16.2 C
Toronto
Sunday, October 5, 2025
spot_img
Homeਭਾਰਤਭਾਰਤ 'ਚ ਨਵੰਬਰ ਤੱਕ ਸਿਖਰ 'ਤੇ ਪੁੱਜ ਸਕਦਾ ਹੈ ਕੋਰੋਨਾ

ਭਾਰਤ ‘ਚ ਨਵੰਬਰ ਤੱਕ ਸਿਖਰ ‘ਤੇ ਪੁੱਜ ਸਕਦਾ ਹੈ ਕੋਰੋਨਾ

Image Courtesy :jagbani(punjabkesar)

ਵੈਂਟੀਲੇਟਰਾਂ ਦੀ ਕਮੀ ਦਾ ਕਰਨਾ ਪਵੇਗਾ ਸਾਹਮਣਾ
ਨਵੀਂ ਦਿੱਲੀ/ਬਿਊਰੋ ਨਿਊਜ਼
ਇਕ ਸਰਵੇਖਣ ਵਿਚ ਦੱਸਿਆ ਗਿਆ ਹੈ ਕਿ ਭਾਰਤ ‘ਚ 8 ਹਫ਼ਤਿਆਂ ਦੀ ਤਾਲਾਬੰਦੀ ਤੇ ਜਨਤਕ ਸਿਹਤ ਉਪਾਵਾਂ ਦੇ ਚੱਲਦਿਆਂ ਕੋਰੋਨਾ ਮਹਾਂਮਾਰੀ ਦੇ ਸਿਖਰਲੀ ਅਵਸਥਾ ਤੱਕ ਪੁੱਜਣ ਵਿਚ ਦੇਰੀ ਹੋਈ ਹੈ, ਜੋ ਹੁਣ ਨਵੰਬਰ ਅੱਧ ਤੱਕ ਆਪਣੇ ਸਿਖਰ ‘ਤੇ ਪੁੱਜ ਸਕਦੀ ਹੈ ਅਤੇ ਇਸ ਦੌਰਾਨ ਆਈ.ਸੀ.ਯੂ. ਬਿਸਤਰਿਆਂ, ਵੈਂਟੀਲੇਟਰਾਂ ਦੀ ਵੱਡੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਭਾਰਤੀ ਮੈਡੀਕਲ ਰਿਸਰਚ ਕੌਂਸਲ (ਆਈ. ਸੀ. ਐਮ. ਆਰ.) ਦੇ ਆਪਰੇਸ਼ਨਜ਼ ਰਿਸਰਚ ਗਰੁੱਪ ਦੇ ਖੋਜਕਾਰਾਂ ਵਲੋਂ ਕੀਤੇ ਗਏ ਅਧਿਐਨ ਵਿਚ ਦੱਸਿਆ ਗਿਆ ਹੈ ਕਿ ਤਾਲਾਬੰਦੀ ਦੇ ਚਲਦਿਆਂ ਅੰਦਾਜ਼ਨ 34 ਤੋਂ 76 ਦਿਨਾਂ ਤੱਕ ਮਹਾਂਮਾਰੀ ਨੂੰ ਸਿਖਰ ‘ਤੇ ਪੁੱਜਣ ਤੋਂ ਰੋਕਿਆ ਜਾ ਸਕਿਆ ਹੈ ਅਤੇ ਇਸ ਦੌਰਾਨ 69 ਤੋਂ 97 ਫ਼ੀਸਦੀ ਤੱਕ ਲਾਗਾਂ (ਇਨਫੈਕਸ਼ਨ) ਨੂੰ ਘੱਟ ਕਰਨ ਦੇ ਚਲਦਿਆਂ ਸਿਹਤ ਸੇਵਾ ਪ੍ਰਣਾਲੀ ਨੂੰ ਬਿਹਤਰ ਬਣਾਉਣ ਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵਿਚ ਮਦਦ ਮਿਲੀ ਹੈ। ਇਸ ਅਧਿਐਨ ਅਨੁਸਾਰ ਤਾਲਾਬੰਦੀ ਬਾਅਦ 60 ਫ਼ੀਸਦੀ ਪ੍ਰਭਾਵਸ਼ੀਲਤਾ ਨਾਲ ਜਨਤਕ ਸਿਹਤ ਮਾਪਦੰਡਾਂ ਨਾਲ ਨਵੰਬਰ ਦੇ ਪਹਿਲੇ ਹਫ਼ਤੇ ਤੱਕ ਮੰਗ ਪੂਰੀ ਕੀਤੀ ਜਾ ਸਕੇਗੀ ਅਤੇ ਇਸ ਤੋਂ ਬਾਅਦ ਕਰੀਬ 5.4 ਮਹੀਨਿਆਂ ਲਈ ਅਲੱਗ ਬਿਸਤਰਿਆਂ ਦੀ ਘਾਟ ਹੋ ਸਕਦੀ ਹੈ। ਇਸ ਦੇ ਨਾਲ ਆਈ.ਸੀ.ਯੂ. ਬੈਡ 4.6 ਮਹੀਨਿਆਂ ਤੇ ਵੈਂਟੀਲੇਟਰਾਂ ਦੀ 3.9 ਮਹੀਨਿਆਂ ਲਈ ਕਮੀ ਹੋ ਸਕਦੀ ਹੈ। ਭਾਵੇਂ ਤਾਲਾਬੰਦੀ ਤੇ ਜਨਤਕ ਸਿਹਤ ਉਪਾਵਾਂ ਦੇ ਚਲਦਿਆਂ ਇਹ ਕਮੀ 83 ਫ਼ੀਸਦੀ ਘੱਟ ਹੋਈ ਹੈ।

RELATED ARTICLES
POPULAR POSTS