-1.8 C
Toronto
Wednesday, December 3, 2025
spot_img
Homeਭਾਰਤਅੱਤਵਾਦੀਆਂ ਦੇ ਨਿਸ਼ਾਨੇ 'ਤੇ ਭਾਰਤੀ, ਖੁਫੀਆ ਏਜੰਸੀਆਂ ਹੋਈਆਂ ਚੌਕਸ

ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਭਾਰਤੀ, ਖੁਫੀਆ ਏਜੰਸੀਆਂ ਹੋਈਆਂ ਚੌਕਸ

4ਪਾਕਿ ਤੋਂ ਆਏ ਗੁਬਾਰੇ ਨੇ ਸੁਰੱਖਿਆ ਏਜੰਸੀਆਂ ਨੂੰ ਪਾਈਆਂ ਭਾਜੜਾਂ
ਨਵੀਂ ਦਿੱਲੀ/ਬਿਊਰੋ ਨਿਊਜ਼
ਬੰਗਲਾਦੇਸ਼ ਵਿੱਚ ਅੱਤਵਾਦੀ ਹਮਲੇ ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ। ਭਾਰਤੀ ਖੁਫੀਆ ਏਜੰਸੀ ਨੇ ਬੰਗਲਾਦੇਸ਼ ਨੂੰ ਅਲਰਟ ਕੀਤਾ ਹੈ ਕਿ ਅੱਤਵਾਦੀ ਉੱਥੋਂ ਦੇ ਦੂਤਾਵਾਸਾਂ ਤੇ ਵਪਾਰਕ ਇਮਾਰਤਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ। ਖੁਫੀਆ ਏਜੰਸੀਆਂ ਨੂੰ ਪਤਾ ਚੱਲਿਆ ਹੈ ਕਿ ਢਾਕਾ ਦੇ ਰੈਸਟੋਰੈਂਟ ਵਿੱਚ ਸਿਰਫ ਇੱਕ ਭਾਰਤੀ ਦੀ ਮੌਤ ਤੋਂ ਅੱਤਵਾਦੀ ਕਮਾਂਡਰ ਨਾਰਾਜ਼ ਹਨ।ਇਹ ਹੀ ਕਾਰਨ ਹੈ ਕਿ ਬੰਗਲਾਦੇਸ਼ ਵਿੱਚ ਭਾਰਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ।
ਖੁਫੀਆਂ ਏਜੰਸੀਆਂ ਇਸ ਗੱਲ ਦੀ ਪੜਤਾਲ ਵਿੱਚ ਲੱਗੀਆਂ ਹੋਈਆਂ ਹਨ ਕਿ ਇਹ ਹਮਲਾ ਆਈ.ਐਸ. ਨੇ ਕਰਵਾਇਆ ਹੈ ਜਾਂ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐਸ.ਆਈ. ਦੀ ਸ਼ਹਿ ‘ਤੇ ਬੰਗਲਾਦੇਸ਼ ਦੇ ਪੁਰਾਣੇ ਅੱਤਵਾਦੀ ਗੁੱਟ ਜਮਾਤ ਉੱਲ ਮੁਜਾਹੇਦੀਨ ਨੇ।
ਉਧਰ ਪੰਜਾਬ ਵਿਚ ਗੁਰਦਾਸਪੁਰ ਦੇ ਨਾਲ ਲੱਗਦੀ ਪਾਕਿਸਤਾਨ ਦੀ ਸਰਹੱਦ ਨੇੜੇ ਇੱਕ ਕਿਸਾਨ ਦੇ ਖੇਤ ਵਿੱਚੋਂ ਪਾਕਿਸਤਾਨੀ ਗੁਬਾਰਾ ਬਰਾਮਦ ਹੋਇਆ ਹੈ। ਇਸ ‘ਤੇ ਪ੍ਰਿੰਟ ਪਾਕਿਸਤਾਨੀ  ਝੰਡੇ ਦੇ ਬਿਲਕੁਲ ਥੱਲੇ ‘ਆਈ ਲਵ ਪਾਕਿਸਤਾਨ’ ਲਿਖਿਆ ਹੋਇਆ ਹੈ। ਇਸ ਮਾਮਲੇ ਨੂੰ ਲੈ ਕੇ ਪੁਲਿਸ ਤੇ ਸੁਰੱਖਿਆ ਏਜੰਸੀਆਂ ਵੀ ਚੌਕਸ ਹੋ ਗਈਆਂ ਹਨ।

RELATED ARTICLES
POPULAR POSTS