ਮੋਦੀ ਨੇ ਕਾਰੋਬਾਰੀਆਂ ਸਮੇਤ 24 ਸਖਸ਼ੀਅਤਾਂ ਨਾਲ ਕੀਤੀ ਮੁਲਾਕਾਤ
ਨਿਊਯਾਰਕ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਦਿਨਾ ਅਮਰੀਕਾ ਦੌਰੇ ਲਈ ਲੰਘੀ ਦੇਰ ਰਾਤ ਅਮਰੀਕਾ ਪਹੁੰਚੇ, ਜਿੱਥੇ ਭਾਰਤੀ ਭਾਈਚਾਰੇ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਪ੍ਰਧਾਨ ਮੰਤਰੀ ਮੋਦੀ ਨੇ ਇਥੇ ਲਗਭਗ 24 ਹਸਤੀਆਂ ਨਾਲ ਮੁਲਾਕਾਤ ਜਿਨ੍ਹਾਂ ’ਚ ਨੋਬਲ ਪੁਰਸਕਾਰ ਜੇਤੂ, ਅਰਥਸ਼ਾਸਤਰੀ, ਆਰਟਿਸਟ, ਸਾਈਂਟਿਸਟ, ਸਕਾਲਰ ਅਤੇ ਬਿਜਨਸਮੈਨ ਸ਼ਾਮਲ ਹਨ। ਹੋਟਲ ਲੋਟੇ ਨਿਊਯਾਰਕ ਪੈਲੇਸ ’ਚ ਟੈਸਲਾ ਕਾਰ ਕੰਪਨੀ ਦੇ ਕੋ-ਫਾਊਂਡਰ ਅਤੇ ਟਵਿੱਟਰ ਦੇ ਮਾਲਕ ਐਲਨ ਮਸਕ ਵੀ ਪ੍ਰਧਾਨ ਨਰਿੰਦਰ ਮੋਦੀ ਨੂੰ ਮਿਲਣ ਲਈ ਪਹੁੰਚੇ। ਮੁਲਾਕਾਤ ਤੋਂ ਬਾਅਦ ਐਲਨ ਮਸਕ ਨੇ ਕਿਹਾ ਕਿ ਮੈਂ ‘ਮੋਦੀ ਜੀ ਦਾ ਫੈਨ ਹਾਂ’ ਉਹ ਸੱਚਮੁੱਚ ਹੀ ਭਾਰਤ ਪ੍ਰਤੀ ਚਿੰਤਤ ਹਨ ਅਤੇ ਉਹ ਅਜਿਹੇ ਕੰਮ ਕਰਨੇ ਚਾਹੁੰਦੇ ਹਨ ਜੋ ਦੇਸ਼ਹਿਤ ’ਚ ਹੋਣ। ਟੈਸਲਾ ਕਾਰ ਕੰਪਨੀ ਦੇ ਮਾਲਕ ਮਸਕ ਨੇ ਕਿਹਾ ਕਿ ਭਾਰਤ ’ਚ ਬਿਜਨਸ ਦੇ ਲਈ ਹੋਰ ਕਿਸੇ ਵੀ ਵੱਡੇ ਦੇਸ਼ ਨਾਲੋਂ ਜ਼ਿਆਦਾ ਸਕੋਪ ਹੈ। ਐਲਨ ਮਸਕ ਨੇ ਦੱਸਿਆ ਕਿ ਉਹ ਸਾਲ 2023 ਦੇ ਆਖਰ ਤੱਕ ਭਾਰਤ ’ਚ ਟੈਸਲਾ ਕਾਰ ਫੈਕਟਰੀ ਲਈ ਲੋਕੇਸ਼ਨ ਫਾਈਨਲ ਕਰ ਲੈਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਸਕ ਨੂੰ ਭਾਰਤ ਆਉਣ ਦਾ ਸੱਦਾ ਵੀ ਦਿੱਤਾ, ਜਿਸ ’ਤੇ ਮਸਕ ਨੇ ਕਿਹਾ ਕਿ ਮੈਂ ਅਗਲੇ ਸਾਲ ਭਾਰਤ ਆਵਾਂਗਾ। ਮਸਕ ਤੋਂ ਇਲਾਵਾ ਮੋਦੀ ਨੇ ਪ੍ਰੋਫੈਸਰ ਰਾਬਰਟ ਥੁਰਮੈਨ ਅਤੇ ਨਿਬੰਧਕਾਰ ਪ੍ਰੋਫੈਸਰ ਨਸੀਮ ਨਿਕੋਲਸ ਤਾਲੇਬ ਨਾਲ ਵੀ ਮੁਲਾਕਾਤ ਕੀਤੀ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …