19.4 C
Toronto
Friday, September 19, 2025
spot_img
Homeਭਾਰਤਈਡੀ ਵੱਲੋਂ ਵੀਰਭੱਦਰ ਦੀ ਅੱਠ ਕਰੋੜ ਦੀ ਸੰਪਤੀ ਕੁਰਕ ਕਰਨ ਦੇ ਹੁਕਮ

ਈਡੀ ਵੱਲੋਂ ਵੀਰਭੱਦਰ ਦੀ ਅੱਠ ਕਰੋੜ ਦੀ ਸੰਪਤੀ ਕੁਰਕ ਕਰਨ ਦੇ ਹੁਕਮ

vnbਐਨਫੋਰਸਮੈਂਟ ਡਾਇਰੈਟੋਰੇਟ ਦਾ ਹੁਕਮ ਹੋਲੀ ਦਾ ਤੋਹਫ਼ਾ: ਮੁੱਖ ਮੰਤਰੀ
ਨਵੀਂ ਦਿੱਲੀ/ਬਿਊਰੋ ਨਿਊਜ਼
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕਾਲੇ ਧਨ ਨੂੰ ਸਫੈਦ ਕਰਨ ਦੇ ਮਾਮਲੇ ਵਿੱਚ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਨਵੀਂ ਦਿੱਲੀ ਸਥਿਤ ਇਕ ਫਲੈਟ ਸਣੇ ਕਰੀਬ ਅੱਠ ਕਰੋੜ ਰੁਪਏ ਦੀ ਚੱਲ ਤੇ ਅਚੱਲ ਸੰਪਤੀ ਕੁਰਕ ਕਰਨ ਦਾ ਹੁਕਮ ਜਾਰੀ ਕੀਤਾ ਹੈ। ਮੁੱਖ ਮੰਤਰੀ ਨੇ ਇਸ ਨੂੰ ਆਪਣੇ ਲਈ ਹੋਲੀ ਦਾ ਤੋਹਫ਼ਾ ਕਰਾਰ ਦਿੱਤਾ ਹੈ। ਏਜੰਸੀ ਨੇ ਕਾਲੇ ਧਨ ਨੂੰ ਸਫੈਦ ਕਰਨ ਤੋਂ ਰੋਕਣ ਵਾਲੇ ਕਾਨੂੰਨ (ਪੀਐਮਐਲਏ) ਤਹਿਤ ਇਹ ਹੁਕਮ ਜਾਰੀ ਕੀਤੇ ਹਨ। ਇਸ ਤਹਿਤ ਮੁੱਖ ਮੰਤਰੀ ਦੀਆਂ ਐਲਆਈਸੀ ਪਾਲਿਸੀਆਂ, ਬੈਂਕ ਫਿਕਸਡ ਡਿਪਾਜ਼ਿਟ ਅਤੇ ਦੱਖਣੀ ਦਿੱਲੀ ਦੇ ਗਰੇਟਰ ਕੈਲਾਸ਼-1 ਇਲਾਕੇ ਵਿੱਚ ਦੋ ઠਮੰਜ਼ਿਲਾ ਇਮਾਰਤ ਦੀ ਕੁਰਕੀ ਦੇ ਹੁਕਮ ਹੋਏ ਹਨ।
ਸੂਤਰਾਂ ਮੁਤਾਬਕ ਏਜੰਸੀ ਦਾ ਮੰਨਣਾ ਹੈ ਕਿ ਇਹ ਸੰਪਤੀ ਕਾਲੇ ਧਨ ਨੂੰ ਸਫੈਦ ਕਰਕੇ ਇਕੱਠੀ ਕੀਤੀ ਗਈ ਹੈ। ਇਸ ਸਾਰੀ ਸੰਪਤੀ ਦੀ ਕੀਮਤ 7.93 ਕਰੋੜ ਰੁਪਏ ਬਣਦੀ ਹੈ। ਇਸ ਸੰਪਤੀ ਬਾਰੇ ਮਨਾਹੀ ਦੇ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ। ਕੁਰਕੀ ਦੇ ਹੁਕਮ ਖ਼ਿਲਾਫ਼ ਦੋਸ਼ੀ ਧਿਰ 180 ਦਿਨਾਂ ਵਿੱਚ ਸਬੰਧਤ ਅਥਾਰਟੀ ਕੋਲ ਅਪੀਲ ਕਰ ਸਕਦੀ ਹੈ।
ਮੁੱਖ ਮੰਤਰੀ ਵੀਰਭੱਦਰ ਸਿੰਘ ਨੇ ਇਸ ਟਵੀਟ ਕਰਕੇ ਈਡੀ ਦੀ ਇਸ ਕਾਰਵਾਈ ਨੂੰ ਹੋਲੀ ਦਾ ਤੋਹਫਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਕ ਵਾਰ ਈਡੀ ਨੇ ਉਦੋਂ ਘਰ ਉਪਰ ਛਾਪਾ ਮਾਰਿਆ ਸੀ ਜਦੋਂ ਮੇਰੀ ਧੀ ਦਾ ਵਿਆਹ ਸੀ ਤੇ ਹੁਣ ਹੋਲੀ ਦਾ ਤੋਹਫਾ ਦੇ ਦਿੱਤਾ ਹੈ। ਇਹ ਭਾਜਪਾ ਦੀ ਬੜੀ ਹੀ ਗੰਦੀ ਸਿਆਸੀ ਸਾਜ਼ਿਸ਼ ਹੈ। ਉਹ ਅਜਿਹੀਆਂ ਘਟੀਆ ਅਤੇ ਗਿੱਦੜ ਭਬਕੀਆਂ ਤੇ ਲੂੰਬੜ ਚਾਲਾਂ ਤੋਂ ਭੈਭੀਤ ਹੋਣ ਵਾਲੇ ਨਹੀਂ ਹਨ ਤੇ ਉਨ੍ਹਾਂ ਨੂੰ ਦੇਸ਼ ਦੀ ਨਿਆਂ ਪ੍ਰਣਾਲੀ ਉਪਰ ਪੂਰਾ ਭਰੋਸਾ ਹੈ।

RELATED ARTICLES
POPULAR POSTS