1.3 C
Toronto
Friday, November 14, 2025
spot_img
Homeਕੈਨੇਡਾਮਾਊਂਟੇਨ ਐਸ਼ ਸੀਨੀਅਰਜ਼ ਕਲੱਬ ਵਲੋਂ ਗੁਰਪੁਰਬ ਤੇ ਕੈਨੇਡਾ ਦਿਵਸ ਸਬੰਧੀ ਸਮਾਗਮ

ਮਾਊਂਟੇਨ ਐਸ਼ ਸੀਨੀਅਰਜ਼ ਕਲੱਬ ਵਲੋਂ ਗੁਰਪੁਰਬ ਤੇ ਕੈਨੇਡਾ ਦਿਵਸ ਸਬੰਧੀ ਸਮਾਗਮ

ਬਰੈਂਪਟਨ : ਮਾਊਂਟੇਨ ਐਸ਼ ਸੀਨੀਅਰਜ਼ ਕਲੱਬ ਨੇ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ, ਕੈਨੇਡਾ ਦਿਵਸ ਅਤੇ ਭਾਰਤ ਦਾ ਆਜ਼ਾਦੀ ਦਿਵਸ ਧੂਮਧਾਮ ਨਾਲ ਮਨਾਇਆ। ਇਸ ਦੌਰਾਨ ਧਾਰਮਿਕ ਤੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਦੌਰਾਨ ਸਾਰੇ ਉਮਰ ਵਰਗ ਦੇ ਖੇਡ ਮੁਕਾਬਲੇ ਵੀ ਕਰਵਾਏ ਗਏ। ਇਸ ਮੌਕੇ ‘ਤੇ ਕੌਂਸਲੇਟ ਜਨਰਲ ਦਫ਼ਤਰ ਤੋਂ ਡੀ.ਪੀ. ਸਿੰਘ, ਮੇਅਰ ਦਫ਼ਤਰ ਤੋਂ ਕੁਲਦੀਪ ਸਿੰਘ ਗੋਲੀ, ਬਰੈਂਪਟਨ ਉੱਤਰੀ ਤੋਂ ਐੱਮਪੀ ਰੂਬੀ ਸਹੋਤਾ, ਰਿਜਨਲ ਕੌਂਸਲਰ ਗੁਰਪ੍ਰੀਤ ਢਿੱਲੋਂ ਦੇ ਪਿਤਾ ਅਤੇ ਸੀਨੀਅਰ ਪੱਤਰਕਾਰ ਸਤਪਾਲ ਸਿੰਘ ਜੌਹਲ ਨੇ ਸ਼ਿਰਕਤ ਕੀਤੀ। ਇਸ ਦੌਰਾਨ ਟੀਵੀ ਸਟਾਰ ਜਿਓਤੀ ਸ਼ਰਮਾ ਨੇ ਸੱਭਿਆਚਾਰਕ ਪ੍ਰਸਤੂਤੀ ਦਿੱਤੀ। ਸੁਖਦੇਵ ਸਿੰਘ, ਤਹਿਲਕਾ ਰੇਡਿਓ ਤੋਂ ਸੁਖਦੇਵ ਸਿੰਘ ਢਿੱਲੋਂ ਨੇ ਵੀ ਆਪਣੀ ਪ੍ਰਸਤੂਤੀ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ। ਕਲੱਬ ਦੇ ਪ੍ਰਧਾਨ ਸੁਖਦਰਸ਼ਨ ਸਿੰਘ ਖੁੱਲਰ ਨੇ ਸਭਨਾਂ ਨੂੰ ਉਪਰੋਕਤ ਮਨਾਏ ਗਏ ਦਿਨਾਂ ਦੀ ਵਧਾਈ ਦਿੱਤੀ। ਇਹ ਜਾਣਕਾਰੀ ਕਲੱਬ ਦੇ ਲੇਡੀਜ਼ ਵਿੰਗ ਦੀ ਸੀਨੀਅਰ ਮੀਤ ਪ੍ਰਧਾਨ ਚਰਨਜੀਤ ਕੌਰ ਢਿੱਲੋਂ ਨੇ ਦਿੱਤੀ।

RELATED ARTICLES
POPULAR POSTS