Breaking News
Home / ਭਾਰਤ / ਹਰਿਆਣਾ ਦੇ ਸਿਰਸਾ ਤੋਂ ਹੋਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੂੰ ਸਮਰਪਿਤ ਪ੍ਰੋਗਰਾਮਾਂ ਦੀ ਸ਼ੁਰੂਆਤ

ਹਰਿਆਣਾ ਦੇ ਸਿਰਸਾ ਤੋਂ ਹੋਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੂੰ ਸਮਰਪਿਤ ਪ੍ਰੋਗਰਾਮਾਂ ਦੀ ਸ਼ੁਰੂਆਤ

ਕੁਰੂਕਸ਼ੇਤਰ ‘ਚ ਬਣੇਗਾ ਸਿੱਖ ਮਿਊਜ਼ੀਅਮ, 400 ਪੰਜਾਬੀ ਟੀਚਰਾਂ ਦੀ ਹੋਵੇਗੀ ਭਰਤੀ : ਖੱਟਰ
ਹਰਿਆਣਾ ‘ਚ ਪੰਜਾਬੀ ਭਾਸ਼ਾ ਦਾ ਦੂਜਾ ਦਰਜਾ ਰਹੇਗਾ ਬਰਕਰਾਰ
ਸਿਰਸਾ : ਸਿਰਸਾ ਦੀ ਅਨਾਜ ਮੰਡੀ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮ ਮੌਕੇ ਪਹੁੰਚੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਈ ਪ੍ਰਮੁੱਖ ਐਲਾਨ ਕੀਤੇ। ਉਨ੍ਹਾਂ ਨੇ ਕਿਹਾ ਕਿ ਇਤਿਹਾਸ ‘ਚ ਸਿੱਖ ਸਮਾਜ ਦੇ ਯੋਗਦਾਨ ‘ਤੇ ਅਧਾਰ ਮਿਊਜ਼ੀਅਮ ਕੁਰੂਕਸ਼ੇਤਰ ‘ਚ ਬਣਾਇਆ ਜਾਵੇਗਾ ਅਤੇ 400 ਪੰਜਾਬੀ ਵਿਸ਼ੇ ਦੇ ਮਾਹਿਰ ਅਧਿਆਪਕਾਂ ਦੀ ਭਰਤੀ ਕੀਤੀ ਜਾਵੇਗੀ। ਹਰਿਆਣਾ ਤੋਂ ਹੋ ਕੇ ਪੰਜਾਬ ਅਤੇ ਰਾਜਸਥਾਨ ਸਰਹੱਦ ਤੱਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ‘ਤੇ ਐਲਾਨੇ ਰਾਸ਼ਟਰੀ ਰਾਜ ਮਾਰਗਾਂ ‘ਤੇ ਉਨ੍ਹਾਂ ਦੇ ਨਾਵਾਂ ਦੇ ਸਾਈਨ ਬੋਰਡ ਲਗਾਏ ਜਾਣ ਦਾ ਐਲਾਨ ਵੀ ਕੀਤਾ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਨਗਾੜਾ ਵੀ ਵਜਾਇਆ ਅਤੇ ਲੰਗਰ ਹਾਲ ‘ਚ ਸ਼ਰਧਾਲੂ ਨੂੰ ਲੰਗਰ ਵੀ ਛਕਾਇਆ।
