11.9 C
Toronto
Saturday, May 9, 2026
spot_img
Homeਪੰਜਾਬਯੋ ਯੋ ਹਨੀ ਸਿੰਘ ਵਿਵਾਦਾਂ 'ਚ ਘਿਰਿਆ

ਯੋ ਯੋ ਹਨੀ ਸਿੰਘ ਵਿਵਾਦਾਂ ‘ਚ ਘਿਰਿਆ

‘ਮੱਖਣਾ’ ਗੀਤ ‘ਤੇ ਉਠੇ ਇਤਰਾਜ਼- ਮਹਿਲਾ ਕਮਿਸ਼ਨ ਨੇ ਗੀਤ ‘ਤੇ ਮੰਗੀ ਪਾਬੰਦੀ
ਚੰਡੀਗੜ੍ਹ/ਬਿਊਰੋ ਨਿਊਜ਼
ਰੈਪ ਗਾਇਕ ਹਨੀ ਸਿੰਘ ਫਿਰ ਵਿਵਾਦਾਂ ਵਿੱਚ ਘਿਰ ਗਿਆ ਹੈ। ਉਸ ਦੇ ਗੀਤ ‘ਮੱਖਣਾ’ ਉਤੇ ਕਾਫੀ ਇਤਰਾਜ਼ ਉੱਠੇ ਹਨ। ਹੁਣ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਸ਼ਿਕੰਜਾ ਕੱਸਣ ਦੀ ਤਿਆਰੀ ਕਰ ਲਈ ਹੈ। ਗੀਤ ‘ਮੱਖਣਾ’ ਉਤੇ ਇਤਰਾਜ਼ ਹੈ ਕਿ ਇਸ ਵਿੱਚ ਮਹਿਲਾਵਾਂ ਪ੍ਰਤੀ ਮਾੜੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ। ਇਸ ਬਾਰੇ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਵਧੀਕ ਮੁੱਖ ਸਕੱਤਰ ਅਤੇ ਡੀਜੀਪੀ ਪੰਜਾਬ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਅਜਿਹੇ ਇਤਰਾਜ਼ਯੋਗ ਗਾਣੇ ‘ਤੇ ਪਾਬੰਦੀ ਲਾਈ ਜਾਵੇ। ਉਨ੍ਹਾਂ ਕਿਹਾ ਕਿ ਗੀਤ ਦੀ ਸ਼ਬਦਾਵਲੀ ਤੇ ਵੀਡੀਓ ਪਰਿਵਾਰ ਵਿੱਚ ਬੈਠ ਕੇ ਸੁਣਨ ਤੇ ਦੇਖਣ ਵਾਲੀ ਨਹੀਂ। ਉਨ੍ਹਾਂ ਪੱਤਰ ਵਿੱਚ ਲਿਖਿਆ ਹੈ ਕਿ ਇਸ ਗੀਤ ਵਿੱਚ ਮਹਿਲਾਵਾਂ ਪ੍ਰਤੀ ਮਾੜੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ।

RELATED ARTICLES
POPULAR POSTS