ਏਅਰ ਇੰਡੀਆ ਦਾ ਨਿੱਜੀਕਰਨ ਕਰਨਾ ਸਮਝਦਾਰੀ ਵਾਲਾ ਕੰਮ ਹੋਵੇਗਾ
ਨਵੀਂ ਦਿੱਲੀ/ਬਿਊਰੋ ਨਿਊਜ਼
ਕੇਂਦਰ ਸਰਕਾਰ ਨੇ ਲਗਾਤਾਰ ਘਾਟੇ ਵਿੱਚ ਚੱਲ ਰਹੀ ਸਰਕਾਰੀ ਜਹਾਜ਼ ਸੇਵਾ ਕੰਪਨੀ ਏਅਰ ਇੰਡੀਆ ਨੂੰ ਵੇਚਣ ਦੇ ਸੰਕੇਤ ਦਿੱਤੇ ਹਨ। ਵਿੱਤ ਮੰਤਰੀ ਅਰੁਣ ਜੇਤਲੀ ਨੇ ਆਖਿਆ ਹੈ ਕਿ ਏਅਰ ਇੰਡੀਆ ਦਾ ਛੇਤੀ ਤੋਂ ਛੇਤੀ ਨਿੱਜੀਕਰਨ ਕਰਨਾ ਸਮਝਦਾਰੀ ਵਾਲਾ ਕਦਮ ਹੋਵੇਗਾ।
ਉਨ੍ਹਾਂ ਕਿਹਾ ਜੋ ਸਰਕਾਰੀ ਏਅਰ ਲਾਈਨਜ਼ 55,000 ਕਰੋੜ ਰੁਪਏ ਦੇ ਘਾਟੇ ਵਿੱਚ ਚੱਲ ਰਹੀ ਹੈ, ਉਸ ਲਈ ਪੈਸਾ ਹੋਰ ਨਾ ਖਪਾ ਕੇ ਉਹ ਰਕਮ ਦੇਸ਼ ਦੇ ਨਿਰਮਾਣ ਹਿੱਤਾਂ ਲਈ ਖ਼ਰਚ ਕੀਤੀ ਜਾ ਸਕੇਗੀ। ਜੇਤਲੀ ਨੇ ਦੱਸਿਆ ਕਿ ਜਹਾਜ਼ਰਾਨੀ ਖੇਤਰ ਵਿੱਚ ਕ੍ਰਾਂਤੀਕਾਰੀ ਬਦਲਾਅ ਹੋ ਰਹੇ ਹਨ। ਦੂਜੇ ਪਾਸੇ ਉਡਾਣ ਮੰਤਰੀ ਅਸ਼ੋਕ ਗਜਪਤੀ ਰਾਜੂ ਨੇ ਏਅਰ ਇੰਡੀਆ ਨੂੰ ਵੇਚਣ ਸਬੰਧੀ ਅਜੇ ਕੁਝ ਨਹੀਂ ਆਖਿਆ, ਪਰ ਸੰਕੇਤ ਉਨ੍ਹਾਂ ਨੇ ਵੀ ਇਸ ਗੱਲ ਦੇ ਦਿੱਤੇ ਹਨ। ਰਾਜੂ ਨੇ ਕਿਹਾ ਕਿ ਜਦੋਂ ਇਸ ਸਬੰਧੀ ਕੋਈ ਫ਼ੈਸਲਾ ਹੋ ਜਾਵੇਗਾ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ।
Check Also
ਅਦਾਕਾਰ ਸੈਫ ਅਲੀ ਖ਼ਾਨ ਨੂੰ ਲੀਲਾਵਤੀ ਹਸਪਤਾਲ ’ਚੋਂ ਛੁੱਟੀ ਮਿਲੀ
ਸੈਫ ’ਤੇ ਲੰਘੇ ਦਿਨੀਂ ਹਮਲਾਵਰ ਵੱਲੋਂ ਚਾਕੂ ਨਾਲ ਕੀਤਾ ਗਿਆ ਸੀ ਹਮਲਾ ਮੁੰਬਈ/ਬਿਊਰੋ ਨਿਊਜ਼ : …