-11.4 C
Toronto
Wednesday, January 21, 2026
spot_img
Homeਭਾਰਤਜਲੰਧਰ ਦੀ ਖੁਸ਼ੀ 4 ਮਹੀਨੇ ਪਹਿਲਾਂ ਸਕੂਲ ਦੀ ਚੌਥੀ ਮੰਜ਼ਿਲ ਤੋਂ ਡਿਗੀ...

ਜਲੰਧਰ ਦੀ ਖੁਸ਼ੀ 4 ਮਹੀਨੇ ਪਹਿਲਾਂ ਸਕੂਲ ਦੀ ਚੌਥੀ ਮੰਜ਼ਿਲ ਤੋਂ ਡਿਗੀ ਸੀ, ਸਟਰੈਚਰ ‘ਤੇ ਹੀ ਦਿੱਤੇ 10ਵੀਂ ਦੇ ਪੇਪਰ ਅਤੇ 73.2 ਫੀਸਦੀ ਨੰਬਰ ਲੈ ਕੇ ਬਣੀ ਮਿਸਾਲ

ਜਲੰਧਰ : ਇਨਸਾਨ ਜੇਕਰ ਹਿੰਮਤ ਨਾ ਹਾਰੇ ਤਾਂ ਹਰ ਵੱਡੀ ਤੋਂ ਵੱਡੀ ਚੁਣੌਤੀ ਨੂੰ ਹੱਲ ਕਰ ਸਕਦਾ ਹੈ। ਇਸ ਗੱਲ ਦੀ ਮਿਸਾਲ ਬਣੀ ਹੈ ਜਲੰਧਰ ਦੇ ਇਕ ਸਕੂਲ ਦੀ ਚਾਰ ਮੰਜ਼ਿਲਾਂ ਇਮਾਰਤ ਤੋਂ ਚਾਰ ਮਹੀਨੇ ਪਹਿਲਾਂ ਡਿਗੀ ਖੁਸ਼ੀ। ਉਹ ਨਾ ਕੇਵਲ ਆਪਣੀਆਂ ਗੰਭੀਰ ਸੱਟਾਂ ਤੋਂ ਉਭਰੀ ਬਲਕਿ ਉਸ ਨੇ ਅਜਿਹੇ ਹਾਲਾਤ ਵਿਚ ਵੀ ਆਪਣੀ ਪੜ੍ਹਾਈ ਨੂੰ ਜਾਰੀ ਰੱਖਿਆ, ਜਦੋਂ ਵੱਡੇ-ਵੱਡੇ ਵਿਅਕਤੀ ਹਾਰ ਮੰਨ ਜਾਂਦੇ ਹਨ। 10ਵੀਂ ਵਿਚ ਪੜ੍ਹਨ ਵਾਲੀ ਖੁਸ਼ੀ ਨੇ ਨਾ ਕੇਵਲ ਸੀਬੀਐਸਈ ਦੇ ਪੇਪਰ ਦਿੱਤੇ, ਬਲਕਿ 73.2 ਫੀਸਦੀ ਨੰਬਰ ਵੀ ਪ੍ਰਾਪਤ ਕੀਤੇ। ਦੱਸਦੇ ਹਨ ਕਿ ਡਾਕਟਰਾਂ ਨੇ ਸਾਫ ਕਹਿ ਦਿੱਤਾ ਸੀ ਕਿ ਉਹ ਪੇਪਰ ਨਹੀਂ ਦੇ ਸਕਦੀ, ਅਜਿਹੇ ਵਿਚ ਉਸਦੇ ਪੇਪਰ ਦੇਣ ਦੇ ਫੈਸਲੇ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਖੁਸ਼ੀ ਜਦੋਂ ਪਹਿਲਾ ਪੇਪਰ ਦੇਣ ਆਈ ਤਾਂ ਉਹ ਸਟਰੈਚਰ ‘ਤੇ ਲੰਮੀ ਪਈ ਹੋਈ ਸੀ ਅਤੇ ਮਾਂ ਰੂਚੀ ਗੁਪਤਾ ਉਸ ਨੂੰ ਪ੍ਰਸ਼ਨ ਪੱਤਰ ਪੜ੍ਹ ਕੇ ਸੁਣਾਉਂਦੀ ਅਤੇ ਖੁਸ਼ੀ ਉਸਦਾ ਉਤਰ ਦਿੰਦੀ ਤਾਂ ਮਾਂ ਉਤਰਸ਼ੀਟ ‘ਤੇ ਉਸ ਨੂੰ ਲਿਖਦੀ। 73.2 ਫੀਸਦੀ ਨੰਬਰ ਲੈਣ ‘ਤੇ ਖੁਸ਼ੀ ਦੱਸਦੀ ਹੈ ਕਿ ਜਦ ਪੇਪਰ ਸਨ, ਤਦ ਮੇਰੀਆਂ ਅੱਖਾਂ ਬਹੁਤ ਕਮਜ਼ੋਰ ਸਨ। ਕੁਝ ਵੀ ਠੀਕ ਤਰ੍ਹਾਂ ਨਾਲ ਪੜ੍ਹਿਆ ਨਹੀਂ ਜਾਂਦਾ। ਮਾਂ ਅਤੇ ਭਰਾ ਇਕ-ਇਕ ਟੌਪਿਕ ਪੜ੍ਹ ਕੇ ਸੁਣਾਉਂਦੇ ਅਤੇ ਮੈਂ ਉਸ ਨੂੰ ਯਾਦ ਕਰਦੀ ਸੀ। ਪਹਿਲੇ ਦੋ ਪੇਪਰਾਂ ਵਿਚ ਮੰਮੀ ਮੇਰੇ ਨਾਲ ਬਤੌਰ ਰਾਈਟਰ ਗਈ ਸੀ। ਪੇਪਰ ਵਿਚ ਹੀ ਮੈਨੂੰ ਕਈ ਵਾਰ ਕਮਜ਼ੋਰੀ ਦੇ ਕਾਰਨ ਨੀਂਦ ਆ ਜਾਂਦੀ ਸੀ। ਬਹੁਤ ਹੌਲੀ ਲਿਖਦੀ ਸੀ। ਮੈਨੂੰ ਇਕ ਘੰਟਾ ਵਾਧੂ ਦਿੱਤਾ ਗਿਆ ਸੀ। ਖੁਸ਼ੀ ਦੇ ਪਿਤਾ ਨਵੀਨ ਗੁਪਤਾ ਨੇ ਦੱਸਿਆ ਕਿ ਹਿਸਾਬ ਦਾ ਪੇਪਰ ਜਦ ਦੇਣ ਜਾ ਰਹੇ ਸਨ ਤਾਂ ਖੁਸ਼ੀ ਦੀ ਸਿਹਤ ਜ਼ਿਆਦਾ ਖਰਾਬ ਹੋ ਗਈ ਸੀ, ਪਰ ਪ੍ਰਿੰਸੀਪਲ ਦੀਪਾ ਡੋਗਰਾ ਨੇ ਸਾਡੀ ਕਾਫੀ ਮੱਦਦ ਕੀਤੀ। ਖੁਸ਼ੀ ਨੇ ਦੱਸਿਆ ਕਿ ਉਹ ਡਾਕਟਰ ਬਣਨਾ ਚਾਹੁੰਦੀ ਹੈ। ਇਸ ਲਈ ਉਸ ਨੇ ਇਸੇ ਸਕੂਲ ਵਿਚ 11ਵੀਂ ਮੈਡੀਕਲ ਵਿਚ ਦਾਖਲਾ ਲਿਆ ਹੈ।

RELATED ARTICLES
POPULAR POSTS