14.6 C
Toronto
Friday, April 3, 2026
spot_img
Homeਕੈਨੇਡਾਮੈਟਰੋ ਸਪੋਰਟਸ ਕਲੱਬ ਦੀ ਮੀਟਿੰਗ ਹੋਈ

ਮੈਟਰੋ ਸਪੋਰਟਸ ਕਲੱਬ ਦੀ ਮੀਟਿੰਗ ਹੋਈ

logo-2-1-300x105-3-300x105ਬਰੈਂਪਟਨ/ਬਿਊਰੋ ਨਿਊਜ਼ : ਮੇਟਰੋ ਪੰਜਾਬੀ ਸਪੋਰਟਸ ਕਲੱਬ ਦੀ ਮੀਟਿੰਗ ਸਰਦਾਰ ਮਲਕੀਤ ਸਿੰਘ ਦਿਓਲ ਹੁਰਾਂ ਦੇ ਘਰ ਹੋਈ। ਜਿਸ ਵਿੱਚ ਆਉਣ ਵਾਲੇ ਸਾਲ ਦੀ ਟੀਮ ਅਤੇ ਟੂਰਨਾਮੈਂਟ ਵਾਰੇ ਵਿਸਥਾਰ ਨਾਲ ਵਿਚਾਰਾਂ ਕੀਤੀਆਂ ਗਈਆਂ ਅਤੇ ਆਉਣ ਵਾਲੇ ਸਾਲ ਲਈ ਕਮੇਟੀ ਦਾ ਵੀ ਗਠਨ ਕੀਤਾ ਗਿਆ। ਜਿਸ ਵਿੱਚ ਪ੍ਰਧਾਨ ਸੁਖਚੈਨ ਧਾਲੀਵਾਲ ਵਾਇਸ ਪ੍ਰਧਾਨ ਕਾਲਾ ਹਾਂਸ ਸੇਕਟਰੀ ਗੋਗਾ ਗਹੁਨੀਆ, ਖ਼ਜ਼ਾਨਚੀ ਬਲਰਾਜ ਚੀਮਾਂ ਡਰੈਕਟਰ ਸੁੱਖਾ ਮਾਨ, ਭੁਪਿੰਦਰ ਚੀਮਾਂ ਅਤੇ ਹਰਮੇਲ ਸੇਖੋਂ ਨੁੰ ਬਣਾਇਆ ਗਿਆ।
ਇਸ ਨਵੀਂ ਕਮੇਟੀ ਨੁੰ ਪਿੰਕੀ ਢਿਲੋਂ, ਅਵਤਾਰ ਪੂਨੀਆ, ਮਲਕੀਤ ਦਿਓਲ, ਨਿਰਭੈ ਸਮਰਾ, ਭਿੰਦਰ ਸੇਖੋੰ ਅਤੇ ਹੋਰ ਕਲੱਬ ਦੇ ਸਾਰੇ ਮੈਂਬਰਾਂ ਨੇ ਵਧਾਈ ਦਿੱਤੀ ਅਤੇ ਨਵੀਂ ਬਣੀ ਕਮੇਟੀ ਨੇ ਵੀ ਭਰੋਸਾ ਦਿੱਤਾ ਕੇ ਆਉਣ ਵਾਲੇ ਟਾਇਮ ਵਿੱਚ ਪੂਰੀ ਮਿਹਨਤ ਨਾਲ ਕਲੱਬ ਨੂੰ ਨਵੀਂਆਂ ਬੁਲੰਦੀਆਂ ਤੇ ਲੈ ਕੇ ਜਾਣਗੇ।

RELATED ARTICLES
POPULAR POSTS