12.4 C
Toronto
Saturday, September 26, 2026
spot_img
Homeਭਾਰਤਰਾਹੁਲ ਗਾਂਧੀ ਨੇ ਅਮੇਠੀ ਤੋਂ ਨਾਮਜ਼ਦਗੀ ਕਾਗਜ਼ ਕੀਤੇ ਦਾਖਲ

ਰਾਹੁਲ ਗਾਂਧੀ ਨੇ ਅਮੇਠੀ ਤੋਂ ਨਾਮਜ਼ਦਗੀ ਕਾਗਜ਼ ਕੀਤੇ ਦਾਖਲ

ਸੋਨੀਆ, ਪ੍ਰਿਅੰਕਾ ਅਤੇ ਵਾਡਰਾ ਰਹੇ ਹਾਜ਼ਰ
ਅਮੇਠੀ/ਬਿਊਰੋ ਨਿਊਜ਼
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਲੋਕ ਸਭਾ ਚੋਣਾਂ ਲਈ ਅਮੇਠੀ ਤੋਂ ਨਾਮਜ਼ਦਗੀ ਕਾਗਜ਼ ਦਾਖਲ ਕੀਤੇ। ਉਨ੍ਹਾਂ ਚੌਥੀ ਵਾਰ ਇਥੋਂ ਕਾਗਜ਼ ਦਾਖਲ ਕੀਤੇ ਹਨ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਭੈਣ ਪ੍ਰਿਅੰਕਾ ਅਤੇ ਰਾਬਰਟ ਵਾਡਰਾ ਨਾਲ ਰੋਡ ਸ਼ੋਅ ਵੀ ਕੀਤਾ। ਇਸ ਮੌਕੇ ਸੋਨੀਆ ਗਾਂਧੀ ਵੀ ਹਾਜ਼ਰ ਰਹੀ। ਰਾਹੁਲ ਗਾਂਧੀ ਇਸ ਵਾਰ ਕੇਰਲ ਦੇ ਵਾਇਨਾਡ ਹਲਕੇ ਤੋਂ ਵੀ ਚੋਣ ਲੜ ਰਹੇ ਹਨ ਅਤੇ ਉਥੋਂ ਵੀ ਲੰਘੀ 4 ਅਪ੍ਰੈਲ ਨੂੰ ਰਾਹੁਲ ਨੇ ਕਾਗਜ਼ ਦਾਖਲ ਕੀਤੇ ਸਨ।
ਅਮੇਠੀ ਤੋਂ ਰਾਹੁਲ ਦਾ ਮੁਕਾਬਲਾ ਇਸ ਵਾਰ ਫਿਰ ਭਾਜਪਾ ਦੀ ਸਿਮਰਤੀ ਇਰਾਨੀ ਨਾਲ ਹੈ। ਇਰਾਨੀ ਨੇ ਆਉਂਦੀ 11 ਅਪ੍ਰੈਲ ਨੂੰ ਨਾਮਜ਼ਦਗੀ ਕਾਗਜ਼ ਦਾਖਲ ਕਰਨੇ ਹਨ। ਰਾਹੁਲ ਗਾਂਧੀ ਅਮੇਠੀ ਤੋਂ ਤਿੰਨ ਵਾਰ ਸੰਸਦ ਮੈਂਬਰ ਬਣ ਚੁੱਕੇ ਹਨ। ਧਿਆਨ ਰਹੇ ਕਿ ਗਾਂਧੀ ਪਰਿਵਾਰ ਦੇ ਜਦ-ਜਦ ਨਵੇਂ ਨੇਤਾ ਆਏ, ਉਹ ਅਮੇਠੀ ਹਲਕੇ ਤੋਂ ਚੋਣ ਜਿੱਤ ਕੇ ਹੀ ਲੋਕ ਸਭਾ ਵਿਚ ਪਹੁੰਚੇ ਹਨ।

RELATED ARTICLES
POPULAR POSTS