Breaking News
Home / ਭਾਰਤ / ਕਸ਼ਮੀਰ ‘ਚ ਘੁਸਪੈਠ ਕਰਦੇ 2 ਅੱਤਵਾਦੀ ਮਾਰ ਮੁਕਾਏ

ਕਸ਼ਮੀਰ ‘ਚ ਘੁਸਪੈਠ ਕਰਦੇ 2 ਅੱਤਵਾਦੀ ਮਾਰ ਮੁਕਾਏ

ਪਾਕਿ ਵਲੋਂ ਕੀਤੀ ਫਾਇਰਿੰਗ ‘ਚ ਦੋ ਬੱਚਿਆਂ ਦੀ ਮੌਤ
ਸ੍ਰੀਨਗਰ/ਬਿਊਰੋ ਨਿਊਜ਼
ਜੰਮੂ ਕਸ਼ਮੀਰ ਵਿਚ ਫੌਜ ਨੇ ਅੱਜ ਦੋ ਅੱਤਵਾਦੀਆਂ ਨੂੰ ਮਾਰ ਮੁਕਾਇਆ ਹੈ। ਉਹ ਐਲ ਓ ਸੀ ਤੋਂ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਸਨ। ਮਾਰੇ ਅੱਤਵਾਦੀਆਂ ਦੀਆਂ ਮ੍ਰਿਤਕ ਦੇਹਾਂ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਦੂਜੇ ਪਾਸੇ ਪੁੰਛ ਦੇ ਕੇਰਨੀ ਅਤੇ ਧਿਗਬਾਰ ਸੈਕਟਰ ਵਿਚ ਪਾਕਿ ਵਲੋਂ ਗੋਲੀਬੰਦੀ ਦੀ ਉਲੰਘਣਾ ਕੀਤੀ ਗਈ। ਇਸ ਗੋਲੀਬਾਰੀ ਵਿਚ ਦੋ ਬੱਚਿਆਂ ਦੀ ਮੌਤ ਹੋ ਗਈ ਹੈ। ਇਸ ਤੋਂ ਪਹਿਲਾਂ ਉੜੀ ਦੇ ਇਲਾਕੇ ਵਿਚ ਫੌਜ ਨੇ ਲੰਘੀ 26 ਸਤੰਬਰ ਨੂੰ ਘੁਸਪੈਠ ਦੀ ਵੱਡੀ ਕੋਸ਼ਿਸ਼ ਨੂੰ ਨਕਾਮ ਕਰ ਦਿੱਤਾ ਸੀ।

 

Check Also

ਭਗਵੰਤ ਮਾਨ ਨੂੰ ਚੁਣ ਕੇ ‘ਆਪ’ ਨੇ ਆਪਣੀ ਸ਼ਰਾਬ ਨੀਤੀ ਐਲਾਨੀ : ਭਾਜਪਾ

ਤਰੁਣ ਚੁੱਘ ਨੇ ਆਮ ਆਦਮੀ ਪਾਰਟੀ ’ਤੇ ਕਸਿਆ ਤਨਜ਼ ਨਵੀਂ ਦਿੱਲੀ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ …