-14.4 C
Toronto
Saturday, January 31, 2026
spot_img
Homeਭਾਰਤਟੈਸਟ ਮੈਚ 'ਚ ਭਾਰਤ ਨੇ ਇੰਗਲੈਂਡ ਨੂੰ ਪਾਰੀ ਦੇ ਅੰਤਰ ਨਾਲ ਹਰਾਇਆ

ਟੈਸਟ ਮੈਚ ‘ਚ ਭਾਰਤ ਨੇ ਇੰਗਲੈਂਡ ਨੂੰ ਪਾਰੀ ਦੇ ਅੰਤਰ ਨਾਲ ਹਰਾਇਆ

3-19ਤਿੰਨ ਮੈਚਾਂ ‘ਚ ਜਿੱਤ ਹਾਸਲ ਕਰਕੇ ਸੀਰੀਜ਼ ‘ਤੇ ਕਰ ਲਿਆ ਕਬਜ਼ਾ
ਮੁੰਬਈ/ਬਿਊਰੋ ਨਿਊਜ਼
ਦੁਨੀਆ ਦੇ ਨੰਬਰ ਇਕ ਗੇਂਦਬਾਜ਼ ਆਰ. ਅਸ਼ਵਿਨ ਦੇ ਕਹਿਰ ਨਾਲ ਭਾਰਤ ਨੇ ਇੰਗਲੈਂਡ ਨੂੰ ਦੂਜੀ ਪਾਰੀ ਵਿਚ 195 ਦੌੜਾਂ ‘ਤੇ ਆਊਟ ਕਰਕੇ ਚੌਥਾ ਟੈਸਟ ਅੱਜ ਪਾਰੀ ਅਤੇ 36 ਦੌੜਾਂ ਨਾਲ ਜਿੱਤ ਲਿਆ।  ਇਹ ਮੈਚ ਜਿੱਤ ਕੇ ਭਾਰਤ ਨੇ ਪੰਜ ਮੈਚਾਂ ਦੀ ਸੀਰੀਜ਼ ਵਿਚ 3-0 ਦੀ ਅਜੇਤੂ ਬੜ੍ਹਤ ਬਣਾ ਕੇ ਸੀਰੀਜ਼ ‘ਤੇ ਇਕ ਮੈਚ ਰਹਿੰਦਿਆਂ ਹੀ ਕਬਜ਼ਾ ਕਰ ਲਿਆ ਹੈ। ਅਸ਼ਵਿਨ ਨੇ 20 ਓਵਰਾਂ ਵਿਚ 55 ਦੌੜਾਂ ਦੇ ਕੇ ਕੁੱਲ 6 ਵਿਕਟਾਂ ਹਾਸਲ ਕੀਤੀਆਂ। ਵਿਰਾਟ ਕੋਹਲੀ ਦੀ ਕਪਤਾਨੀ ਵਿਚ ਭਾਰਤ ਦੀ ਇਹ 13ਵੀਂ ਜਿੱਤ ਹੈ ਅਤੇ ਇਸ ਮੈਚ ਵਿਚ ਭਾਰਤੀ ਕਪਤਾਨ ਨੇ ਦੋਹਰਾ ਸੈਂਕੜਾ ਜੜ ਆਪਣੀ ਬੱਲੇਬਾਜ਼ੀ ਦਾ ਇਕ ਵਾਰ ਫਿਰ ਲੋਹਾ ਮਨਵਾਇਆ ਹੈ।

RELATED ARTICLES
POPULAR POSTS

Happy Diwali