-16.5 C
Toronto
Tuesday, February 24, 2026
spot_img
Homeਕੈਨੇਡਾਸੰਤੋਖ ਸਿੰਘ ਉਪਲ ਨੇ ਹੰਬਰਵੁੱਡ ਸੀਨੀਅਰ ਕਲੱਬ ਦੇ ਮੈਂਬਰਾਂ ਨੂੰ ਪਾਰਟੀ ਦਿੱਤੀ

ਸੰਤੋਖ ਸਿੰਘ ਉਪਲ ਨੇ ਹੰਬਰਵੁੱਡ ਸੀਨੀਅਰ ਕਲੱਬ ਦੇ ਮੈਂਬਰਾਂ ਨੂੰ ਪਾਰਟੀ ਦਿੱਤੀ

OLYMPUS DIGITAL CAMERA

ਬਰੈਂਪਟਨ : ਹੰਬਰਵੁੱਡ ਸੀਨੀਅਰ ਕਲੱਬ ਦੇ ਮੈਂਬਰ ਸੰਤੋਖ ਸਿੰਘ ਉਪਲ ਨੂੰ ਵਾਹਿਗੁਰੂ ਦੀ ਅਪਾਰ ਬਖਸ਼ਿਸ਼ ਸਦਕਾ ਪੋਤਰੇ ਦੀ ਵਡਮੁੱਲੀ ਦਾਤ ਪ੍ਰਾਪਤ ਹੋਈ ਹੈ। ਇਸ ਖੁਸ਼ੀ ਦੇ ਅਵਸਰ ਨੂੰ ਹੰਬਰਵੁੱਡ ਸੀਨੀਅਰ ਕਲੱਬ ਦੇ ਸਮੂਹ ਮੈਂਬਰਾਂ ਨਾਲ ਸਾਂਝੇ ਕਰਦੇ ਹੋਏ ਉਪਲ ਨੇ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ। ਕਲੱਬ ਦੇ ਪ੍ਰਧਾਨ ਜੋਗਿੰਦਰ ਸਿੰਘ ਧਾਲੀਵਾਲ ਨੇ ਸਾਰਿਆਂ ਦਾ ਧੰਨਵਾਦ ਕੀਤਾ। ਕਲੱਬ ਦੇ ਚੇਅਰਮੈਨ ਬਚਿੱਤਰ ਸਿੰਘ ਰਾਏ, ਪਰੀਤਮ ਸਿੰਘ ਮਾਵੀ, ਸਰਵਨ ਸਿੰਘ ਹੇਅਰ, ਚੌਧਰੀ ਮਹਿੰਦਰ ਸਿੰਘ, ਮਸਾ ਸਿੰਘ ਬਦੇਸ਼ਾ, ਜੋਗਿੰਦਰ ਸਿੰਘ ਚੌਹਾਨ, ਗੁਰਮੀਤ ਸਿੰਘ ਬਾਸੀ ਅਤੇ ਅਮਰਜੀਤ ਸਿੰਘ ਸ਼ੇਰਗਿੱਲ ਨੇ ਉਪਲ ਪਰਿਵਾਰ ਨੂੰ ਵਧਾਈ ਦਿੱਤੀ ਅਤੇ ਨਾਲ ਹੀ ਨਵਜੰਮੇ ਬੱਚੇ ਦੀ ਲੰਬੀ ਉਮਰ ਦੀ ਕਾਮਨਾ ਕੀਤੀ ਤੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਇਹ ਬੱਚਾ ਗੁਣਵਾਨ ਹੋਵੇ ਅਤੇ ਆਪਣੇ ਪਰਿਵਾਰ ਅਤੇ ਦੇਸ਼ ਦਾ ਨਾਂ ਰੌਸ਼ਨ ਕਰੇ।

RELATED ARTICLES
POPULAR POSTS