ਬਰੈਂਪਟਨ/ ਬਿਊਰੋ ਨਿਊਜ਼
ਜੋਤਵਿੰਦਰ ਸੋਡੀ ਨੇ ਬਰੈਂਪਟਨ ਵਾਸੀਆਂ ਨੂੰ ਅਪੀਲ ਕਰਦਿਆਂ ਇਕ ਨਵੀਂ ਜਨਤਕ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਵਿਚ ਰਾਜਨੀਤਕ ਸਿਸਟਮ ‘ਚ ਕੈਨੇਡੀਅਨਾਂ ਦਾ ਸ਼ੋਸ਼ਣ ਬੰਦ ਕਰਨ ਲਈ ਆਵਾਜ਼ ਉਠਾਈ ਗਈ ਹੈ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਰਾਜਨੀਤਕ ਜਾਂ ਸਮਾਜਿਕ ਜੋੜ-ਤੋੜ ਕਾਰਨ ਜੇਕਰ ਕਿਸੇ ਆਮ ਆਦਮੀ ਦਾ ਜੀਵਨ ਪ੍ਰਭਾਵਿਤ ਹੁੰਦਾ ਹੈ ਤਾਂ ਇਸ ਦਾ ਪੂਰਾ ਦੋਸ਼ ਰਾਜਨੀਤਕ ਸਿਸਟਮ ਦਾ ਹੀ ਹੈ। ਅਜਿਹੇ ‘ਚ ਸਾਡੇ ਕੌਂਸਲ ਅਤੇ ਰਾਜ ਪੱਧਰ ‘ਤੇ ਕੁਝ ਮੁੱਦਿਆਂ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੈ।ઠઠਜੋਤਵਿੰਦਰ ਨੇ ਕਿਹਾ ਕਿ ਹੁਣ ਬਿਆਨਬਾਜ਼ੀਆਂ ਦੀ ਥਾਂ ਤੁਰੰਤ ਕਦਮ ਚੁੱਕਣੇ ਪੈਣਗੇ। ਇਹ ਸਭ ਤੋਂ ਦੁਖਦਾਈ ਹੈ ਕਿ ਓਨਟਾਰੀਓ ‘ਚ ਆਮ ਖਪਤਕਾਰਾਂ ਨੂੰ ਨਾਰਥ ਅਮਰੀਕਾ ‘ਚ ਸਭ ਤੋਂ ਵਧੇਰੇ ਹਾਈਡ੍ਰੋ ਰੇਟਸ ‘ਤੇ ਬਿਜਲੀ ਮਿਲ ਰਹੀ ਹੈ। ਲੋਕਾਂ ਨੂੰ ਸ਼ਹਿਰ ‘ਚ ਸਭ ਤੋਂ ਵਧੇਰੇ ਆਟੋ ਇੰਸ਼ੋਰੈਂਸ ਦਾ ਕਾਰਨ ਵੀ ਨਹੀਂ ਪਤਾ। ਰਾਜਨੀਤਕ ਲੋਕ ਅਜਿਹੇ ਮੁੱਦਿਆਂ ‘ਤੇ ਰਾਜਨੀਤੀ ਕਰ ਰਹੇ ਹਨ, ਜੋ ਕਿ ਆਮ ਆਦਮੀ ਨਾਲ ਨਹੀਂ ਜੁੜੇ ਹੋਏ ਅਤੇ ਉਨ੍ਹਾਂ ਨੂੰ ਆਮ ਲੋਕਾਂ ਦੇ ਮੁੱਦਿਆਂ ਦੇ ਹੱਲ ਦੀ ਕੋਈ ਚਿੰਤਾ ਨਹੀਂ ਹੈ। ਇਸ ਵਿਚ ਕੋਈ ਜ਼ਿਆਦਾ ਹੈਰਾਨੀ ਨਹੀਂ ਕਿ ਸ਼ਹਿਰ ਵਿਚ ਹਾਲੇ ਤੱਕ ਕੋਈ ਯੂਨੀਵਰਸਿਟੀ ਨਹੀਂ ਹੈ। ਬਰੈਂਪਟਨ ‘ਚ ਨੌਜਵਾਨਾਂ ਨੂੰ ਯੂਨੀਵਰਸਿਟੀ ਸਿੱਖਿਆ ਅਤੇ ਬਿਹਤਰ ਰੁਜ਼ਗਾਰ ਲਈ ਸ਼ਹਿਰ ਤੋਂ ਬਾਹਰ ਜਾਣਾ ਪੈਂਦਾ ਹੈ। ਅਜਿਹੇ ਵਿਚ ਉਨ੍ਹਾਂ ਦੀ ਪੜ੍ਹਾਈ ਦਾ ਖਰਚਾ 1200 ਡਾਲਰ ਹੋਸਟਲ, ਫ਼ੀਸ, ਖਾਣ-ਪੀਣ ‘ਤੇ ਆਉਂਦਾ ਹੈ ਅਤੇ ਇਹ ਕਾਫ਼ੀ ਜ਼ਿਆਦਾ ਬਣ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਕੌਂਸਲ ਪੱਧਰ ‘ਤੇ ਵੀ ਲੋਕਾਂ ਨੂੰ ਜ਼ਿਆਦਾ ਪ੍ਰਾਪਰਟੀ ਟੈਕਸ ਅਦਾ ਕਰਨਾ ਪੈਂਦਾ ਹੈ ਜਦੋਂਕਿ ਸਰਵਿਸ ਖ਼ਰਾਬ ਹੈ ਅਤੇ ਕਾਰੋਬਾਰ ‘ਚ ਕੋਈ ਵਾਧਾ ਨਹੀਂ ਹੋਇਆ।
ਬਰੈਂਪਟਨ ਕੈਨੇਡਾ ਦਾ 9ਵਾਂ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਓਨਟਾਰੀਓ ‘ਚ ਚੌਥਾ ਸਭ ਤੋਂ ਵੱਡਾ ਹੈ ਪਰ ਕੌਂਸਲ ਕਾਗਜ਼ ਆਦਿ ਤਿਆਰ ਕਰਨ ‘ਚ ਕਾਫ਼ੀ ਪਿੱਛੇ ਹੈ ਅਤੇ ਬਰੈਂਪਟਨ ਯੂਨੀਵਰਸਿਟੀ ਲਈ ਜ਼ਮੀਨ ਦੀ ਪਛਾਣ ਵੀ ਸੋਚ ਦੀ ਕਮੀ ਕਾਰਨ ਨਹੀਂ ਹੋ ਸਕੀ। ਇਸ ਸਬੰਧੀ ਵਿਚ ਪਟੀਸ਼ਨ ‘ਤੇ ਸਾਈਨ ਕਰਨ ਲਈ ਚੇਜ. ਓ.ਆਰ.ਜੀ. ‘ਤੇ ਜਾ ਸਕਦੇ ਹੋ। ਨਾਲ ਹੀ 647 986 0011 ‘ਤੇ ਵੀ ਕਾਲ ਕੀਤੀ ਜਾ ਸਕਦੀ ਹੈ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …