ਨਵੀਂ ਦਿੱਲੀ/ਬਿਊਰੋ ਨਿਊਜ਼
8 ਨਵੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨੋਟਬੰਦੀ ਦੇ ਐਲਾਨ ਤੋਂ ਬਾਅਦ ਹੁਣ ਤੱਕ ਦੇਸ਼ ਵਿਚ ਕੈਸ਼ ਨੂੰ ਲੈ ਕੇ ਸਥਿਤੀ ਬਿਹਤਰ ਨਹੀਂ ਹੋ ਸਕੀ। ਬੈਂਕਾਂ ਅਤੇ ਏਟੀਐਮਾਂ ਦੇ ਬਾਹਰ ਲੋਕਾਂ ਦੀਆਂ ਲਾਈਨਾਂ ਅਜੇ ਵੀ ਲੱਗ ਰਹੀਆਂ ਹਨ। ਇਕ ਪਾਸੇ ਜਨਤਾ ਕੈਸ਼ ਨੂੰ ਪ੍ਰੇਸ਼ਾਨ ਹੈ ਤੇ ਦੂਜੇ ਪਾਸੇ ਆਰੀਬੀਆਈ ਦਾ ਕਹਿਣਾ ਹੈ ਕਿ ਨਵੇਂ ਨੋਟਾਂ ਦੀ ਤੇਜ਼ੀ ਨਾਲ ਛਪਾਈ ਹੋ ਰਹੀ ਹੈ। ਇਸ ਸਮੇਂ ਦੇਸ਼ ਦੇ ਜ਼ਿਆਦਾਤਰ ਏਟੀਐਮਜ਼ ਵਿਚੋਂ 2000 ਦੇ ਨੋਟ ਹੀ ਮਿਲ ਰਹੇ ਹਨ। ਕਾਲਾ ਧਨ ਅਤੇ ਭ੍ਰਿਸ਼ਟਚਾਰ ‘ਤੇ ਕਾਬੂ ਪਾਉਣ ਲਈ ਸਰਕਾਰ ਹੁਣ ਨੋਟਬੰਦੀ ਤੋਂ ਬਾਅਦ ਦੇਸ਼ ਨੂੰ ਕੈਸ਼ਲੈਸ ਕਰਨ ਦੀ ਤਿਆਰੀ ਵਿਚ ਹੈ।
ਇਸ ਤੋਂ ਬਾਅਦ ਇਕ ਆਰਥਿਕ ਮਾਹਰ ਗੁਰੂ ਮੂਰਤੀ ਦਾ ਕਹਿਣਾ ਹੈ ਕਿ ਜਿਹੜੇ 2000 ਦੇ ਨੋਟ ਹੁਣ ਮਿਲ ਰਹੇ ਹਨ, ਉਹ ਵੀ ਅਗਲੇ ਪੰਜ ਸਾਲਾਂ ਵਿਚ ਬੰਦ ਹੋ ਜਾਣਗੇ।
Check Also
ਸੁਪਰੀਮ ਕੋਰਟ ਨੇ ਨਵੇਂ ਵਕਫ ਕਾਨੂੰਨ ਤਹਿਤ ਨਿਯੁਕਤੀਆਂ ’ਤੇ ਲਗਾਈ ਰੋਕ
ਕੋਰਟ ਨੇ ਕੇਂਦਰ ਸਰਕਾਰ ਨੂੰ ਜਵਾਬ ਦਾਖਲ ਕਰਨ ਲਈ ਦਿੱਤੇ 7 ਦਿਨ ਨਵੀਂ ਦਿੱਲੀ/ਬਿਊਰੋ ਨਿਊਜ਼ …