17.8 C
Toronto
Monday, September 14, 2026
spot_img
Homeਭਾਰਤਸ੍ਰੀਨਗਰ 'ਚ ਇਕ ਹੀ ਦਿਨ ਪੁਲਿਸ ਦੀ ਟੀਮ 'ਤੇ ਦੋ ਅੱਤਵਾਦੀ ਹਮਲੇ

ਸ੍ਰੀਨਗਰ ‘ਚ ਇਕ ਹੀ ਦਿਨ ਪੁਲਿਸ ਦੀ ਟੀਮ ‘ਤੇ ਦੋ ਅੱਤਵਾਦੀ ਹਮਲੇ

ਸ੍ਰੀਨਗਰ ‘ਚ ਇਕ ਹੀ ਦਿਨ ਪੁਲਿਸ ਦੀ ਟੀਮ ‘ਤੇ ਦੋ ਅੱਤਵਾਦੀ ਹਮਲੇ3 ਜਵਾਨ ਸ਼ਹੀਦ, ਹਿਜਬੁਲ ਨੇ ਲਈ ਜ਼ਿੰਮੇਵਾਰੀ
ਸ੍ਰੀਨਗਰ/ਬਿਊਰੋ ਨਿਊਜ਼
ਜੰਮੂ ਕਸ਼ਮੀਰ ਦੇ ਸ੍ਰੀਨਗਰ ਵਿਚ ਅੱਜ ਕੁਝ ਹੀ ਦੇਰ ਦੇ ਵਕਫੇ ਅੰਦਰ ਪੁਲਿਸ ਦੀ ਟੀਮ ‘ਤੇ ਦੋ ਅੱਤਵਾਦੀ ਹਮਲੇ ਹੋਏ ਹਨ। ਇਸ ਹਮਲੇ ਵਿਚ ਪੁਲਿਸ ਦੇ ਤਿੰਨ ਜਵਾਨ ਸ਼ਹੀਦ ਹੋ ਗਏ ਹਨ। ਅੱਜ ਸਵੇਰੇ ਜਦੀਬਲ ਪੁਲਿਸ ਸਟੇਸ਼ਨ ‘ਤੇ ਅੱਤਵਾਦੀ ਹਮਲੇ ਤੋਂ ਬਾਅਦ ਟੇਂਗਪੁਰਾ ਇਲਾਕੇ ਵਿਚ ਵੀ ਅੱਤਵਾਦੀਆਂ ਨੇ ਹਮਲਾ ਕੀਤਾ ਹੈ। ਜਦੀਬਲ ਪੁਲਿਸ ਸਟੇਸ਼ਨ ‘ਤੇ ਹਮਲੇ ਤੋਂ ਬਾਅਦ ਹਫੜਾ ਦਫੜੀ ਖਤਮ ਵੀ ਨਹੀਂ ਹੋਈ ਸੀ ਕਿ ਅੱਤਵਾਦੀਆਂ ਨੇ ਟੇਂਗਪੁਰਾ ਨੂੰ ਆਪਣਾ ਨਿਸ਼ਾਨਾ ਬਣਾਇਆ। ਇੱਥੇ ਅੱਤਵਾਦੀਆਂ ਨੇ ਸੀਆਰਪੀਐਫ ਦੀ ਪੋਸਟ ‘ਤੇ ਹਮਲਾ ਕੀਤਾ। ਦੱਸਿਆ ਜਾ ਰਿਹਾ ਹੈ ਕਿ ਹਿਜਬੁਲ ਮੁਜਾਹਦੀਨ ਨੇ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਲੈ ਲਈ ਹੈ। ਜਾਣਕਾਰੀ ਅਨੁਸਾਰ ਜਦੀਬਲ ਪੁਲਿਸ ਸਟੇਸ਼ਨ ਦੇ ਕੋਲ ਪੁਲਿਸ ਦੀ ਗਸ਼ਤੀ ਟੀਮ ‘ਤੇ ਹਮਲਾ ਕੀਤਾ ਗਿਆ, ਜਿਸ ਵਿਚ ਦੋ ਪੁਲਿਸ ਜਵਾਨ ਸ਼ਹੀਦ ਹੋ ਗਏ। ਉਥੇ ਦੂਸਰਾ ਹਮਲਾ ਟੇਂਗਪੁਰਾ ਵਿਚ ਪੁਲਿਸ ਦੀ ਗੱਡੀ ‘ਤੇ ਕੀਤਾ ਗਿਆ। ਜਿਸ ਵਿਚ ਵੀ ਇਕ ਜਵਾਨ ਸ਼ਹੀਦ ਹੋ ਗਿਆ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਫਰਾਰ ਹੋਣ ਵਿਚ ਕਾਮਯਾਬ ਹੋ ਗਏ ਹਨ।

RELATED ARTICLES
POPULAR POSTS