ ਦੀ ਜਿੱਤ ਦਿਖਾ ਸਕੇ ਸਨ, ਉਸ ਮੁਤਾਬਕ ਭਾਜਪਾ ਨੂੰ ਸੀਟਾਂ ਨਹੀਂ ਮਿਲ ਸਕੀਆਂ।
ਹਿਮਾਚਲ ਪ੍ਰਦੇਸ਼ ਦੀਆਂ 68 ਸੀਟਾਂ ਦੇ ਵੀ ਨਤੀਜੇ ਆ ਚੁੱਕੇ ਹਨ। ਇਥੋਂ ਭਾਜਪਾ ਨੂੂੰ 44, ਕਾਂਗਰਸ ਨੂੰ 21 ਅਤੇ ਹੋਰਾਂ ਨੂੰ 3 ਸੀਟਾਂ ‘ਤੇ ਜਿੱਤ ਮਿਲੀ ਹੈ। ਦਿਲਚਸਪ ਗੱਲ ਇਹ ਵੀ ਹੈ ਕਿ ਹਿਮਾਚਲ ਵਿਚ ਇਕ ਸੀਟ ਤੋਂ ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਉਮੀਦਵਾਰ ਨੇ ਵੀ ਜਿੱਤ ਪ੍ਰਾਪਤ ਕੀਤੀ ਹੈ।

RELATED ARTICLES
POPULAR POSTS