ਬਰੈਂਪਟਨ : ਪਿਛਲੇ ਹਫ਼ਤੇ ਸੈਂਕੜੇ ਲੋਕਾਂ ਨੇ ਬਰੈਂਪਟਨ ਸਾਊਥ ਦੀ ਐੱਮ.ਪੀ. ਸੋਨੀਆ ਸਿੱਧੂ ਦੀ ਹਮਾਇਤ ਵਿਚ ਆਯੋਜਿਤ ਕੀਤੇ ਗਏ ਰਾਤ ਦੇ ਖਾਣੇ ਵਿਚ ਸ਼ਿਰਕਤ ਕੀਤੀ। ਖਾਣੇ ਦੀ ਇਹ ਦਾਅਵਤ ਬਰੈਂਪਟਨ ਸਾਊਥ ਲਿਬਰਲ ਐਸੋਸੀਏਸ਼ਨ ਵੱਲੋਂ ‘ਚਾਂਦਨੀ ਗੇਟਵੇਅ ਕਨਵੈਂਨਸ਼ਨ ਸੈਂਟਰ’ ਵਿਚ ਫ਼ੰਡ- ਰੇਜ਼ਿਗ ਡਿਨਰ ਵਜੋਂ ਕੀਤੀ ਗਈ।
ਸੋਨੀਆ ਸਿੱਧੂ ਦੀ ਹਮਾਇਤ ਲਈ ਇਸ ਡਿਨਰ ਸਮਾਗ਼ਮ ਵਿਚ ਸਕਾਰਬਰੋ ਸਾਊਥਵੈੱਸਟ ਦੇ ਐੱਮ.ਪੀ. ਅਤੇ ਬਾਰਡਰ ਸਕਿਉਰਿਟੀ ਐਂਡ ਆਰਗੇਨਾਈਜ਼ਡ ਕਰਾਈਮ ਦੇ ਮੰਤਰੀ ਬਿਲ ਬਲੇਅਰ ਮੁੱਖ-ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਤੋਂ ਇਲਾਵਾ ਮੌਕੇ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ, ਬਰੈਂਪਟਨ ਨੌਰਥ ਤੋਂ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ, ਬਰੈਂਪਟਨ ਸੈਂਟਰ ਤੋਂ ਮੈਂਬਰ ਪਾਰਲੀਮੈਂਟ ਰਮੇਸ਼ ਸੰਘਾ, ਮਿਸੀਸਾਗਾ ਸਟਰੀਟਵੈੱਲ ਤੋਂ ਐੱਮ.ਪੀ. ਗਗਨ ਸਿਕੰਦ, ਵਾਰਡ ਨੰਬਰ 3-4 ਦੇ ਰੀਜਨਲ ਕਾਊਂਸਲਰ ਮਾਰਟਿਨ ਮੈਡੀਰੌਸ, ਵਾਰਡ ਨੰਬਰ 7-8 ਦੇ ਰੀਜਨਲ ਕਾਊਂਸਲਰ ਪੈਟ ਫ਼ੋਰਟਿਨੀ ਅਤੇ ਕਈ ਹੋਰ ਸਥਾਨਕ ਕਮਿਊਨਿਟੀ ਆਗੂ ਤੇ ਵੱਡੀ ਗਿਣਤੀ ਵਿਚ ਸੋਨੀਆ ਸਿੱਧੂ ਦੇ ਹਮਾਇਤੀ ਵੀ ਹਾਜ਼ਰ ਸਨ। ਇਸ ਸਲਾਨਾ ਡਿਨਰ ਸਮਾਗ਼ਮ ਦੀ ਸਫ਼ਲਤਾ ਸੋਨੀਆ ਸਿੱਧੂ ਨੂੰ ਵੱਡੇ ਪੱਧਰ ‘ਤੇ ਕਮਿਊਨਿਟੀ ਵੱਲੋਂ ਮਿਲ ਰਹੀ ਹਮਾਇਤ ਅਤੇ ਹਰਮਨ-ਪਿਆਰਤਾ ਦਾ ਤਕੜਾ ਸੂਚਕ ਸੀ। ਇਸ ਮੌਕੇ ਕਨਵੈੱਨਸ਼ਨ ਸੈਂਟਰ ਪੂਰਾ ਭਰਿਆ ਹੋਇਆ ਸੀ ਅਤੇ ਸੋਨੀਆ ਸਿੱਧੂ ਹਾਜ਼ਰੀਨ ਦੇ ਭਾਰੀ ਉਤਸ਼ਾਹ ਨੂੰ ਵੇਖ ਕੇ ਬਹੁਤ ਖੁਸ਼ ਨਜ਼ਰ ਆ ਰਹੇ ਸਨ।
ਇਸ ਮੌਕੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੇ ਕਿਹਾ,”ਰਾਈਡਿਗ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ, ਆਪਣੀ ਆਫ਼ਿਸ ਟੀਮ ਦੇ ਮੈਂਬਰਾਂ ਅਤੇ ਆਏ ਹੋਏ ਸਾਰੇ ਮਹਿਮਾਨਾਂ ਦਾ ਉਨ੍ਹਾਂ ਵੱਲੋਂ ਮਿਲੀ ਬਿਨਾਂ ਸ਼ਰਤ ਹਿਮਾਇਤ ਦਾ ਮੈਂ ਦਿਲੋਂ ਧੰਨਵਾਦ ਕਰਦੀ ਹਾਂ। ਤੁਹਾਡੇ ਸਾਰਿਆਂ ਵੱਲੋਂ ਮਿਲੀ ਹਮਾਇਤ ਤੋਂ ਬਗ਼ੈਰ ਮੈਂ ਇੱਥੋਂ ਤੱਕ ਨਹੀਂ ਪਹੁੰਚ ਸਕਦੀ ਸੀ। ਇਸ ਸਮੇਂ ਮੰਤਰੀ ਬਿਲ ਬਲੇਅਰ ਦਾ ਕਹਿਣਾ ਸੀ, ”ਸੋਨੀਆ ਸਿੱਧੂ ਨੇ 2015 ਤੋਂ ਬਰੈਂਪਟਨ ਸਾਊਥ ਦੇ ਵਸਨੀਕਾਂ ਦੀ ਸੇਵਾ ਪੂਰੀ ਲਗਨ ਅਤੇ ਤਨ-ਦੇਹੀ ਨਾਲ ਕੀਤੀ ਹੈ। ਉਨ੍ਹਾਂ ਨੇ ਹੈੱਲਥਕੇਅਰ ਦੇ ਮੁੱਦੇ ਅਤੇ ਬਰੈਂਪਟਨ ਸਿਟੀ ਨੂੰ ਅੱਗੇ ਵਧਾਊਣ ਲਈ ਅਣਥੱਕ ਮਿਹਨਤ ਕੀਤੀ ਹੈ। ਉਹ ਬਰੈਂਪਟਨ ਦੀ ਤਜਰਬੇਕਾਰ ਚੈਂਪੀਅਨ ਹਨ ਅਤੇ ਉਨ੍ਹਾਂ ਨੂੰ ਲੋਕਾਂ ਦੀ ਇਹ ਸੇਵਾ ਆਉਂਦੇ ਚਾਰ ਸਾਲਾਂ ਲਈ ਵੀ ਕਰਨੀ ਚਾਹੀਦੀ ਹੈ।
Home / ਕੈਨੇਡਾ / ਬਰੈਂਪਟਨ ਸਾਊਥ ਫ਼ੈੱਡਰਲ ਲਿਬਰਲ ਐਸੋਸੀਏਸ਼ਨ ਨੇ ਸੋਨੀਆ ਸਿੱਧੂ ਤੇ ਮੰਤਰੀ ਬਿਲ ਬਲੇਅਰ ਨਾਲ ਡਿਨਰ ਦੀ ਮੇਜ਼ਬਾਨੀ ਕੀਤੀ
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …