ਕਾਂਗਰਸ ਦੀ ਸੋਧ ਹੋਈ ਮਨਜੂਰ
ਨਵੀਂ ਦਿੱਲੀ/ਬਿਊਰੋ ਨਿਊਜ਼
ਮੋਦੀ ਸਰਕਾਰ ਨੂੰ ਅੱਜ ਰਾਜ ਸਭਾ ਵਿਚ ਵੱਡਾ ਝਟਕਾ ਲੱਗਾ ਹੈ। ਰਾਜ ਸਭਾ ਨੇ ਰਾਸ਼ਟਰਪਤੀ ਦੇ ਸੰਬੋਧਨ ‘ਤੇ ਧੰਨਵਾਦ ਮਤੇ ਨੂੰ ਕਾਂਗਰਸ ਵੱਲੋਂ ਪੇਸ਼ ਕੀਤੀ ਗਈ ਸੋਧ ਨਾਲ ਮਨਜ਼ੂਰੀ ਦੇ ਦਿੱਤੀ ਹੈ। ਰਾਸ਼ਟਰਪਤੀ ਦੇ ਸੰਬੋਧਨ ‘ਤੇ ਕਾਂਗਰਸ ਦੀ ਸੋਧ ਪਾਸ ਹੋ ਗਈ ਹੈ। ਸੋਧ ਵਿਚ ਕਿਹਾ ਗਿਆ ਹੈ ਕਿ ਚੋਣ ਲੜਨ ਦੀ ਯੋਗਤਾ ਤੈਅ ਕੀਤੇ ਜਾਣ ਵਿਚ ਇਹ ਨਹੀਂ ਦੱਸਿਆ ਗਿਆ ਕਿ ਚੋਣ ਲੜਨ ਵਾਲਿਆਂ ਦੇ ਮੌਲਿਕ ਅਧਿਕਾਰ ਦੀ ਰਾਖੀ ਕਿਵੇਂ ਹੋਵੇਗੀ। ਅੱਜ ਰਾਜ ਸਭਾ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕਾਂਗਰਸ ‘ਤੇ ਵਿਅੰਗ ਕੀਤਾ। ਮੋਦੀ ਨੇ ਕਾਂਗਰਸ ਨੂੰ ਅਪੀਲ ਕੀਤੀ ਕਿ ਅੱਗੇ ਹੋਣ ਵਾਲੀਆਂ ਪੰਜ ਵਿਧਾਨ ਚੋਣਾਂ ਵਿਚ 30 ਫੀਸਦੀ ਅਨਪੜ੍ਹ ਲੋਕਾਂ ਨੂੰ ਟਿਕਟ ਦੇਣ।
Check Also
ਉੱਘੇ ਅਦਾਕਾਰ ਤੇ ਫਿਲਮਸਾਜ਼ ਮਨੋਜ ਕੁਮਾਰ ਦਾ ਦਿਹਾਂਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੁੱਖ ਦਾ ਇਜ਼ਹਾਰ ਮੁੰਬਈ/ਬਿਊਰੋ ਨਿਊਜ਼ ਉੱਘੇ ਅਦਾਕਾਰ ਤੇ ਫਿਲਮਸਾਜ਼ ਮਨੋਜ …