ਨਵੀਂ ਦਿੱਲੀ/ਬਿਊਰੋ ਨਿਊਜ਼
ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਸਿਹਤ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ (ਡੀਆਰਡੀਓ) ਵਲੋਂ ਵਿਕਸਤ ਐਂਟੀ ਕੋਵਿਡ ਦਵਾਈ ਜਾਰੀ ਕੀਤੀ। 2-ਡਿਆਕਸੀ-ਡੀ ਗੁਲੂਕੋਜ਼ (2-ਡੀਜੀ) ਡੀਆਰਡੀਓ ਇੰਸਟੀਚਿਊਟ ਆਫ ਨਿਊਕਲੀਅਰ ਮੈਡੀਸਿਨ ਤੇ ਅਲਾਇਡ ਸਾਇੰਸਿਜ਼ ਵਲੋਂ ਡਾ. ਰੈਡੀ ਲੈਬ ਦੇ ਸਹਿਯੋਗ ਨਾਲ ਵਿਕਸਿਤ ਕੀਤੀ ਗਈ ਹੈ। ਇਸ ਨੂੰ 30 ਹਸਪਤਾਲਾਂ ਤੇ ਮਰੀਜ਼ਾਂ ਵਿਚ ਟਰਾਇਲ ਮੁਕੰਮਲ ਕਰਨ ਤੋਂ ਬਾਅਦ ਲਾਂਚ ਕੀਤਾ ਗਿਆ ਹੈ। ਡੀਆਰਡੀਓ ਦੇ ਅਧਿਕਾਰੀਆਂ ਅਨੁਸਾਰ ਇਸ ਗੁਲੂਕੋਜ਼ ਦਵਾਈ ਦੀਆਂ 10 ਹਜ਼ਾਰ ਡੋਜ਼ ਅਗਲੇ ਹਫਤੇ ਆਉਣਗੀਆਂ। ਜ਼ਿਕਰਯੋਗ ਹੈ ਕਿ ਇਸ ਦਵਾਈ ਦੇ ਪਾਊਡਰ ਨੂੰ ਪਾਣੀ ਵਿਚ ਘੋਲਣ ਤੋਂ ਬਾਅਦ ਪੀਤਾ ਜਾ ਸਕਦਾ ਹੈ।