0.2 C
Toronto
Wednesday, December 3, 2025
spot_img
Homeਕੈਨੇਡਾਸਟਾਰਟ-ਅਪ 'ਵਰਕੀਫਾਈ' ਦਾ ਸਾਲਾਨਾ ਸਮਾਗਮ ਹੋਇਆ

ਸਟਾਰਟ-ਅਪ ‘ਵਰਕੀਫਾਈ’ ਦਾ ਸਾਲਾਨਾ ਸਮਾਗਮ ਹੋਇਆ

ਮੇਅਰ ਬੋਨੀ ਕਰੋਂਬੀ ਅਤੇ ਰਮੇਸ਼ ਸੰਘਾ ਨੇ ਵੀ ਕੀਤੀ ਸ਼ਮੂਲੀਅਤ
ਬਰੈਂਪਟਨ/ਬਿਊਰੋ ਨਿਊਜ਼ : ਤਕਨਾਲੋਜੀ ਸਟਾਰਟ-ਅਪ ‘ਵਰਕੀਫਾਈ’ ਨੇ ਮਿਸੀਸਾਗਾ ਵਿਖੇ ਆਪਣੇ ਸਰਵਿਸ ਪ੍ਰੋਵਾਈਡਰਾਂ ਲਈ ਪਹਿਲੇ ਰਾਤਰੀ ਭੋਜ ਦਾ ਪ੍ਰੋਗਰਾਮ ਕਰਵਾਇਆ। ਵਰਕੀਫਾਈ ਅਜਿਹਾ ਡਿਜੀਟਲ ਪਲੇਟਫਾਰਮ ਹੈ ਜੋ ਗਾਹਕਾਂ ਦੀ ਮੰਗ ਅਨੁਸਾਰ ਉਨ੍ਹਾਂ ਨੂੰ ਸਸਤੀਆਂ ਵਸਤਾਂ ਹੋਮ ਡਲਿਵਰੀ ਰਾਹੀਂ ਮੁਹੱਈਆ ਕਰਾਉਂਦਾ ਹੈ। ਇਸ ਵਿੱਚ 80 ਤੋਂ ਵੱਧ ਸਰਵਿਸ ਪ੍ਰੋਵਾਈਡਰਾਂ ਨੇ ਹਿੱਸਾ ਲਿਆ। ਇਸ ਮੌਕੇ ‘ਤੇ ਮਿਸੀਸਾਗਾ ਦੇ ਮੇਅਰ ਬੋਨੀ ਕਰੋਂਬੀ ਅਤੇ ਬਰੈਂਪਟਨ ਕੇਂਦਰੀ ਤੋਂ ਐਮ.ਪੀ. ਰਮੇਸ਼ ਸੰਘਾ ਨੇ ਵੀ ਸ਼ਮੂਲੀਅਤ ਕੀਤੀ। ਉਨ੍ਹਾਂ ਦੋਵਾਂ ਨੇ ਮਿਸੀਸਾਗਾ ਸਮੇਤ ਬਰੈਂਪਟਨ ਅਤੇ ਉਨਟਾਰੀਓ ਵਿਖੇ ਇਸ ਵਿਲੱਖਣ ਉੱਦਮ ਨਾਲ ਐਪ ਜ਼ਰੀਏ ਗਾਹਕਾਂ ਨੂੰ ਵਿਭਿੰਨ ਸੇਵਾਵਾਂ ਪ੍ਰਦਾਨ ਕਰਨ ਦੇ ਨਾਲ ਨਾਲ ਰੁਜ਼ਗਾਰ ਸਿਰਜਣ ਦੀ ਸ਼ਲਾਘਾ ਕੀਤੀ।

RELATED ARTICLES
POPULAR POSTS