16 C
Toronto
Saturday, September 13, 2025
spot_img
Homeਕੈਨੇਡਾਵੈਨਕੂਵਰ ਆਈਲੈਂਡ ਰਿਹਾਇਸ਼ ਇਲਾਕੇ 'ਚ ਨਿੱਕਾ ਜਹਾਜ਼ ਹਾਦਸਾਗ੍ਰਸਤ, ਦੋ ਜ਼ਖਮੀ

ਵੈਨਕੂਵਰ ਆਈਲੈਂਡ ਰਿਹਾਇਸ਼ ਇਲਾਕੇ ‘ਚ ਨਿੱਕਾ ਜਹਾਜ਼ ਹਾਦਸਾਗ੍ਰਸਤ, ਦੋ ਜ਼ਖਮੀ

ਟੋਰਾਂਟੋ/ਬਿਊਰੋ ਨਿਊਜ਼ : ਵੈਨਕੂਵਰ ਆਈਲੈਂਡ ਉੱਤੇ ਰਿਹਾਇਸ਼ੀ ਇਲਾਕੇ ਵਿੱਚ ਇੱਕ ਨਿੱਕੇ ਜਹਾਜ਼ ਦੇ ਹਾਦਸਾਗ੍ਰਸਤ ਹੋਣ ਮਗਰੋਂ ਦੋ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਪ੍ਰਾਈਵੇਟ ਤੌਰ ਉੱਤੇ ਰਜਿਸਟਰਡ ਬੀਚ ਜੀ 36 ਬੋਨਾਂਜ਼ਾ ਪਲੇਨ ਸੋਮਵਾਰ ਨੂੰ ਵਿਕਟੋਰੀਆ ਤੋਂ 44 ਕਿਲੋਮੀਟਰ ਉੱਤਰ ਵੱਲ ਮਿੱਲ ਬੇਅ ਵਿੱਚ ਹੇਅਡਨ ਪਲੇਸ ਨੇੜੇ ਰਾਤੀਂ 1:25 ਉੱਤੇ ਹਾਦਸੇ ਦਾ ਸ਼ਿਕਾਰ ਹੋਇਆ।
ਬੀਸੀ ਦੀ ਐਮਰਜੰਸੀ ਹੈਲਥ ਸਰਵਿਸਿਜ਼ ਅਨੁਸਾਰ ਛੇ ਐਂਬੂਲੈਂਸਾਂ ਤੇ ਦੋ ਏਅਰ ਐਂਬੂਲੈਂਸਾਂ ਮੌਕੇ ਉੱਤੇ ਭੇਜੀਆਂ ਗਈਆਂ। ਇੱਕ ਵਿਅਕਤੀ ਨੂੰ ਗੰਭੀਰ ਜ਼ਖ਼ਮੀ ਪਰ ਸਥਿਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਟੀਐਸਬੀ ਦਾ ਕਹਿਣਾ ਹੈ ਕਿ ਉਹ ਹਾਦਸੇ ਦੀ ਜਾਂਚ ਲਈ ਜਾਂਚਕਾਰ ਨਿਯੁਕਤ ਨਹੀਂ ਕਰ ਰਹੀ ਪਰ ਜਾਣਕਾਰੀ ਇੱਕਠੀ ਕਰਨ ਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਦੌਰਾਨ ਵਿਕਟੋਰੀਆ ਏਅਰਪੋਰਟ ਅਥਾਰਟੀ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਇਹ ਜਹਾਜ਼ ਵਿਕਟੋਰੀਆ ਏਅਰਪੋਰਟ ਉੱਤੇ ਉਤਰਨ ਦੀ ਕੋਸ਼ਿਸ ਕਰ ਰਿਹਾ ਸੀ ਜਦੋਂ ਇਹ ਹਾਦਸਾਗ੍ਰਸਤ ਹੋ ਗਿਆ।

 

RELATED ARTICLES
POPULAR POSTS