ਕਿਹਾ, ਗਾਂਧੀ ਦੇ ਰਸਤੇ ’ਤੇ ਚੱਲ ਕੇ ਵਿਰੋਧ ਜਾਰੀ ਰੱਖਾਂਗੇ
ਲਖਨਊ/ਬਿਊਰੋ ਨਿਊਜ਼
ਉਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜਾਂਦੇ ਸਮੇਂ ਯੂਪੀ ਪੁਲਿਸ ਨੇ ਕਾਂਗਰਸ ਦੀ ਜਨਰਲ ਸਕੱਤਰ ਪਿ੍ਰਅੰਕਾ ਗਾਂਧੀ ਨੂੰ ਹਿਰਾਸਤ ਵਿਚ ਲੈ ਲਿਆ ਸੀ। ਇਸ ਤੋਂ ਬਾਅਦ ਪਿ੍ਰਅੰਕਾ ਨੂੰ ਸੀਤਾਪੁਰ ਦੇ ਗੈਸਟ ਹਾਊਸ ਵਿਚ ਰੱਖਿਆ ਗਿਆ। ਗੈਸਟ ਹਾਊਸ ਵਿਚ ਪਿ੍ਰਅੰਕਾ ਗਾਂਧੀ ਦਾ ਇਕ ਵੀਡੀਓ ਸਾਹਮਣੇ ਆਇਆ, ਜਿਸ ਵਿਚ ਉਹ ਕਮਰੇ ਵਿਚ ਝਾੜੂ ਲਗਾਉਂਦੀ ਦਿਖਾਈ ਦੇ ਰਹੀ ਹੈ। ਕਾਂਗਰਸ ਦਾ ਕਹਿਣਾ ਹੈ ਕਿ ਝਾੜੂ ਲਗਾ ਕੇ ਪਿ੍ਰਅੰਕਾ ਉਨ੍ਹਾਂ ਨੂੰ ਹਿਰਾਸਤ ਵਿਚ ਲਏ ਜਾਣ ਦਾ ਵਿਰੋਧ ਕਰ ਰਹੀ ਹੈ। ਕਾਂਗਰਸ ਨੇ ਪਿ੍ਰਅੰਕਾ ਦੇ ਝਾੜੂ ਲਗਾਉਣ ਦਾ ਵੀਡੀਓ ਟਵੀਟ ਕਰਦੇ ਹੋਏ ਲਿਖਿਆ ਕਿ, ਇਹ ਭੁੱਖ ਹੜਤਾਲ ਹੈ ਅੰਨਦਾਤਾ ਦੇ ਅਧਿਕਾਰ ਲਈ, ਸੰਵਿਧਾਨਕ ਅਧਿਕਾਰਾਂ ਦੀ ਰੱਖਿਆ ਲਈ। ਭਾਜਪਾਈ ਹਕੂਮਤ ਸਾਡੇ ਲੋਕਤੰਤਰਿਕ ਅਤੇ ਸੰਵਿਧਾਨਕ ਅਧਿਕਾਰਾਂ ਨੂੰ ਨਹੀਂ ਕੁਚਲ ਸਕਦੀ। ਗਾਂਧੀ ਜੀ ਦੇ ਰਾਹ ’ਤੇ ਚੱਲਦੇ ਹੋਏ ਅਧਿਕਾਰਾਂ ਦੀ ਲੜਾਈ ਜਾਰੀ ਰਹੇਗੀ।
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …