Breaking News
Home / ਕੈਨੇਡਾ / ਓਨਟਾਰੀਓ ਸਰਕਾਰ ਵੱਲੋਂ ਵਿਦਿਆਰਥੀਆਂ ਲਈ ਸਮਰ ਜਾਬ ਇੰਪਲਾਇਮੈਂਟ ਦੀਆਂ ਅਰਜ਼ੀਆਂ ਸ਼ੁਰੂ

ਓਨਟਾਰੀਓ ਸਰਕਾਰ ਵੱਲੋਂ ਵਿਦਿਆਰਥੀਆਂ ਲਈ ਸਮਰ ਜਾਬ ਇੰਪਲਾਇਮੈਂਟ ਦੀਆਂ ਅਰਜ਼ੀਆਂ ਸ਼ੁਰੂ

logo-2-1-300x105-3-300x105ਟੋਰਾਂਟੋ/ਬਿਊਰੋ ਨਿਊਜ਼
ਓੇਨਟਾਰੀਓ ਦੇ ਯੁਵਾ ਨੋਜਵਾਨਾਂ ਲਈ ਉਹਨਾਂ ਦੇ ਕਰੀਅਰ ਨੂੰ ਬਿਹਤਰ ਬਣਾਉਣ ਲਈ ਅਤੇ ਨਵੇਂ ਮਾਹੌਲ ਦਾ ਤਜਰਬਾ ਲੈਣ ਲਈ ਓੇਨਟਾਰੀਓ ਸਰਕਾਰ ਨੇ ਓੇਨਟਾਰੀਓ ਯੂਥ ਜਾਬ ਸਟਰੇਟੇਜੀ ਦੀ ਘੋਸ਼ਣਾ ਕੀਤੀ। ਉਨਟੈਰੀੳ ਯੂਥ ਜਾਬ ਸਟਰੇਟੇਜੀ ਤਹਿਤ ਸਮਰ ਇੰਪਲਾਇਮੇਂਟ ਆਪਰਚੂਨਿਟੀ ਪ੍ਰੋਗਰਾਮ ਵਿਦਿਆਰਥੀਆਂ ਨੂੰ ਰੋਜ਼ਗਾਰ ਪ੍ਰਧਾਨ ਕਰਵਾਉਣ ਵਾਲਾ ਪ੍ਰੋਗਰਾਮ ਹੈ।
ਇਸ ਪ੍ਰੋਗਰਾਮ ਦੀ ਅਰਜੀਆਂ 3 ਜਨਵਰੀ, 2017 ਤੋਂ ਖੁੱਲ ਗਈਆਂ ਹਨ। ਇਸ ਪ੍ਰੋਗਰਾਮ ਦੁਆਰਾ ੳਪੀਐਸ (OPS) ਦੇ ਮੈਨੇਜਰ ਵੱਲੋਂ ਲਗਭਗ 5000 ਵਿਦਿਆਰਥੀਆਂ ਨੂੰ ਓੇਨਟਾਰੀਓ ਪਬਲਿਕ ਸਰਵਿਸ ਦੁਆਰਾ ਕੀਮਤੀ ਕੰਮ ਦੇ ਤਜਰਬੇ ਪਾਉਣ ਦਾ ਅਵਸਰ ਪ੍ਰਧਾਨ ਕੀਤਾ ਜਾਂਦਾ ਹੈ। ਇਹ ਐਪਲੀਕੇਸ਼ਨ ਆਨਲਾਈਨ ਹੀ ਕਬੂਲ ਕੀਤੀ ਜਾਂਦੀ ਹੈ ਅਤੇ ਹਰ ਹਰ ਖੇਤਰ ਵਿਚ ਨੌਕਰੀ ਅਪਲਾਈ ਕਰਨ ਦੀ ਆਖਰੀ ਮਿਤੀ ਵੱਖਰੀ ਹੈ।
ਦਿਲਚਸਪ ਉਮੀਦਵਾਰ ਜਿਆਦਾ ਜਾਣਕਾਰੀ ਲਈ ਇਸ ਵੈਬਸਾਈਟ ਤੇ ਜਾ ਸਕਦੇ ਹਨ: https://www.gojobs.gov.on.ca
ਸਮਰ ਇੰਪਲਾਇਮੈਂਟ ਆਪਰਚੂਨਿਟੀ ਪ੍ਰੋਗਰਾਮ ਫੁੱਲ ਟਾਈਮ ਟੈਂਮਪਰੇਰੀ ਨੌਕਰੀਆਂ ਹਨ ਜੋ ਕਿ ਵਿਦਿਆਰਥੀਆਂ ਨੂੰ 7-18 ਹਫਤਿਆਂ ਲਈ ਮਈ ਤੋਂ ਲੈ ਕੇ ਸਤੰਬਰ ਤੱਕ ਵੱਖ ਵੱਖ ਮੰਤਰਾਲੇ ਅਤੇ ਮਹਕਮਿਆਂ ਵਿਚ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਦਾ ਹੈ।

Check Also

‘ਆਇਰਨਮੈਨ’ ਹਰਜੀਤ ਸਿੰਘ ਨੂੰ ਬਰੈਂਪਟਨ ਸਿਟੀ ਤੇ ਸਿੱਖ ਸਪਿਰਿਚੂਅਲ ਸੈਂਟਰ ਰੈਕਸਡੇਲ ਵੱਲੋਂ ਕੀਤਾ ਗਿਆ ਸਨਮਾਨਿਤ

ਬਰੈਂਪਟਨ/ਡਾ. ਝੰਡ : 64 ਸਾਲ ਦੀ ਉਮਰ ਵਿੱਚ ਅਮਰੀਕਾ ਦੇ ਸੈਕਰਾਮੈਂਟੋ ਵਿਖੇ 27 ਅਕਤੂਬਰ 2024 …