2.8 C
Toronto
Thursday, January 8, 2026
spot_img
Homeਕੈਨੇਡਾਬਰੈਂਪਟਨ ਵਿਚ ਹੋਈ ઑਸੀਆਈਬੀਸੀ ਰੱਨ ਫ਼ਾਰ ਦ ਕਿਓਰ਼ ਵਿਚ ਟੀਪੀਏਆਰ ਕਲੱਬ ਦੇ...

ਬਰੈਂਪਟਨ ਵਿਚ ਹੋਈ ઑਸੀਆਈਬੀਸੀ ਰੱਨ ਫ਼ਾਰ ਦ ਕਿਓਰ਼ ਵਿਚ ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਲਿਆ ਸਰਗ਼ਰਮ ਹਿੱਸਾ

ਦੌੜ ਆਰੰਭ ਹੋਣ ਤੋਂ ਪਹਿਲਾਂ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਨੇ ਦੌੜਾਕਾਂ ਤੇ ਪ੍ਰਬੰਧਕਾਂ ਨੂੰ ਕੀਤਾ ਸੰਬੋਧਨ
ਬਰੈਂਪਟਨ/ਡਾ. ਝੰਡ : ਕੈਨੇਡੀਅਨ ਕੈਂਸਰ ਸੋਸਾਇਟੀ ਦੇ ਸਹਿਯੋਗ ਨਾਲ ਕੈਨੇਡੀਅਨ ਇੰਪੀਰੀਅਲ ਬੈਂਕ ਆਫ਼ ਕਾਮਰਸ (ਸੀਆਈਬੀਸੀ) ਵੱਲੋਂ ਪਿਛਲੇ 25 ਸਾਲ ਤੋਂ ਹਰ ਸਾਲ ਅਕਤੂਬਰ ਮਹੀਨੇ ਦੇ ਪਹਿਲੇ ਐਤਵਾਰ ਨੂੰ ઑਸੀਆਈਬੀਸੀ ਰੱਨ ਫ਼ਾਰ ਦ ਕਿਓਰ਼ ਦਾ ਆਯੋਜਨ ਕੀਤਾ ਜਾਂਦਾ ਹੈ। ਇਹ ਦੌੜ 5 ਕਿਲੋਮੀਟਰ ਅਤੇ 1 ਕਿਲੋਮੀਟਰ ਦੂਰੀ ਦੀ ਕਰਵਾਈ ਜਾਂਦੀ ਹੈ ਅਤੇ ਇਸ ਵਿਚ ਡੋਨੇਸ਼ਨ ਰਾਹੀਂ ਇਕੱਤਰ ਹੋਈ ਰਾਸ਼ੀ ਕੈਨੇਡਾ ਵਿਚ ਕੈਂਸਰ ਸਬੰਧੀ ਖੋਜ ਕਰਵਾਉਣ ਵਾਲੀ ਸੰਸਥਾ ઑਕੈਨੇਡੀਅਨ ਕੈਂਸਰ ਸੋਸਾਇਟੀ਼ ਨੂੰ ਦਿੱਤੀ ਜਾਂਦੀ ਹੈ।
ਇਸ ਸਾਲ ਪਹਿਲੀ ਅਕਤੂਬਰ ਨੂੰ ਹੋਈ ਦੌੜ ਸਮੇਂ ਇਸ ਪਵਿੱਤਰ ਕੰਮ ਲਈ 14.5 ਮਿਲੀਅਨ ਡਾਲਰ ਦੀ ਰਕਮ ਡੋਨੇਸ਼ਨ ਰਾਹੀਂ ਇਕੱਠੀ ਹੋਈ। ਸੀਆਈਬੀਸੀ ਦੇ ਹੋਰ ਉਪਰਾਲਿਆਂ ਅਤੇ ਵੱਖ-ਵੱਖ ਸਾਧਨਾਂ ਸਦਕਾ ਇਸ ਮਹਾਨ ਕਾਰਜ ਲਈ ਕੁਲ ਰਾਸ਼ੀ 73 ਮਿਲੀਅਨ ਇਕੱਤਰ ਹੋਈ।
ઑਸੀਆਈਬੀਸੀ ਰੱਨ ਫ਼ਾਰ ਦ ਕਿਓਰ 2023਼ ਲੰਘੇ ਐਤਵਾਰ ਪਹਿਲੀ ਅਕਤੂਬਰ ਨੂੰ ਕੈਨੇਡਾ ਦੇ 53 ਸ਼ਹਿਰਾਂ ਵਿਚ ਆਯੋਜਿਤ ਕੀਤੀ ਗਈ। ਬਰੈਂਪਟਨ ਵਿਚ ਇਸ ਦੌੜ ਦਾ ਆਯੋਜਨ ਕੈਨੇਡੀ ਰੋਡ ਸਥਿਤ ઑਸਪੋਰਟਸ ਐਂਡ ਐਂਟਰਟੇਨਮੈਂਟ ਕੰਪਲੈਕਸ (ਸੀਏਏ) ਦੇ ਸਾਹਮਣੇ ਖੁੱਲ੍ਹੀ ਜਗ੍ਹਾ ‘ઑਤੇ ਕੀਤਾ ਗਿਆ। ਇਹ ਦੌੜ ਇਸ ਥਾਂ ਤੋਂ ਸਵੇਰੇ ਠੀਕ 10.00 ਵਜੇ ਆਰੰਭ ਹੋਈ ਅਤੇ ਦੌੜਾਕਾਂ ਵੱਲੋਂ ਵੱਖ-ਵੱਖ ਸੜਕਾਂ ‘ઑਤੇ ਨਿਰਧਾਰਿਤ ਰੂਟ ਉੱਪਰ ਦੌੜਨ ਤੋਂ ਬਾਅਦ ਇਸ ਦੀ ਸਮਾਪਤੀ ਵੀ ਏਸੇ ਥਾਂ ‘ઑਤੇ ਹੋਈ। ਇਸ ਦੌੜ ਲਈ ਪ੍ਰਬੰਧਕਾਂ ਵੱਲੋਂ ਬੜਾ ਸੁਚੱਜਾ ਪ੍ਰਬੰਧ ਕੀਤਾ ਗਿਆ। ਦੌੜ ਆਰੰਭ ਹੋਣ ਤੋਂ ਪਹਿਲਾਂ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆਂ ਸਿੱਧੂ ਵੱਲੋ ਦੌੜ ਦੇ ਪ੍ਰਬੰਧਕਾਂ ਅਤੇ ਦੌੜਾਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਹੱਲਾਸ਼ੇਰੀ ਦਿੱਤੀ ਗਈ ਅਤੇ ਇਸ ਦੇ ਆਯੋਜਨ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ ਗਿਆ।
ਇਸ ਦੌੜ ਵਿਚ ਤਿੰਨ ਤਰ੍ਹਾਂ ਦੇ ਦੌੜਾਕ ਸ਼ਾਮਲ ਸਨ। ਗੁਲਾਬੀ ਰੰਗ ਦੀਆਂ ਟੀ-ਸ਼ਰਟਾਂ ਵਿਚ ਕੈਂਸਰ ਦੀ ਨਾ-ਮੁਰਾਦ ਬੀਮਾਰੀ ਨਾਲ ਜੂਝ ਰਹੇ ਜਾਂ ਇਸ ਬੀਮਾਰੀ ਤੋਂ ਮੁਕਤੀ ਪਾ ਚੁੱਕੇ ਵਿਅੱਕਤੀ (ਕੈਂਸਰ ਸਰਵਾਈਵਰਜ) ਸਨ, ਸਫ਼ੈਦ ਟੀ-ਸ਼ਰਟਾਂ ਵਿਚ ਇਸ ਬੀਮਾਰੀ ਨੂੰ ਦੂਰ ਕਰਨ ਵਾਲੇ ਮਹਾਨ ਕਾਰਜ ਨਾਲ ਜੁੜੇ ਹੋਏ ਲੋਕ ਸਨ ਅਤੇ ਲਾਲ ਰੰਗ ਦੀਆਂ ਟੀ-ਸ਼ਰਟਾਂ ਵਿਚ ਸੀਆਈਬੀਸੀ ਦੇ ਕਰਮਚਾਰੀ ਸਨ।
