ਪੱਛਮੀ ਬੰਗਾਲ ‘ਚ ਵੀ ਤੀਜੇ ਗੇੜ ਤਹਿਤ 31 ਸੀਟਾਂ ਲਈ ਹੋਵੇਗੀ ਪੋਲਿੰਗ
ਨਵੀਂ ਦਿੱਲੀ/ਬਿਊਰੋ ਨਿਊਜ਼
ਤਾਮਿਲਨਾਡੂ, ਕੇਰਲਾ ਤੇ ਪੁੱਡੂਚੇਰੀ ਦੀਆਂ ਅਸੈਂਬਲੀਆਂ ਲਈ ਭਲਕੇ ਮੰਗਲਵਾਰ ਨੂੰ ਇਕਹਿਰੇ ਗੇੜ ਤਹਿਤ ਵੋਟਾਂ ਪੈਣਗੀਆਂ। ਇਨ੍ਹਾਂ ਰਾਜਾਂ ਵਿੱਚ ਚੋਣ ਅਮਲ ਨੂੰ ਨੇਪਰੇ ਚਾੜਨ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਵੋਟਿੰਗ ਦੇ ਮੱਦੇਨਜ਼ਰ ਸੁਰੱਖਿਆ ਦੇ ਲਿਹਾਜ਼ ਨਾਲ ਨੀਮ ਫੌਜੀ ਬਲਾਂ ਦੀਆਂ ਵਾਧੂ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਉਧਰ ਪੱਛਮੀ ਬੰਗਾਲ ਵਿੱਚ ਤੀਜੇ ਗੇੜ ਤਹਿਤ 31 ਸੀਟਾਂ ਲਈ ਪੋਲਿੰਗ ਹੋਵੇਗੀ, ਜਿੱਥੇ 205 ਉਮੀਦਵਾਰ ਮੈਦਾਨ ਵਿੱਚ ਹਨ। ਭਲਕੇ ਅਸਾਮ ਵਿੱਚ ਵੀ ਤੀਜੇ ਤੇ ਆਖਰੀ ਗੇੜ ਤਹਿਤ ਵੋਟਾਂ ਪੈਣਗੀਆਂ।