18.1 C
Toronto
Saturday, May 30, 2026
spot_img
Homeਭਾਰਤਭਾਰਤ ਤੇ ਬੇਲਾਰੂਸ ਵਲੋਂ ਸਾਂਝੇ ਵਿਕਾਸ ਤਲਾਸ਼ਣ ਦਾ ਫੈਸਲਾ

ਭਾਰਤ ਤੇ ਬੇਲਾਰੂਸ ਵਲੋਂ ਸਾਂਝੇ ਵਿਕਾਸ ਤਲਾਸ਼ਣ ਦਾ ਫੈਸਲਾ

10 ਸਮਝੌਤਿਆਂ ‘ਤੇ ਹੋਏ ਦਸਤਖਤ
ਨਵੀਂ ਦਿੱਲੀ : ਭਾਰਤ ਤੇ ਬੇਲਾਰੂਸ ਨੇ ਵੱਖ-ਵੱਖ ਖੇਤਰਾਂ ਵਿੱਚ ਸਹਿਯੋਗ ਵਧਾਉਣ ਲਈ ਦਸ ਸਮਝੌਤਿਆਂ ਉਤੇ ਹਸਤਾਖ਼ਰ ਕੀਤੇ ਹਨ। ਦੋਵੇਂ ਮੁਲਕਾਂ ਨੇ ਦੁਵੱਲੇ ਰਿਸ਼ਤਿਆਂ ਨੂੰ ਰਫ਼ਤਾਰ ਦੇਣ ਲਈ ਫ਼ੌਜੀ ਮੰਚਾਂ ਦੇ ਨਿਰਮਾਣ ਅਤੇ ਸਾਂਝੇ ਵਿਕਾਸ ਨੂੰ ਤਲਾਸ਼ਣ ਦਾ ਫ਼ੈਸਲਾ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬੇਲਾਰੂਸ ਦੇ ਰਾਸ਼ਟਰਪਤੀ ਏ ਜੀ ਲੁਕਾਸ਼ੇਂਕੋ ਨੇ ਗੱਲਬਾਤ ਦੌਰਾਨ ਦੋਵੇਂ ਮੁਲਕਾਂ ਵਿਚਾਲੇ ਆਰਥਿਕ ਰਿਸ਼ਤੇ ਗੂੜ੍ਹੇ ਕਰਨ ਲਈ ਸਹਿਮਤੀ ਪ੍ਰਗਟਾਈ। ઠਉਨ੍ਹਾਂ ਕਿਹਾ ਕਿ ਦੋਵੇਂ ਮੁਲਕਾਂ ਵਿਚਾਲੇ ਦੁਵੱਲੇ ਵਪਾਰ ਤੇ ਨਿਵੇਸ਼ ਦੀ ਵੱਡੀ ਸੰਭਾਵਨਾ ਹੈ। ਮੋਦੀ ਦੇ ਮੀਡੀਆ ਬਿਆਨ ਮੁਤਾਬਕ, ‘ਮੇਕ ਇਨ ਇੰਡੀਆ ਪ੍ਰੋਗਰਾਮ ਤਹਿਤ ਅਸੀਂ ਰੱਖਿਆ ਸੈਕਟਰ ਵਿੱਚ ਨਿਰਮਾਣ ਅਤੇ ਸਾਂਝੇ ਵਿਕਾਸ ਨੂੰ ਉਤਸ਼ਾਹਿਤ ਕਰਾਂਗੇ। ਮੈਂ ਤੇ ਲੁਕਾਸ਼ੇਂਕੋ ਨੇ ਭਾਰਤ-ਬੇਲਾਰੂਸ ਭਾਈਵਾਲੀ ਦੀ ‘ਬੁਨਿਆਦ’ ਦੀ ਸਮੀਖਿਆ ਕੀਤੀ ਹੈ ਅਤੇ ਇਸ ਵਿੱਚ ਵਿਸਥਾਰ ਤੇ ਮਜ਼ਬੂਤੀ ਲਈ ਵਿਚਾਰ ਵਟਾਂਦਰਾ ਕੀਤਾ ਹੈ।’

RELATED ARTICLES
POPULAR POSTS

Happy Diwali