17.3 C
Toronto
Friday, August 21, 2026
spot_img
Homeਪੰਜਾਬਮੂਰਥਲ ਰੇਪ ਕੇਸ ਮਾਮਲਾ ਹੋਈਕੋਰਟ ਨੇ ਮੰਗੀ 23 ਜੁਲਾਈ ਤੱਕ ਰਿਪੋਰਟ

ਮੂਰਥਲ ਰੇਪ ਕੇਸ ਮਾਮਲਾ ਹੋਈਕੋਰਟ ਨੇ ਮੰਗੀ 23 ਜੁਲਾਈ ਤੱਕ ਰਿਪੋਰਟ

ਮੂਰਥਲ ਰੇਪ ਕੇਸ ਮਾਮਲਾ ਹੋਈਕੋਰਟ ਨੇ ਮੰਗੀ 23 ਜੁਲਾਈ ਤੱਕ ਰਿਪੋਰਟਚੰਡੀਗੜ੍ਹ/ਬਿਊਰੋ ਨਿਊਜ਼
ਮੂਰਥਲ ਰੇਪ ਕੇਸ ਵਿੱਚ ਐਸ.ਆਈ.ਟੀ. ਨੇ ਹਾਈਕੋਰਟ ਨੂੰ ਸੀਲਬੰਦ ਰਿਪੋਰਟ ਸੌਂਪ ਦਿੱਤੀ ਹੈ। ਹਰਿਆਣਾ ਸਰਕਾਰ ਵੱਲੋਂ ਅਡੀਸ਼ਨਲ ਸਾਲਿਸਟਰ ਜਨਰਲ ਆਫ ਇੰਡੀਆ ਤੁਸ਼ਾਰ ਮਹਿਤਾ ਪੇਸ਼ ਹੋਏ। ਮਹਿਤਾ ਨੇ ਅਦਾਲਤ ਨੂੰ ਪੂਰੀ ਸਟੇਟਸ ਰਿਪੋਰਟ ਦੇਣ ਲਈ ਕੁਝ ਹੋਰ ਸਮਾਂ ਦੇਣ ਦੀ ਮੰਗ ਕੀਤੀ ਹੈ ਤਾਂ ਕਿ ਉਹ ਸਹੀ ਜਾਣਕਾਰੀ ਅਦਾਲਤ ਨੂੰ ਦੇ ਸਕਣ। ਅਦਾਲਤ ਨੇ 23 ਜੁਲਾਈ ਤੱਕ ਦਾ ਸਮਾਂ ਦਿੰਦੇ ਹੋਏ ਸਟੇਟਸ ਰਿਪੋਰਟ ਦੇਣ ਦੇ ਹੁਕਮ ਦਿੱਤੇ ਹਨ। ਅਦਾਲਤੀ ਮਿੱਤਰ ਅਨੁਪਮ ਗੁਪਤਾ ਨੇ ਜਾਂਚ ਰਿਪੋਰਟ ਲਈ ਸਮਾਂ ਮੰਗਣ ਦਾ ਵਿਰੋਧ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਉਸ ਮਹਿਲਾ ਦੀ ਆਡੀਓ ਟੇਪ ਨੂੰ ਝੂਠਾ ਨਹੀਂ ਕਿਹਾ ਜਾ ਸਕਦਾ ਜਿਸ ਨੇ ਇਹ ਮੰਨਿਆ ਹੈ ਕਿ ਕੁਝ ਲੋਕ ਉਸ ਦੀ ਕੁੜੀ ਨੂੰ ਢਾਬੇ ਦੇ ਪਿੱਛੇ ਲੈ ਗਏ ਤੇ ਸੱਤ ਘੰਟੇ ਬਾਅਦ ਉਸ ਨੂੰ ਛੱਡਿਆ ਸੀ।
ਅਨੁਪਮ ਗੁਪਤਾ ਨੇ ਦੋਸ਼ ਲਾਏ ਹਨ ਕਿ ਹਰਿਆਣਾ ਦਾ ਗ੍ਰਹਿ ਵਿਭਾਗ ਇਸ ਮਾਮਲੇ ਵਿੱਚ ਤੱਥਾਂ ਨੂੰ ਛਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਰੇਪ ਹੋਇਆ ਹੈ ਪਰ ਸਰਕਾਰ ਇਹ ਸਾਬਤ ਕਰਨਾ ਚਾਹੁੰਦੀ ਹੈ ਕਿ ਰੇਪ ਨਹੀਂ ਹੋਇਆ। ਹਾਈਕੋਰਟ ਨੇ 23 ਜੁਲਾਈ ਤੱਕ ਦਾ ਸਮਾਂ ਦਿੰਦੇ ਹੋਏ ਸਟੇਟਸ ਰਿਪੋਰਟ ਦੇਣ ਦੇ ਹੁਕਮ ਦਿੱਤੇ ਹਨ।

RELATED ARTICLES
POPULAR POSTS