ਸਿਰਸਾ ਦੇ ਲਈ ਵੀ ਇਕ ਵੱਡਾ ਐਲਾਨ ਕੀਤਾ ਗਿਆ। ਮੁੱਖ ਮੰਤਰੀ ਨੇ ਗੁਰਦੁਆਰਾ ਚਿੱਲਾ ਸਾਹਬਿ ਦੀ ਭੂਮੀ ਨੂੰ ਉਸ ਦੇ ਨਾਮ ਰੱਖਣ ਦਾ ਐਲਾਨ ਕੀਤਾ। ਉਨ੍ਹਾਂ ਨੇ ਸਮਾਰੋਹ ‘ਚ ਰੱਖ ਗਈਆਂ ਸਾਰੀਆਂ ਮੰਗਾਂ ‘ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ। ਮੱਖ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਖਜ਼ਾਨਾ ਕੇਵਲ ਸਿੱਖ ਸਮਾਜ ਦੇ ਲਈ ਹੀ ਨਹੀਂ ਖੁੱਲ੍ਹਾ ਬਲਕਿ ਸਮਾਜ ਦੇ ਹਰ ਵਰਗ ਦੇ ਲਈ ਖੁੱਲ੍ਹਾ ਹੈ। ਪਿਛਲੇ ਪੰਜ ਸਾਲਾਂ ‘ਚ ਅਸੀਂ ਅਧਿਕਾਰੀਆਂ ਵੱਲੋਂ ਸਰਕਾਰੀ ਫੰਡਾਂ ‘ਤੇ ਲਗਾਏ ਜਾਣ ਵਾਲੇ ਟਾਂ ਕੇ ਵਹਿਮ ਨੂੰ ਖਤਮ ਕੀਤਾ ਹੈ। ਮਨੋਹਰ ਲਾਲ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਦੌਰਾਨ ਲਗਾਈ ਗਈ ਪ੍ਰਦਰਸ਼ਨੀ ਦਾ ਅਵਲੋਕਨ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਪ੍ਰਦਰਸ਼ਨੀ ਪੰਡਾਲ ‘ਚ ਹੀ ਹਰਿਆਣਾ ਉਰਦੂ ਅਕਾਦਮੀ ਵੱਲੋਂ ਪ੍ਰਕਾਸ਼ਿਤ ਪੰਜ ਪੁਸਤਕਾਂ ਦਾ ਵਿਮੋਚਨ ਕੀਤਾ। ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹੁਕਮਨਾਮਾ ਕੈਲੰਡਰ ਦਾ ਵੀ ਵਿਮੋਚਨ ਕੀਤਾ। ਮੁੱਖ ਮੰਤਰੀ ਨੇ ਜਿਨ੍ਹਾਂ ਪੁਸਤਕਾਂ ਦਾ ਵਿਮੋਚਨ ਕੀਤਾ ਉਨ੍ਹਾਂ ‘ਚ ਡਾ. ਚੰਦਰ ਤ੍ਰਿਖਾ ਵੱਲੋਂ ਲਿਖੀ ਗਈ ਪੁਸਤਕ ‘ਭਾਈ ਮਰਦਾਨਾ ਅਤੇ ਰਬਾਬ’, ਸ਼ਾਇਰ ਮਹਿੰਦੀ ਨਜ਼ਮੀ ਵੱਲੋਂ ਲਿਖਤ ਨਜ਼ਰੇ ਨਾਨਕ, ਉਰਦੂ ਸ਼ਾਇਰ ‘ਚ ਗੁਰੂ ਨਾਨਕ ਦੇਵ ਜੀ ਦਾ ਤਸੱਵਰ ਅਤੇ ਤ੍ਰੈਮਾਸਿਕ ਪੱਤ੍ਰਿਕਾ ਜਮਨਾਤਟ ‘ਚ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਅੰਗ ਸ਼ਾਮਲ ਹਨ। ਮੁੱਖ ਮੰਤਰੀ ਨੇ ਹੁਕਮਨਾਮਾ ਕੈਲੰਡਰ ਦਾ ਵਿਮੋਚਨ ਵੀ ਕੀਤਾ। ਇਸ ਦੌਰਾਨ ਭਾਸ਼ਾ ਵਿਭਾਗ ਅਤੇ ਭਾਈ ਵੀਰ ਸਿੰਘ ਸਦਨ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਦਰਸ਼ਨ ‘ਤੇ ਲਗਾਈ ਗਈ ਇਸ ਪ੍ਰਦਰਸ਼ਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੋਂ ਪ੍ਰੇਰਣਾ ਲੈਂਦੇ ਹਏ ਸਮਾਜ ਨੂੰ ਅੱਗੇ ਵਧਾਉਣਾ ਚਾਹੀਦਾ ਹੈ।
