20 C
Toronto
Wednesday, September 2, 2026
spot_img
HomeਕੈਨੇਡਾFrontਦਿੱਲੀ ’ਚ ਸਵਾਈਨ ਫਲੂ ਦਾ ਪ੍ਰਕੋਪ

ਦਿੱਲੀ ’ਚ ਸਵਾਈਨ ਫਲੂ ਦਾ ਪ੍ਰਕੋਪ

ਦਿੱਲੀ ’ਚ ਸਵਾਈਨ ਫਲੂ ਦਾ ਪ੍ਰਕੋਪ
ਤੇਜ਼ੀ ਨਾਲ ਵਧ ਰਹੇ ਐਚ1ਐਨ1 ਦੇ ਮਾਮਲੇ
ਨਵੀਂ ਦਿੱਲੀ/ਬਿਊਰੋ ਨਿਊਜ਼
ਇਸ ਸਾਲ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਸਵਾਈਨ ਫਲੂ ਐਚ1ਐਨ1 ਦੀ ਲਾਗ ਤੇਜ਼ੀ ਨਾਲ ਵਧ ਰਹੀ ਹੈ। ਦਿੱਲੀ ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ ਲੰਘੀ 31 ਅਗਸਤ ਤੱਕ ਦਿੱਲੀ ਵਿਚ ਐਚ1ਐਨ1 ਦੇ 3218 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ 164 ਮਾਮਲੇ 31 ਅਗਸਤ ਨੂੰ ਹੀ ਦਰਜ ਕੀਤੇ ਗਏ ਹਨ। ਇਸ ਸਾਲ ਕੇਸਾਂ ਦੀ ਗਿਣਤੀ 2024 ਵਿਚ ਦਰਜ ਕੀਤੇ ਗਏ 3151 ਮਾਮਲਿਆਂ ਨੂੰ ਪਾਰ ਕਰ ਗਈ ਹੈ। ਸਵਾਈਨ ਫਲੂ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਦਿੱਲੀ ਸਰਕਾਰ ਨੇ ਹਸਪਤਾਲਾਂ ਨੂੰ ਆਈਸੋਲੇਸ਼ਨ ਸਹੂਲਤਾਂ, ਟੈਸਟਿੰਗ, ਦਵਾਈਆਂ ਅਤੇ ਐਮਰਜੈਂਸੀ ਸੇਵਾਵਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਸਿਹਤ ਮੰਤਰੀ ਡਾ. ਪੰਕਜ ਸਿੰਘ ਨੇ ਹਸਪਤਾਲਾਂ ਦੀ ਤਿਆਰੀ ਦਾ ਜਾਇਜ਼ਾ ਲਿਆ ਹੈ ਅਤੇ ਕੇਂਦਰ ਸਰਕਾਰ ਨੇ ਨਿਗਰਾਨੀ, ਟੈਸਟਿੰਗ ਅਤੇ ਹਸਪਤਾਲ ਦੀ ਤਿਆਰੀ ਨੂੰ ਮਜ਼ਬੂਤ ਕਰਨ ’ਤੇ ਵੀ ਜ਼ੋਰ ਦਿੱਤਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਮੌਜੂਦਾ ਐਚ1ਐਨ1 ਕੋਈ ਨਵਾਂ ਵਾਇਰਸ ਨਹੀਂ ਹੈ। ਪਰ ਫਿਰ ਵੀ ਗਰਭਵਤੀ ਮਹਿਲਾਵਾਂ, ਬੱਚਿਆਂ, ਬਜ਼ੁਰਗਾਂ ਅਤੇ ਪਹਿਲਾਂ ਤੋਂ ਹੀ ਗੰਭੀਰ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਵਿਸ਼ੇਸ਼ ਸਾਵਧਾਨੀਆਂ ਵਰਤਣ ਦੀ ਲੋੜ ਹੈ।

RELATED ARTICLES
POPULAR POSTS