1.6 C
Toronto
Thursday, November 27, 2025
spot_img
Homeਭਾਰਤਤੁਰਕੀ ਅਤੇ ਸੀਰੀਆ ਵਿਚ ਭੂਚਾਲ ਕਾਰਨ ਹੋਈਆਂ ਮੌਤਾਂ ਦੀ ਗਿਣਤੀ 21 ਹਜ਼ਾਰ...

ਤੁਰਕੀ ਅਤੇ ਸੀਰੀਆ ਵਿਚ ਭੂਚਾਲ ਕਾਰਨ ਹੋਈਆਂ ਮੌਤਾਂ ਦੀ ਗਿਣਤੀ 21 ਹਜ਼ਾਰ ਤੋਂ ਟੱਪੀ

ਭਾਰਤੀ ਬਚਾਅ ਟੀਮ ਨੇ 6 ਸਾਲਾਂ ਦੀ ਬੱਚੀ ਨੂੰ ਮਲਬੇ ਹੇਠੋਂ ਜ਼ਿੰਦਾ ਕੱਢਿਆ
ਨਵੀਂ ਦਿੱਲੀ/ਬਿਊਰੋ ਨਿਊਜ਼
ਤੁਰਕੀ ਅਤੇ ਸੀਰੀਆ ਵਿਚ ਲੰਘੀ 6 ਫਰਵਰੀ ਨੂੰ 7.8 ਦੀ ਗਤੀ ਵਾਲੇ ਆਏ ਵਿਨਾਸ਼ਕਾਰੀ ਭੂਚਾਲ ਕਾਰਨ ਹੋਈਆਂ ਮੌਤਾਂ ਦੀ ਗਿਣਤੀ 21 ਹਜ਼ਾਰ ਤੋਂ ਵੀ ਟੱਪ ਚੁੱਕੀ ਹੈ ਅਤੇ ਜ਼ਖ਼ਮੀਆਂ ਦੀ ਗਿਣਤੀ ਵੀ 70 ਹਜ਼ਾਰ ਦੇ ਕਰੀਬ ਦੱਸੀ ਜਾ ਰਹੀ ਹੈ। ਸੀਰੀਆ ਵਿਚ ਭੂਚਾਲ ਕਾਰਨ ਜਾਨ ਗੁਆਉਣ ਵਾਲੇ ਵਿਅਕਤੀਆਂ ਨੂੰ ਦਫਨਾਉਣ ਲਈ ਸਮੂਹਿਕ ਕਬਰਾਂ ਬਣਾਈਆਂ ਜਾ ਰਹੀਆਂ ਹਨ। ਮੀਡੀਆ ਦੀ ਰਿਪੋਰਟ ਮੁਤਾਬਕ ਇਸ ਭੂਚਾਲ ਕਾਰਨ ਤੁਰਕੀ ਦਾ ਅੰਟਾਕਿਆ, ਸਨਲਿਓਰਫਾ ਅਤੇ ਸੀਰੀਆ ਦਾ ਓਲੇਪੋ ਸ਼ਹਿਰ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੇ ਹਨ। ਇੱਥੇ ਪਾਣੀ ਅਤੇ ਬਿਜਲੀ ਦੀ ਸਪਲਾਈ ਵੀ ਬੰਦ ਹੈ ਅਤੇ ਲੋਕ ਸ਼ੈਲਟਰ ਹੋਮਜ਼ ਵਿਚ ਰਹਿਣ ਲਈ ਮਜਬੂਰ ਹਨ। ਭੂਚਾਲ ਕਾਰਨ ਬੇਘਰ ਹੋਏ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮੱਦਦ ਬਹੁਤ ਘੱਟ ਪਹੁੰਚ ਰਹੀ ਹੈ, ਜਦਕਿ 90 ਤੋਂ ਵੱਧ ਦੇਸ਼ਾਂ ਵਲੋਂ ਤੁਰਕੀ ਅਤੇ ਸੀਰੀਆ ਨੂੰ ਮੱਦਦ ਭੇਜੀ ਜਾ ਰਹੀ ਹੈ। ਇਸੇ ਦੌਰਾਨ ਭਾਰਤ ਦੀ ਰੈਸਕਿਊ ਟੀਮ ਨੇ ਤੁਰਕੀ ਦੇ ਨੂਰਦਾਗੀ ਸ਼ਹਿਰ ਵਿਚ ਇਕ 6 ਸਾਲਾਂ ਦੀ ਬੱਚੀ ਨੂੰ ਮਲਬੇ ਹੇਠੋਂ ਜ਼ਿੰਦਾ ਬਾਹਰ ਕੱਢਿਆ ਹੈ। ਉਧਰ ਦੂਜੇ ਪਾਸੇ ਤੁਰਕੀ ਦੇ ਰਾਸ਼ਟਰਪਤੀ ਰੇਸਿਪ ਤਈਅੱਪ ਅਰਦੋਗਾਂ ਨੇ ਕੁਝ ਰਾਹਤ ਕੈਂਪਾਂ ਦਾ ਦੌਰਾ ਕਰਕੇ ਲੋਕਾਂ ਨੂੰ ਤਸੱਲੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹਾਲਾਤ ਹੌਲੀ ਹੌਲੀ ਸੁਧਰ ਰਹੇ ਹਨ ਪਰ ਅਜੇ ਵੀ ਵੱਡੀ ਗਿਣਤੀ ਲੋਕਾਂ ਤੱਕ ਰਾਹਤ ਪਹੁੰਚਣ ’ਚ ਸਮਾਂ ਲੱਗੇਗਾ।

 

RELATED ARTICLES
POPULAR POSTS