ਮੁੱਖ ਮੰਤਰੀ ਨੇ ਬਜਾਇਆ ਨਗਾੜਾ ਤੇ ਸੰਗਤਾਂ ਨੂੰ ਛਕਾਇਆ ਲੰਗਰ
ਪ੍ਰਦਰਸ਼ਨੀ ਹਾਲ ‘ਚ ਰਬਾਬ ਅਤੇ ਨਗਾੜਾ ਦੋਵਾਂ ਦਾ ਪ੍ਰਬੰਧ ਸੀ ਅਤੇ ਇਨ੍ਹਾਂ ਦੋਵਾਂ ਯੰਤਰਾਂ ਨੂੰ ਵਜਾ ਕੇ ਮੁੱਖ ਮੰਤਰੀ ਦਾ ਸਵਾਗਤ ਵੀ ਕੀਤਾ ਗਿਆ। ਮੁੱਖ ਮੰਤਰੀ ਮਨੋਹਰ ਲਾਲ ਵੀ ਇਸ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਨੇ ਪੂਰੇ ਜੋਸ ਨਾਲ ਨਗਾੜਾ ਵੀ ਵਜਾਇਆ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸਮਾਗਮ ਵਾਲੀ ਥਾਂ ‘ਤੇ ਬਣਾਏ ਗਏ ਲੰਗਰ ਹਾਲ ‘ਚ ਸ਼ਰਧਾਲੂਆਂ ਨੂੰ ਲੰਗਰ ਵੀ ਛਕਾਇਆ। ਮੁੱਖ ਮੰਤਰੀ ਨੇ ਬਾਅਦ ‘ਚ ਭਾਜਪਾ ਅਹੁਦੇਦਾਰਾਂ ਨਾਲ ਖੁਦ ਵੀ ਲੰਗਰ ਛਕਿਆ ਅਤੇ ਉਨ੍ਹਾਂ ਨੇ ਬਰਤਨ ਵੀ ਖੁਦ ਹੀ ਸਾਫ਼ ਕੀਤੇ।
ਬੰਦਾ ਸਿੰਘ ਬਹਾਦਰ ਦੀ ਯਾਦ ‘ਚ ਲੋਹਗੜ੍ਹ ਬਣੇਗਾ ਟੂਰਿਸਟ ਕੇਂਦਰ
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਲੋਹਗੜ੍ਹ ਨੂੰ ਟੂਰਿਸਟ ਕੇਂਦਰ ਦੇ ਰੂਪ ‘ਚ ਵਿਕਸਤ ਕਰੇਗੀ, ਉਥੇ ਮਾਰਸ਼ਲ ਆਰਟ ਸਕੂਲ ਖੋਲ੍ਹਿਆ ਜਾਵੇਗਾ। ਬਾਬਾ ਸਿੰਘ ਬਹਾਦਰ ਅਤੇ ਉਸ ਦੀ ਸੈਨਾ ਨਾਲ ਸਬੰਧੀ ਸ਼ਸ਼ਤਰ ਤੇ ਹੋਰ ਵਸਤੂਆਂ ਨੂੰ ਸੰਭਾਲਿਆ ਜਾਵੇਗਾ।

Check Also

ਪਿ੍ਅੰਕਾ ਗਾਂਧੀ ਨੇ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ

ਪਹਿਲੀ ਵਾਰ ਲੋਕ ਸਭਾ ਮੈਂਬਰ ਬਣੀ ਹੈ ਪਿ੍ਰਅੰਕਾ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਸੰਸਦ ਦੇ ਸਰਦ …