25.5 C
Toronto
Friday, August 7, 2026
spot_img
Homeਭਾਰਤ'ਕਾਕਰੋਚ ਜਨਤਾ ਪਾਰਟੀ' ਹਾਲ ਦੀ ਘੜੀ ਬਣੇਗੀ ਪ੍ਰੈਸ਼ਰ ਗਰੁੱਪ

‘ਕਾਕਰੋਚ ਜਨਤਾ ਪਾਰਟੀ’ ਹਾਲ ਦੀ ਘੜੀ ਬਣੇਗੀ ਪ੍ਰੈਸ਼ਰ ਗਰੁੱਪ

ਅਭੀਜੀਤ ਦੀਪਕੇ ਨੇ ਕਿਹਾ : ਸੋਨਮ ਵਾਂਗਚੁੱਕ ਪਾਰਟੀ ਦੇ ਮਾਰਗ-ਦਰਸ਼ਕ ਬਣੇ ਰਹਿਣਗੇ
‘ਕਾਕਰੋਚ ਜਨਤਾ ਪਾਰਟੀ’ (ਸੀਜੇਪੀ) ਦੇ ਸੰਸਥਾਪਕ ਅਭੀਜੀਤ ਦੀਪਕੇ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਹੈ ਕਿ ਸੀਜੇਪੀ ਫਿਲਹਾਲ ਇਕ ਪ੍ਰੈਸ਼ਰ ਗਰੁੱਪ ਵਜੋਂ ਕੰਮ ਕਰੇਗੀ, ਕਿਉਂਕਿ ਇਸ ਵੇਲੇ ਭਾਰਤ ਨੂੰ ਇਸਦੀ ਸਭ ਤੋਂ ਵੱਧ ਲੋੜ ਹੈ। ਮਹਾਰਾਸ਼ਟਰ ਦੇ ਛਤਰਪਤੀ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਦੀਪਕੇ ਨੇ ਇਹ ਗੱਲ ਕੀਤੀ ਹੈ। ਇਸੇ ਦੌਰਾਨ ਸੀਜੇਪੀ ਦੇ ਮੁੱਖ ਬੁਲਾਰੇ ਸੌਰਵ ਦਾਸ ਨੇ ਦੱਸਿਆ ਕਿ ਸੋਨਮ ਵਾਂਗਚੁੱਕ ਪਾਰਟੀ ਦੇ ਮਾਰਗ ਦਰਸ਼ਕ ਵਜੋਂ ਬਣੇ ਰਹਿਣਗੇ ਅਤੇ ਉਹ ਸਮੇਂ-ਸਮੇਂ ‘ਤੇ ਉਨ੍ਹਾਂ ਕੋਲੋਂ ਸਲਾਹ ਲੈਂਦੇ ਰਹਿਣਗੇ। ਦਾਸ ਨੇ ਅੱਗੇ ਕਿਹਾ ਕਿ ਨੀਟ-ਯੂਜੀ ਪੇਪਰ ਲੀਕ ਅਤੇ ਪ੍ਰੀਖਿਆਵਾਂ ਵਿਚ ਹੋਈਆਂ ਘਪਲੇਬਾਜ਼ੀਆਂ ਵਿਰੁੱਧ ਹਾਲ ਹੀ ਵਿਚ ਸੀਜੇਪੀ ਵਲੋਂ ਦਿੱਲੀ ‘ਚ ਕੀਤੇ ਗਏ ਵਿਰੋਧ ਪ੍ਰਦਰਸ਼ਨਾਂ ਦੌਰਾਨ ਜਿਹੜੇ ਵਿਦਿਆਰਥੀ ਜ਼ਖ਼ਮੀ ਹੋਏ ਹਨ, ਉਨ੍ਹਾਂ ਨੂੰ ਡਾਕਟਰੀ ਸਹਾਇਤਾ ਵੀ ਮੁਹੱਈਆ ਕਰਵਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਅਭੀਜੀਤ ਦੀਪਕੇ ਜੂਨ ਮਹੀਨੇ ਅਮਰੀਕਾ ਤੋਂ ਭਾਰਤ ਪਰਤੇ ਸਨ ਅਤੇ ਉਨ੍ਹਾਂ ਨੇ ਨੀਟ ਪੇਪਰ ਲੀਕ ਵਿਰੁੱਧ ਦਿੱਲੀ ਵਿਚ ਦੇਸ਼ ਭਰ ਦੇ ਨੌਜਵਾਨਾਂ ਨੂੰ ਲਾਮਬੰਦ ਕੀਤਾ ਸੀ। ਇਸ ਅੰਦੋਲਨ ਕਾਰਨ ਪਿਛਲੇ ਦਿਨੀਂ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੂੰ ਅਸਤੀਫਾ ਵੀ ਦੇਣਾ ਪਿਆ ਸੀ।
– ਪਰਵਾਸੀ ਨਿਊਜ਼

 

RELATED ARTICLES
POPULAR POSTS