ਬਰੈਂਪਟਨ ਵਿਚ ਪਿਛਲੇ 12 ਸਾਲ ਤੋਂ ਸਰਗ਼ਰਮ ઑਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ਼ (ਟੀਪੀਏਆਰ ਕਲੱਬ) ਦੇ ਮੈਂਬਰਾਂ ਮਨਜੀਤ ਸਿੰਘ, ਸਿਮਰਤਪਾਲ ਭੁੱਲਰ, ਮਨਜੀਤ ਨੌਟਾ, ਕੁਲਦੀਪ ਗਰੇਵਾਲ, ਬਲਕਾਰ ਸਿੰਘ ਖਾਲਸਾ, ਧਰਮ ਸਿੰਘ ਰੰਧਾਵਾ, ਸੁਰਿੰਦਰ ਸਿੰਘ ਨਾਗਰਾ, ਕਮਲਜੀਤ ਬਾਜਵਾ, ਅਵਤਾਰ ਬੁੱਟਰ, ਭਰਮਿੰਦਰ ਜੱਸੀ ਅਤੇ ਨਰਿੰਦਰ ਕੌਰ ਨੇ ਕਲੱਬ ਦੀਆਂ ਸੰਤਰੇ ਰੰਗ ਦੀਆਂ ਟੀ-ਸ਼ਰਟਾਂ ਨਾਲ 5 ਕਿਲੋਮੀਟਰ ਦੌੜ ਵਿਚ ਭਾਗ ਲਿਆ।
ਇਸ ਦੇ ਨਾਲ ਹੀ ਇਸ ਕਲੱਬ ਵੱਲੋਂ ਬੜੀ ਸੁਚੱਜਤਾ ਨਾਲ ਦੋ ઑਵਾਟਰ-ਸਟੇਸ਼ਨਾਂ਼ ਦਾ ਪ੍ਰਬੰਧ ਕੀਤਾ ਗਿਆ। ਇਨ੍ਹਾਂ ਵਿੱਚੋਂ ਇੱਕ ਤਾਂ ਦੌੜ ਦੇ ਆਰੰਭ ਅਤੇ ਸਮਾਪਤ ਹੋਣ ਵਾਲੀ ਥਾਂ ਦੇ ਬਿਲਕੁਲ ਨਜ਼ਦੀਕ ਸੀ ਅਤੇ ਦੂਸਰਾ ਦੌੜ ਦੇ ਰੂਟ ਦੇ ਅੱਧ-ਵਿਚਕਾਰ ਇਕ ਸੜਕ ਦੇ ਖੱਬੇ ਕਿਨਾਰੇ ‘ઑਤੇ ਸਥਾਪਿਤ ਕੀਤਾ ਗਿਆ। ਇਨ੍ਹਾਂ ਦੋਹਾਂ ਥਾਵਾਂ ‘ઑਤੇ ਦੌੜਾਕਾਂ ਦੀ ਪਾਣੀ ਨਾਲ ਸੇਵਾ ਕਰਨ ਵਾਲਿਆਂ ਵਿਚ ਕਲੱਬ ਦੇ ਮੈਂਬਰ ਹਰਭਜਨ ਸਿੰਘ ਗਿੱਲ, ਸੁਖਦੇਵ ਸਿਧਵਾਂ, ਹਰਜੀਤ ਸਿੰਘ, ਹਜ਼ੂਰਾ ਸਿੰਘ ਬਰਾੜ, ਅਵਤਾਰ ਸਿੱਧੂ, ਜੱਸੀ ਭੁੱਲਰ, ਸਰਬਜੀਤ ਸਿੰਘ, ਯੋਗੀ ਗੁਲਿਆਨੀ, ਜੰਗੀਰ ਸਿੰਘ ਸੈਂਹਬੀ, ਸੁਖਦੇਵ ਸਿੰਘ ਝੰਡ, ਹਰਚੰਦ ਸਿੰਘ ਬਾਸੀ, ਅਵਤਾਰ ਸਿੰਘ ਬਾਸੀ, ਅਮਰਜੀਤ ਸਿੰਘ, ਰਣਜੀਤ ਸਿੰਘ ਤੱਗੜ ਅਤੇ ਕਈ ਹੋਰ ਵਾਲੰਟੀਅਰ ਸ਼ਾਮਲ ਸਨ।
