0.2 C
Toronto
Tuesday, December 23, 2025
spot_img
Homeਦੁਨੀਆਕਾਮੇਡੀ ਨਾਟਕ 'ਸੁੱਚਾ ਸਿੰਘ ਕੈਨੇਡੀਅਨ' ਦੀਆਂ ਤਿਆਰੀਆਂ ਜ਼ੋਰਾਂ 'ਤੇ, ਪੇਸ਼ਕਾਰੀ 18...

ਕਾਮੇਡੀ ਨਾਟਕ ‘ਸੁੱਚਾ ਸਿੰਘ ਕੈਨੇਡੀਅਨ’ ਦੀਆਂ ਤਿਆਰੀਆਂ ਜ਼ੋਰਾਂ ‘ਤੇ, ਪੇਸ਼ਕਾਰੀ 18 ਨੂੰ

logo-2-1-300x105-3-300x105ਟੋਰਾਂਟੋ : ਜੀਟੀਏ ਖ਼ੇਤਰ ਵਿੱਚ ਨਾਟ ਖੇਤਰ ਵਿੱਚ ਸਰਗਰਮ ਸੰਸਥਾ ਹੈਰੀਟੇਜ਼ ਆਰਟਸ ਐਂਡ ਥੀਏਟਰ ਸੁਸਾਇਟੀ ਆਫ਼ ਯੂਨਾਈਟਡ ਪ੍ਰੋਡਕਸ਼ਨਜ਼ (ਹੈਟਸ-ਅੱਪ) ਵੱਲੋਂ ਕੁਲਵਿੰਦਰ ਖ਼ਹਿਰਾ ਦਾ ਲਿਖਿਆ ਨਾਟਕ ‘ਸੁੱਚਾ ਸਿੰਘ ਕੈਨੇਡੀਅਨ’ ਦੀ ਪੇਸ਼ਕਾਰੀ 18 ਸਤੰਬਰ 2016 ਦਿਨ ਐਤਵਾਰ ਨੂੰ ਸ਼ਾਮ ਦੇ ਠੀਕ ਪੰਜ ਵਜੇ ਬਰੈਂਪਟਨ ਦੇ ਸੈਂਦਲਵੁੱਡ ਐਂਡ ਕੈਨੇਡੀ ਇੰਟਰਸੈਕਸ਼ਨ ਦੇ ਨੇੜੇ ਲੋਫ਼ਰਜ਼ ਲੇਕ ਕਮਿਊਨਿਟੀ ਸੈਂਟਰ ਵਿਚਲੇ ਥੀਏਟਰ ਸੀਰਿਲ ਕਲਾਰਕ ਹਾਲ ਵਿਖੇ ਕਰਵਾਇਆ ਜਾ ਰਿਹਾ ਹੈ। ਕੈਨੇਡਾ ਵਿੱਚ ਰਫ਼ਿਉਜ਼ੀਆਂ ਦੀਆਂ ਸਮੱਸਿਆਵਾਂ ਨੂੰ ਬਿਆਨ ਕਰਦਾ ਉਕਤ ਨਾਟਕ ਹਾਸਰਸ ਰਾਹੀਂ ਦਰਸ਼ਕਾਂ ਦਾ ਭਰਪੂਰ ਮੰਨੋਰੰਜਨ ਕਰਦਾ ਹੈ। ਨਿਰਦੇਸ਼ਕ ਹੀਰਾ ਰੰਧਾਵਾ ਅਨੁਸਾਰ ਇਸ ਨਾਟਕ ਦੀਆਂ ਤਿਆਰੀਆਂ ਜ਼ੋਰਾਂ ‘ਤੇ ਚੱਲ ਰਹੀਆਂ ਹਨ। ਇਸ ਨਾਟਕ ਵਿੱਚ ਜੋਅ ਸੰਘੇੜਾ, ਪਰਮਜੀਤ ਦਿਓਲ, ਰਿੰਟੂ ਭਾਟੀਆ, ਸੁੰਦਰਪਾਲ ਰਾਜਾਸਾਂਸੀ, ਸ਼ਿੰਗਾਰਾ ਸਮਰਾ, ਵਿਵੇਕ ਵਾਲੀਆ, ਭੁਪਿੰਦਰ ਸਿੰਘ, ਕਮਲ ਸ਼ਰਮਾ, ਤਰੁਨ ਵਾਲੀਆ, ਆਦਿ ਵਰਗੇ ਸੁਲਝੇ ਹੋਏ ਕਲਾਕਾਰ ਕੰਮ ਕਰ ਰਹੇ ਹਨ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਨਾਟਕ ਨੂੰ ਨਿਰਦੇਸ਼ਨ ਪਿਛਲੇ ਤਿੰਨ ਦਹਾਕਿਆਂ ਤੋਂ ਪੰਜਾਬੀ ਰੰਗਮੰਚ ਵਿੱਚ ਸਰਗਰਮ ਹੀਰਾ ਰੰਧਾਵਾ ਦੇ ਰਹੇ ਹਨ ਜੋ ਕੈਨੇਡਾ ਵਿੱਚ ‘ਮੈਂ ਭਗਤ ਸਿੰਘ’, ‘ਵੰਗਾਰ’, ‘ਟੋਆ’, ‘ਗਦਰ ਦੀ ਗੂੰਜ’, ‘ਸੰਤਾਪ’, ‘ਲੜੈ ਦੀਨੁ ਕੇ ਹੇਤੁ’, ‘ਬੰਦਾ ਬਹਾਦੁਰ’, ‘ਕੋਧਰੇ ਦੀ ਰੋਟੀ’, ‘ਕਾਰੋਬਾਰੀ ਪਲੈਨਿੰਗ’, ‘ਇਨਕਲਾਬ ਜਿੰਦਾਬਾਦ’, ‘ਭੰਡਾਂ ਦਾ ਤਮਾਸ਼ਾ’, ‘ਬੁੱਤ ਜਾਗ ਪਿਆ’, ‘ਕਿਵ ਕੂੜੈ ਤੁਟੈ ਪਾਲਿ’, ਆਦਿ ਅਨੇਕਾਂ ਵਾਰ ਖ਼ੇਡ ਚੁੱਕੇ ਹਨ। ਉਕਤ ਨਾਟਕ ਸੰਬੰਧੀ ਕਿਸੇ ਵੀ ਕਿਸਮ ਦੀ ਜਾਣਕਾਰੀ, ਸਪਾਂਸਰਸ਼ਿਪ, ਜਾਂ ਟਿਕਟ ਆਦਿ ਲਈ ਹੀਰਾ ਰੰਧਾਵਾ ਨੂੰ 416-319-0551, ਕੁਲਵਿੰਦਰ ਖ਼ਹਿਰਾ ਨੂੰ 647-407-1955 ਜਾਂ ਫਿਰ ਪਰਮਜੀਤ ਦਿਓਲ ਨੂੰ ਫੋਨ ਨੰਬਰ 647-295-7351 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS