ਭਾਰਤੀ ਸਟੇਟ ਬੈਂਕ ‘ਚ 5 ਹੋਰ ਬੈਂਕਾਂ ਦਾ ਹੋਇਆ ਰਲੇਵਾਂ
ਨਵੀਂ ਦਿੱਲੀ/ਬਿਊਰੋ ਨਿਊਜ਼
ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ ਦਾ ਹੋਰ ਵਿਸਥਾਰ ਹੋ ਗਿਆ ਹੈ। ਇਕ ਅਪ੍ਰੈਲ ਤੋਂ ਭਾਰਤੀ ਸਟੇਟ ਬੈਂਕ ਵਿਚ 5 ਹੋਰ ਬੈਂਕਾਂ ਸਟੇਟ ਬੈਂਕ ਆਫ਼ ਬੀਕਾਨੇਰ ਐਂਡ ਜੈਪੁਰ, ਸਟੇਟ ਬੈਂਕ ਆਫ਼ ਹੈਦਰਾਬਾਦ, ਸਟੇਟ ਬੈਂਕ ਆਫ਼ ਮੈਸੂਰ, ਸਟੇਟ ਬੈਂਕ ਆਫ਼ ਪਟਿਆਲਾ ਅਤੇ ਸਟੇਟ ਬੈਂਕ ਆਫ਼ ਤ੍ਰਾਵਣਕੰਰ ਦਾ ਰਲੇਵਾਂ ਹੋ ਗਿਆ। ਇਸ ਦੇ ਨਾਲ ਹੀ ਸਟੇਟ ਬੈਂਕ ਨੇ ਵੀ ਨਿੱਜੀ ਖੇਤਰ ਦੀਆਂ ਬੈਂਕਾਂ ਵਾਂਗ ਮਹੀਨਾਵਾਰ ਔਸਤਨ ਰਕਮ ਵੀ ਨਿਸ਼ਚਿਤ ਕਰ ਦਿੱਤੀ ਹੈ। ਜਿਥੇ ਮੈਟਰੋ ਸ਼ਹਿਰਾਂ ਵਿਚ ਗਾਹਕਾਂ ਨੂੰ 5 ਹਜ਼ਾਰ ਰੁਪਏ ਦਾ ਘੱਟੋ-ਘੱਟ ਬੈਲੇਂਸ ਰੱਖਣਾ ਹੋਵੇਗਾ। ਸ਼ਹਿਰਾਂ ਲਈ ਇਹ ਰਕਮ 3000 ਰੁਪਏ, ਛੋਟੇ ਸ਼ਹਿਰਾਂ ਲਈ 2000 ਰੁਪਏ ਅਤੇ ਦਿਹਾਤੀ ਬ੍ਰਾਂਚਾਂ ਲਈ 1000 ਰੁਪਏ ਮਹੀਨਾ ਹੋਏਗੀ। ਘੱਟੋ-ਘੱਟ ਬੈਂਲੇਸ ਨਾ ਰੱਖ ਪਾਉਣ ‘ਤੇ ਗਾਹਕਾਂ ‘ਤੇ 20 ਤੋਂ 50 ਰੁਪਏ ਦਾ ਜ਼ੁਰਮਾਨਾ ਲਾਇਆ ਜਾਏਗਾ। ਇਸ ਰਲੇਵੇਂ ਤੋਂ ਬਾਅਦ ਸਟੇਟ ਬੈਂਕ ਦੁਨੀਆ ਦੇ ਚੋਟੀ ਦੇ 50 ਬੈਂਕਾਂ ਵਿਚ ਸ਼ਾਮਿਲ ਹੋ ਗਿਆ ਹੈ।
Check Also
ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ
ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …