14.7 C
Toronto
Friday, September 11, 2026
spot_img
Homeਭਾਰਤਐਸ਼ਵਰਿਆ 'ਤੇ ਟਵੀਟ ਕਰਕੇ ਘਿਰੇ ਵਿਵੇਕ ਓਬਰਾਏ ਨੇ ਮੰਗੀ ਮੁਆਫੀ

ਐਸ਼ਵਰਿਆ ‘ਤੇ ਟਵੀਟ ਕਰਕੇ ਘਿਰੇ ਵਿਵੇਕ ਓਬਰਾਏ ਨੇ ਮੰਗੀ ਮੁਆਫੀ

ਐਸ਼ਵਰਿਆ ‘ਤੇ ਟਵੀਟ ਕਰਕੇ ਘਿਰੇ ਵਿਵੇਕ ਓਬਰਾਏ ਨੇ ਮੰਗੀ ਮੁਆਫੀਕਿਹਾ – ਮਹਿਲਾਵਾਂ ਦੇ ਅਪਮਾਨ ਬਾਰੇ ਸੋਚ ਵੀ ਨਹੀਂ ਸਕਦਾ
ਨਵੀਂ ਦਿੱਲੀ/ਬਿਊਰੋ ਨਿਊਜ਼
ਫਿਲਮ ਅਭਿਨੇਤਾ ਵਿਵੇਕ ਉਬਰਾਏ ਨੇ ਐਸ਼ਵਰਿਆ ਰਾਏ ‘ਤੇ ਇਕ ਭੱਦਾ ਸੰਦੇਸ਼ ਸ਼ੇਅਰ ਕੀਤਾ ਸੀ, ਜਿਸ ਦੀ ਚਾਰੇ ਪਾਸਿਓਂ ਤੋਂ ਆਲੋਚਨਾ ਹੋਈ ਹੈ। ਇਸ ਤੋਂ ਬਾਅਦ ਵਿਵੇਕ ਓਬਰਾਏ ਨੇ ਮੁਆਫੀ ਮੰਗ ਲਈ ਹੈ। ਉਨ੍ਹਾਂ ਕਿਹਾ ਕਿ ਮੈਂ ਮਹਿਲਾਵਾਂ ਦੇ ਅਪਮਾਨ ਬਾਰੇ ਕਦੇ ਸੋਚ ਵੀ ਨਹੀਂ ਸਕਦਾ। ਕੌਮੀ ਮਹਿਲਾ ਕਮਿਸ਼ਨ ਨੇ ਵੀ ਵਿਵੇਕ ਓਬਰਾਏ ਨੂੰ ਨੋਟਿਸ ਭੇਜ ਕੇ ਉਸ ਤੋਂ ਐਸ਼ਵਰਿਆ ਰਾਏ ਬੱਚਨ ਦੇ ਨਿਜੀ ਜੀਵਨ ਅਤੇ ਚੋਣ ਨਤੀਜਿਆਂ ਦੀ ਤੁਲਨਾ ਕਰਦਿਆਂ ਟਵਿੱਟਰ ‘ਤੇ ‘ਸ਼ਰਮਨਾਕ’ ਅਤੇ ‘ਭੱਦੀ’ ਪੋਸਟ ਪਾਉਣ ਲਈ ਜਵਾਬ ਮੰਗਿਆ ਹੈ।
ਇਸ ਤੋਂ ਪਹਿਲਾਂ ਵਿਵੇਕ ਨੇ ਮੁਆਫੀ ਮੰਗਣ ਤੋਂ ਇਨਕਾਰ ਕੀਤਾ ਸੀ। ਵਿਵੇਕ ਨੇ ਕਿਹਾ ਸੀ ਕਿ ਕੁਝ ਲੋਕ ਉਸਦੀ ਗੱਲ ਦਾ ਰਾਜਨੀਤੀਕਰਨ ਕਰ ਰਹੇ ਹਨ ਅਤੇ ਇਕ ਮਜ਼ਾਕ ‘ਤੇ ਉਸ ਨੂੰ ਜੇਲ੍ਹ ਵਿਚ ਸੁੱਟਣਾ ਚਾਹੁੰਦੇ ਹਨ।

RELATED ARTICLES
POPULAR POSTS