Breaking News
Home / ਭਾਰਤ / ਇਲਾਹਾਬਾਦ ਹਾਈਕੋਰਟ ਦੇ ਜੱਜ ਨੇ ਜੱਜਾਂ ਦੀਆਂ ਨਿਯੁਕਤੀਆਂ ‘ਤੇ ਚੁੱਕੇ ਸਵਾਲ

ਇਲਾਹਾਬਾਦ ਹਾਈਕੋਰਟ ਦੇ ਜੱਜ ਨੇ ਜੱਜਾਂ ਦੀਆਂ ਨਿਯੁਕਤੀਆਂ ‘ਤੇ ਚੁੱਕੇ ਸਵਾਲ

ਕਿਹਾ – ਜੱਜਾਂ ਦੀਆਂ ਨਿਯੁਕਤੀਆਂ ਪਰਿਵਾਰਵਾਦ ਅਤੇ ਜਾਤੀਵਾਦ ‘ਤੇ ਅਧਾਰਿਤ
ਨਵੀਂ ਦਿੱਲੀ/ਬਿਊਰੋ ਨਿਊਜ਼
ਇਲਾਹਾਬਾਦ ਹਾਈਕੋਰਟ ਦੇ ਜੱਜ ਰੰਗਨਾਥ ਪਾਂਡੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਸ਼ਿਕਾਇਤੀ ਚਿੱਠੀ ਲਿਖੀ ਹੈ। ਉਨ੍ਹਾਂ ਨੇ ਹਾਈਕੋਰਟ ਅਤੇ ਸੁਪਰੀਮ ਕੋਰਟ ਵਿਚ ਜੱਜਾਂ ਦੀਆਂ ਨਿਯੁਕਤੀਆਂ ਦੌਰਾਨ ਪਰਿਵਾਰਵਾਦ ਅਤੇ ਜਾਤੀਵਾਦ ਦੇ ਆਰੋਪ ਲਗਾਏ ਹਨ। ਉਨ੍ਹਾਂ ਨੇ ਲਿਖਿਆ ਹੈ ਕਿ ਨਿਯੁਕਤੀਆਂ ਵਿਚ ਕੋਈ ਨਿਸ਼ਚਿਤ ਮਾਪਦੰਡ ਨਹੀਂ ਹੈ ਅਤੇ ਲੋਕਤੰਤਰ ਦੇ ਤਿੰਨ ਸਤੰਭਾਂ ਵਿਚੋਂ ਸਭ ਤੋਂ ਵਧੇਰੇ ਮਹੱਤਵਪੂਰਨ ਨਿਆਂ ਪਾਲਿਕਾ ਪਰਿਵਾਰਵਾਦ ਅਤੇ ਜਾਤੀਵਾਦ ਨਾਲ ਬੁਰੀ ਤਰ੍ਹਾਂ ਗ੍ਰਸਤ ਹੈ। ਉਨ੍ਹਾਂ ਕਿਹਾ ਕਿ ਇੱਥੇ ਜੱਜਾਂ ਦੇ ਪਰਿਵਾਰ ਦੇ ਮੈਂਬਰ ਹੋਣਾ ਹੀ ਅਗਲਾ ਜੱਜ ਹੋਣਾ ਯਕੀਨੀ ਬਣਾਉਂਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵੱਖ-ਵੱਖ ਪ੍ਰਤੀਯੋਗੀ ਪ੍ਰੀਖਿਆਵਾਂ ਦੇ ਅਨੇਕਾਂ ਮਾਪਦੰਡ ਹਨ ਪਰ ਸੁਪਰੀਮ ਕੋਰਟ ਅਤੇ ਹਾਈਕੋਰਟ ਵਿਚ ਅਜਿਹੀ ਕੋਈ ਨਿਸ਼ਚਿਤ ਕਸੌਟੀ ਨਹੀਂ। ਇੱਥੇ ਇੱਕ ਹੀ ਮਾਪਦੰਡ ਹੈ- ਪਰਿਵਾਰਵਾਦ ਅਤੇ ਜਾਤੀਵਾਦ।

Check Also

ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੌਰਾਨ ਅੱਜ 21 ਸੂਬਿਆਂ ਦੀਆਂ 102 ਸੀਟਾਂ ’ਤੇ ਪਈਆਂ ਵੋਟਾਂ

ਭਾਰਤ ਭਰ ’ਚ 7 ਗੇੜਾਂ ’ਚ ਹੋਣੀ ਹੈ ਵੋਟਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ’ਚ ਲੋਕ …