Breaking News
Home / ਭਾਰਤ / ਗਾਇਕ ਮੀਕਾ ਸਿੰਘ ਖਿਲਾਫ ਛੇੜਛਾੜ ਦਾ ਮਾਮਲਾ ਦਰਜ

ਗਾਇਕ ਮੀਕਾ ਸਿੰਘ ਖਿਲਾਫ ਛੇੜਛਾੜ ਦਾ ਮਾਮਲਾ ਦਰਜ

Meeka copy copyਮੁੰਬਈ/ਬਿਊਰੋ ਨਿਊਜ਼ : ਬਾਲੀਵੁੱਡ ਦੇ ਮਸ਼ਹੂਰ ਗਾਇਕ ਮੀਕਾ ਸਿੰਘ ਇਕ ਵਾਰ ਫਿਰ ਵਿਵਾਦ ਵਿਚ ਫਸ ਗਏ ਹਨ, ਇਕ 32-ਸਾਲਾ ਮਾਡਲ ਨੇ ਉਸ ਖ਼ਿਲਾਫ ਵਰਸੋਵਾ ਦੇ ਪੁਲਿਸ ਥਾਣੇ ਵਿਚ ਛੇੜਛਾੜ ਦਾ ਮਾਮਲਾ ਦਰਜ ਕਰਵਾਇਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੀਕਾ ਖ਼ਿਲਾਫ 354, 323 ਤੇ 504 ਧਾਰਾ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਾਡਲ ਦਾ ਮੰਨਣਾ ਹੈ ਕਿ ਉਹ ਅਕਸਰ ਮੀਕਾ ਦੇ ਘਰ ਆਉਂਦੀ-ਜਾਂਦੀ ਰਹਿੰਦੀ ਹੈ, ਪੁਲਿਸ ਨੇ ਮੀਕਾ ਸਿੰਘ ਨੂੰ ਆਪਣਾ ਬਿਆਨ ਦਰਜ ਕਰਵਾਉਣ ਲਈ ਅਜੇ ਨਹੀਂ ਬੁਲਾਇਆ। ਮੀਕਾ ਸਿੰਘ ਪਹਿਲਾਂ ਕਈ ਵਿਵਾਦਾਂ ਵਿਚ ਘਿਰੇ ਰਹੇ ਹਨ।

Check Also

ਮੋਦੀ ਸਰਕਾਰ ਦੇ ਭਾਰਤ ’ਚ ਬਰਾਬਰੀ ਦੇ ਦਾਅਵੇ ਨੂੰ ਕਾਂਗਰਸ ਨੇ ਕੀਤਾ ਖਾਰਜ – ਜੈਰਾਮ ਰਮੇਸ਼ ਨੇ ਮੋਦੀ ਸਰਕਾਰ ’ਤੇ ਚੁੱਕੇ ਸਵਾਲ

  ਨਵੀਂ ਦਿੱਲੀ/ਬਿਊਰੋ ਨਿਊਜ਼ ਨਰਿੰਦਰ ਮੋਦੀ ਸਰਕਾਰ ਵਲੋਂ ਦਾਅਵਾ ਕੀਤਾ ਗਿਆ ਸੀ ਕਿ ਭਾਰਤ ਦੁਨੀਆ …