ਪਹਿਲੇ ਵਾਟਰ-ਸਟੇਸ਼ਨ ਦੀ ਅਗਵਾਈ ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਅਤੇ ઑਐੱਨਲਾਈਟ ਕਿੱਡਜ਼਼ ਸੰਸਥਾ ਦੇ ਸੰਸਥਾਪਕ ਨਰਿੰਦਰਪਾਲ ਬੈਂਸ ਕਰ ਰਹੇ ਸਨ ਅਤੇ ਦੂਸਰੇ ਵਾਟਰ-ਸਟੇਸ਼ਨ ਦੀ ਅਗਵਾਈ ਦਾ ਭਾਰ ਤਜਿੰਦਰ ਗਰੇਵਾਲ ਅਤੇ ਜੰਗੀਰ ਸਿੰਘ ਸੈਂਹਬੀ ਦੇ ਮੋਢਿਆਂ ‘ઑਤੇ ਸੀ।
ਇਸ ਦਿਨ ਮੌਸਮ ਦਾ ਮਿਜਾਜ਼ ਕੁਝ ਗਰਮ ਸੀ ਅਤੇ ਦੌੜਾਕਾਂ ਤੇ ਵਾੱਕਰਾਂ ਨੂੰ ਰਸਤੇ ਵਿਚ ਪਿਆਸ ਵੀ ਕਾਫ਼ੀ ਮਹਿਸੂਸ ਹੋ ਰਹੀ ਸੀ। ਉਨ੍ਹਾਂ ਨੂੰ ਪਾਣੀ ਪਿਆਉਣ ਦੀ ਸੇਵਾ ਕਲੱਬ ਦੇ ਸਮੂਹ ਵਾਲੰਟੀਅਰਾਂ ਵੱਲੋਂ ਬਾਖ਼ੂਬੀ ਨਿਭਾਈ ਗਈ। ਇਸ ਤਰ੍ਹਾਂ ਇਸ ਸਾਲ ਬਰੈਂਪਟਨ ਵਿਚ ਹੋਈ ਇਸ ઑਸੀਆਈਬੀਸੀ ਰੱਨ ਫ਼ਾਰ ਦ ਕਿਓਰ਼ ਵਿਚ ਟੀਪੀਏਆਰ ਕਲੱਬ ਦੇ ਦੌੜਾਕਾਂ ਵੱਲੋਂ ਇਸ ਵਿਚ ਦੌੜਨ ਦੀ ਅਤੇ ਇਸ ਦੇ ਵਾਲੰਟੀਅਰਾਂ ਵੱਲੋਂ ਦੌੜਾਕਾਂ ਨੂੰ ਪਾਣੀ ਦੀ ਸੇਵਾ ਦੀ ਦੂਹਰੀ ਭੂਮਿਕਾ ਬਾਖ਼ੂਬੀ ਨਿਭਾਈ ਗਈ। ਦੌੜ ਦੇ ਪ੍ਰਬੰਧਕਾਂ ਵੱਲੋਂ ਟੀਪੀਏਆਰ ਕਲੱਬ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।
ਇਸ ਸਬੰਧੀ ਹੋਰ ਜਾਣਕਾਰੀ ਲਈ ਸੰਧੂਰਾ ਸਿੰਘ ਬਰਾੜ (415-275-9337), ਨਰਿੰਦਰਪਾਲ ਬੈਂਸ (647-893-3656) ਜਾਂ ਮਨਜੀਤ ਨੌਟਾ (416-301-1968) ਨੂੰ ਸੰਪਰਕ ਕੀਤਾ ਜਾ ਸਕਦਾ ਹੈ। ਟੀਪੀਏਆਰ ਕਲੱਬ ਦੀਆਂ ਸਰਗ਼ਰਮੀਆਂ ਬਾਰੇ ਜਾਣਕਾਰੀ ਲਈ ਇਸ ਦੀ ਵੈੱਬਸਾਈਟ www.tparclub.com ‘ઑਤੇ ਜਾਇਆ ਜਾ ਸਕਦਾ ਹੈ।

RELATED ARTICLES
POPULAR POSTS