ਬਰੈਂਪਟਨ : ਕੈਨੇਡਾ ਦੇ ਬਰੈਂਪਟਨ ਸ਼ਹਿਰ ਨੇ ‘ਕੈਨੇਡਾ 55 ਪਲੱਸ’ ਖੇਡਾਂ ਦੀ ਮੇਜ਼ਬਾਨੀ ਕੀਤੀ, ਜਿਨ੍ਹਾਂ ਵਿਚ ਪੂਰੇ ਕੈਨੇਡਾ ਤੋਂ 1700 ਤੋਂ ਵੱਧ ਅਥਲੀਟਾਂ ਨੇ ਵੱਖ ਵੱਖ ਮੁਕਾਬਲਿਆਂ ਵਿਚ ਹਿੱਸਾ ਲਿਆ। ਇਹ ਖੇਡਾਂ 55 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਅਥਲੀਟਾਂ ਲਈ ਹਨ। ਇਸ ਮੌਕੇ ਬਰੈਂਪਟਨ ਸਾਊਣ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ ਮੁੱਖ ਮਹਿਮਾਨ ਸਨ। ਉਹਨਾਂ ਜੇਤੂ ਖਿਡਾਰੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਅਤੇ ਨਾਲ ਹੀ ਵੱਖ-ਵੱਖ ਖੇਡ ਮੁਕਾਬਲੇ (ਖਾਸ ਕਰਕੇ ਉਹਨਾਂ ਦੇ ਹਲਕੇ ਦੇ ਅਥਲੀਟਾਂ ਦੇ ਮੁਕਾਬਲੇ) ਦੇਖ ਕੇ ਅਥਲੀਟਾਂ ਦਾ ਹੌਸਲਾ ਵੀ ਵਧਾਇਆ। ਇਸ ਮੌਕੇ ਐਮ ਪੀ ਸਿੱਧੂ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਵਿਚ ਬਹੁਤ ਆਨੰਦ ਆਇਆ। ਮੈਂ ਸਾਰੇ ਅਥਲੀਟਾਂ ਤੋਂ ਬੇਹੱਦ ਪ੍ਰਭਾਵਿਤ ਹੋਈ ਹਾਂ। ਮੈਨੂੰ ਆਸ ਹੈ ਕਿ ਬਰੈਂਪਟਨ ਵਿਚ ਹਰ ਕਿਸੇ ਨੇ ਆਨੰਦ ਮਾਣਿਆ ਹੋਵੇਗਾ ਅਤੇ ਉਹਨਾਂ ਸਾਰਿਆਂ ਨੂੰ ਉਸ ਖੇਡ ਭਾਵਨਾ ‘ਤੇ ਮਾਣ ਹੋਣਾ ਚਾਹੀਦਾ ਹੈ। ਜਿਹੜੀ ਉਹ ਲੈ ਕੇ ਆਏ। ਇਸ ਮੌਕੇ ਐਮਪੀ ਸਿੱਧੂ ਨੇ ਮਰਦਾਂ ਅਤੇ ਔਰਤਾਂ ਦੇ ਆਈਸ ਹਾਕੀ ਮੁਕਾਬਲਿਆਂ ਦੌਰਾਨ ਅਥਲੀਟਾਂ ਨੂੰ ਮੈਡਲ ਭੇਟ ਕਰਕੇ ਸਨਮਾਨਿਤ ਕੀਤਾ।
ਬਰੈਂਪਟਨ ਨੇ ਆਪਣੀਆਂ ਵੀ ਕਈ ਟੀਮਾਂ ਖੇਡ ਮੈਦਾਨ ਵਿਚ ਉਤਾਰੀਆਂ ਸਨ, ਜਿਹਨਾਂ ਨੇ ਬੇਹੱਦ ਸ਼ਾਨਦਾਰ ਪ੍ਰਦਰਸ਼ਨ ਕੀਤਾ। ਆਈਸ ਹਾਕੀ ਦੇ ਵੱਖ-ਵੱਖ ਉਮਰ ਵਰਗਾਂ ਵਿਚ ਬਰੈਂਪਟਨ ਦੀਆਂ ਟੀਮਾਂ ਨੇ ਜਿੱਤ ਪ੍ਰਾਪਤ ਕੀਤੀ। ਕੈਨੇਡਾ 55+ ਖੇਡ ਮੁਕਾਬਲਿਆਂ ਵਿਚ 5 ਪਿਮਨ ਬੋਲਿੰਗ, ਬੈਡਮਿੰਟਨ, ਸਵੀਮਿੰਗ, ਬਲੋਅ ਪਿੱਚ, ਟੇਬਲ ਟੈਨਿਸ। ਗੋਲਫ ਡਾਰਟਸ, ਟੈਨਿਸ, ਟਰੈਕ ਐਂਡ ਫੀਲਡ ਅਤੇ ਕਈ ਹੋਰ ਖੇਡਾਂ ਸਨ। ਸ੍ਰੀਮਤੀ ਸਿੱਧੂ ਨੇ ਕਿਹਾ ਕਿ ਇਨ੍ਹਾਂ ਅਥਲੀਟਾਂ ਨੂੰ ਮੈਡਲ ਨਾਲ ਸਨਮਾਨਿਤ ਕਰਕੇ ਬੇਹੱਦ ਖੁਸ਼ੀ ਮਹਿਸੂਸ ਹੋਈ ਹੈ। ਉਹਨਾਂ ਨੇ ਆਪਣੀ ਸਮਰੱਥਾ ਸਾਬਿਤ ਕਰ ਦਿੱਤੀ ਕਿ ਸਰਗਰਮ ਹੋਣ ਉਤੇ ਉਹਨਾਂ ਨੂੰ ਕੋਈ ਨਹੀਂ ਰੋਕ ਸਕਦਾ। ਮਿਸੀਸਾਗਾ ਦੇ ਇੰਟਰਨੈਸ਼ਨਲ ਸੈਂਟਰ ਵਿਚ ਖੇਡਾਂ ਸਮਾਪਤ ਹੋਈਆਂ ਹਨ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …