ਲਾਸ ਏਂਜਲਸ/ਬਿਊਰੋ ਨਿਊਜ਼ : ਹਾਲੀਵੁੱਡ ਵਿਚ ਵੀ ਆਪਣੀ ਅਦਾਕਾਰੀ ਦਾ ਸਿੱਕਾ ਚਲਾ ਚੁੱਕੀ ਪ੍ਰਿਅੰਕਾ ਚੋਪੜਾ ਦੁਨੀਆਂ ਦੀ ਦੂਸਰੀ ਸਭ ਤੋਂ ਖੂਬਸੂਰਤ ਔਰਤ ਚੁਣੀ ਗਈ ਹੈ। ਉਨ੍ਹਾਂ ਨੇ ਹਾਲੀਵੁੱਡ ਦੀ ਚੋਟੀ ਦੀ ਅਦਾਕਾਰਾ ਏਂਜਲਿਨਾ ਜੋਲੀ ਤੇ ਐਨਾ ਵਾਟਸਨ ਅਤੇ ਅਮਰੀਕਾ ਦੀ ਸਾਬਕਾ ਪਹਿਲੀ ਮਹਿਲਾ ਮਿਸ਼ੇਲ ਓਬਾਲਾ ਵਰਗੀਆਂ ਹਸਤੀਆਂ ਨੂੰ ਪਛਾੜ ਕੇ ਇਹ ਤਮਗਾ ਹਾਸਲ ਕੀਤਾ ਹੈ। ਫੋਟੋ, ਜਨਰਲ ਅਤੇ ਵੀਡੀਓ ਸ਼ੇਅਰਿੰਗ ਸੋਸ਼ਲ ਮੀਡੀਆ ਨੈੱਟਵਰਕ ਬਜ਼ਨੈੱਟ ਵੱਲੋਂ ਕਰਵਾਏ ਗਏ ਪੋਲ ਵਿਚ ਪ੍ਰਿਅੰਕਾ ਸਿਰਫ ਅਮਰੀਕੀ ਪੌਪ ਸਟਾਰ ਬਿਯੋਂਸੇ ਤੋਂ ਹੀ ਪਿੱਛੇ ਹੈ। 34 ਸਾਲਾ ਭਾਰਤੀ ਅਦਾਕਾਰਾ ਨੇ ਟਵੀੱਟਰ ‘ਤੇ ਇਸ ਪੋਲ ਦੇ ਨਤੀਜੇ ਨੂੰ ਸਾਂਝਾ ਕੀਤਾ ਅਤੇ ਵੋਟ ਕਰਨ ਲਈ ਆਪਣੇ ਪ੍ਰਸ਼ੰਸਕਾਂ ਦਾ ਸ਼ੁਕਰਾਨਾ ਕੀਤਾ। ਪ੍ਰਿਅੰਕਾ ਨੇ ਲਿਖਿਆ, ‘ਬਜ਼ਨੈੱਟ ਅਤੇ ਵੋਟ ਲਈ ਸਾਰਿਆਂ ਦਾ ਧੰਨਵਾਦ। ਬਿਯੋਂਸੇ ਮੇਰੇ ਲਈ ਵੀ ਨੰਬਰ ਵਨ ਹੈ।’ ਮਿਸ ਵਰਲਡ ਰਹਿ ਚੁੱਕੀ ਪ੍ਰਿਅੰਕਾ ਦੀ ਅਗਲੇ ਮਹੀਨੇ ਪਹਿਲੀ ਹਾਲੀਵੁੱਡ ਫਿਲਮ ‘ਬੇਵਾਚ’ ਆਉਣ ਵਾਲੀ ਹੈ। ਇਹ ਫਿਲਮ 26 ਮਈ ਨੂੰ ਸਿਨਮਿਆਂ ਵਿਚ ਲੱਗੇਗੀ। ਇਸਤੋਂ ਪਹਿਲਾਂ ਪ੍ਰਿਅੰਕਾ ਟੀਵੀ ਸੀਰੀਜ਼ ‘ਕਵਾਂਟਿਕੋ’ ਲਈ ਅਮਰੀਕਾ ਵਿਚ ਕਾਫੀ ਸੁਰਖੀਆਂ ਬਟੋਰ ਚੁੱਕੀ ਹੈ।