Breaking News
Home / ਕੈਨੇਡਾ / ਨਿਰਵੈਰ ਸਿੰਘ ਅਰੋੜਾ ਦੇ ਸੱਦੇ ‘ਤੇ ਕੈਨੇਡੀਅਨ ਪੰਜਾਬੀ ਸਾਹਿੱਤ ਸਭਾ ਵੱਲੋਂ ਵਿਸ਼ੇਸ਼ ਸਮਾਗਮ ਨਿਆਗਰਾ ਫਾਲਜ਼ ਦੇ ਨੇੜੇ ਵੈੱਲਲੈਂਡ ‘ਚ ਕਰਵਾਇਆ

ਨਿਰਵੈਰ ਸਿੰਘ ਅਰੋੜਾ ਦੇ ਸੱਦੇ ‘ਤੇ ਕੈਨੇਡੀਅਨ ਪੰਜਾਬੀ ਸਾਹਿੱਤ ਸਭਾ ਵੱਲੋਂ ਵਿਸ਼ੇਸ਼ ਸਮਾਗਮ ਨਿਆਗਰਾ ਫਾਲਜ਼ ਦੇ ਨੇੜੇ ਵੈੱਲਲੈਂਡ ‘ਚ ਕਰਵਾਇਆ

ਬਰੈਂਪਟਨ/ਡਾ. ਝੰਡ : ਨਿਆਗਰਾ ਫਾਲਜ਼ ਦੇ ਪੱਛਮ ਵਿਚ ਵੱਸੇ ਸ਼ਹਿਰ ਵੈੱਲਲੈਂਡ ਵਿਖੇ ਸਾਹਿੱਤਕਾਰ ਨਿਰਵੈਰ ਸਿੰਘ ਅਰੋੜਾ ਦੇ ਸੱਦੇ ਉਪਰ ਕੈਨੇਡੀਅਨ ਪੰਜਾਬੀ ਸਾਹਿੱਤ ਸਭਾ ਟੋਰਾਂਟੋ ਵੱਲੋਂ ਉਨ੍ਹਾਂ ਦੇ ਹੋਟਲ ઑਹੋਲੀਡੇ-ਇੰਨ਼ ਵਿਖੇ ਇੱਕ ਸਾਹਿਤਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਬਰੈਂਪਟਨ ਤੋਂ ਸਭਾ ਨਾਲ ਸਬੰਧਿਤ ਸਾਹਿਤਕਾਰਾਂ ਵਲੋਂ ਭਾਗ ਲਿਆ ਗਿਆ।
ਸਮਾਗਮ ਵਿੱਚ ਪਹੁੰਚੇ ਸੱਜਣਾਂ ਨੂੰ ਨਿਰਵੈਰ ਸਿੰਘ ਅਰੋੜਾ ਵੱਲੋਂ ਨਿੱਘੀ ਜੀ ਆਇਆ ਕਹੀ ਗਈ। ਸਭਾ ਦੇ ਚੇਅਰਮੈਨ ਕਰਨ ਅਜਾਇਬ ਸਿੰਘ ਸੰਘਾ ਨੇ ਅਰੋੜਾ ਸਾਹਿਬ ਵੱਲੋਂ ਸ਼ੁਰੂ ਕੀਤੇ ਹੋਟਲ ਦੇ ਇਸ ਨਵੇਂ ਕਾਰੋਬਾਰ ਦੀ ਸਫ਼ਲਤਾ ਲਈ ਹਾਰਦਿਕ ਮੁਬਾਰਕਬਾਦ ਦਿੱਤੀ ਗਈ ਅਤੇ ਕੋਆਡੀਨੇਟਰ ਮਲੂਕ ਸਿੰਘ ਕਾਹਲੋਂ ਵੱਲੋਂ ਇਸ ਸਮਾਗਮ ਦੇ ਇੱਥੇ ਕਰਵਾਉਣ ਦੇ ਸਬੱਬ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਸਭਾ ਦੇ ਮੈਂਬਰਾਂ ਵੱਲੋਂ ਅਰੋੜਾ ਪਰਿਵਾਰ ਨੂੰ ਇਕ ਯਾਦਗਾਰੀ ਤੋਹਫ਼ਾ ਵੀ ਦਿੱਤਾ ਗਿਆ। ਇਸ ਮੌਕੇ ਅਰੋੜਾ ਹੋਰਾਂ ਨੂੰ ਨਵੇ ਕਾਰੋਬਾਰ ਦੀਆਂ ਵਧਾਈਆਂ ਦੇਣ ਵਾਲਿਆਂ ਵਿੱਚ ਸਤਵੰਤ ਸਿੰਘ ਝੱਜ, ਡਾ. ਪਰਗਟ ਸਿੰਘ ਬੱਗਾ ਤੋਂ ਇਲਾਵਾ ਕਈ ਹੋਰ ਸੱਜਣ ਸ਼ਾਮਲ ਸਨ। ਉਪਰੰਤ, ਇਸ ਸੁਰਮਈ ਸ਼ਾਮ ਨੂੰ ਹੋਰ ਖ਼ੂਬਸੂਰਤ ਬਣਾਉਣ ਲਈ ਪਧਾਰੇ ਕਵੀ-ਜਨਾਂ ਵੱਲੋਂ ਆਪਣੀਆਂ ਰਚਨਾਵਾਂ ਸੁਣਾਈਆਂ ਗਈਆਂ। ਇਸ ਮੌਕੇ ਹਾਜ਼ਰ ਕਵੀਆਂ ਵਿੱਚ ਪਰਮਜੀਤ ਢਿੱਲੋਂ, ਪਰਮਜੀਤ ਗਿੱਲ, ਮਕਸੂਦ ਚੌਧਰੀ, ਮਲੂਕ ਸਿੰਘ ਕਾਹਲੋਂ, ਕਰਨ ਅਜਾਇਬ ਸਿੰਘ ਸੰਘਾ, ਡਾ. ਜਗਮੋਹਨ ਸੰਘਾ, ਸੁਰੀਲੀ ਅਵਾਜ਼ ਦੇ ਮਾਲਕ ਇਕਬਾਲ ਬਰਾੜ, ਹਰਜਸਪ੍ਰੀਤ ਗਿੱਲ, ਪੁਸ਼ਪਿੰਦਰ ਜੋਸਨ ਅਤੇ ਤਲਵਿੰਦਰ ਮੰਡ ਸ਼ਾਮਲ ਸਨ।
ਹੋਟਲ ਦੇ ਮਾਲਕ ਨਿਰਵੈਰ ਸਿੰਘ ਅਰੋੜਾ ਅਤੇ ਉਨ੍ਹਾਂ ਦੇ ਧਰਮ ਪਤਨੀ ਰਣਜੀਤ ਕੌਰ ਅਰੋੜਾ ਜੋ ਸਾਹਿਤਕ ਰੁਚੀਆਂ ਦੇ ਵੀ ਮਾਲਕ ਹਨ, ਵੱਲੋਂ ਆਪਣੀਆਂ ਕਵਿਤਾਵਾਂ ਨੂੰ ਗਾ ਕੇ ਸਰੋਤਿਆਂ ਸਾਹਮਣੇ ਪੇਸ਼ ਕੀਤਾ ਗਿਆ। ਕੋਈ ਢਾਈ ਘੰਟੇ ਚੱਲੇ ਇਸ ਸਮਾਗਮ ਦੇ ਅਖ਼ੀਰ ਵਿਚ ਸਭਾ ਦੇ ਸਰਪ੍ਰਸਤ ਬਲਰਾਜ ਚੀਮਾ ਵੱਲੋਂ ਆਏ ਸਾਰੇ ਸੱਜਣਾਂ ਦਾ ਧੰਨਵਾਦ ਕੀਤਾ ਗਿਆ ਅਤੇ ਅਰੋੜਾ ਪਰਿਵਾਰ ਦੇ ਕਾਰੋਬਾਰ ਲਈ ਸ਼ੁਭ-ਇੱਛਾਵਾਂ ਦਿੱਤੀਆਂ ਗਈਆਂ। ਕੁਦਰਤ ਦੇ ਖੂਬਸੂਰਤ ਮੰਜ਼ਰ ਦੀ ਗੋਦ ਵਿਚ ਬਣੇ ਇਸ ਹੋਟਲ ਦੀ ਲੋਕੇਸ਼ਨ ਦੀ ਸਾਰਿਆਂ ਵੱਲੋਂ ਤਾਰੀਫ਼ ਕੀਤੀ ਗਈ ਅਤੇ ਇਸ ਦੀ ਚੜ੍ਹਦੀ-ਕਲਾ ਆਪਣੇ ਹਾਵ-ਭਾਵ ਪ੍ਰਗਟ ਕੀਤੇ ਗਏ। ਇਸ ਸਮੇਂ ਹੋਸਟ ਪਰਿਵਾਰ ਵਲੋਂ ਲਜੀਜ਼ ਖਾਣੇ ਦਾ ਵੀ ਇੰਤਜ਼ਾਮ ਕੀਤਾ ਗਿਆ ਅਤੇ ਉਨ੍ਹਾਂ ਵੱਲੋਂ ਸਮਾਗਮ ਵਿਚ ਹਾਜ਼ਰ ਹੋਏ ਸਾਹਿਤਕਾਰਾਂ ਨੂੰ ਡਾਇਰੀਆਂ ਅਤੇ ਪੈੱਨ ਤੋਹਫ਼ਿਆਂ ਵਜੋਂ ਪ੍ਰਦਾਨ ਕੀਤੇ ਗਏ। ਇਸ ਦੌਰਾਨ ਮੰਚ-ਸੰਚਾਲਨ ਦੀ ਕਾਰਵਾਈ ਤਲਵਿੰਦਰ ਮੰਡ ਵੱਲੋਂ ਬਾਖ਼ੂਬੀ ਨਿਭਾਈ ਗਈ। ਸਭਾ ਦੀ ਕਾਰਜਕਾਰਨੀ ਦੇ ਮੈਂਬਰ ਪ੍ਰੋ. ਰਾਮ ਸਿੰਘ ਭਾਰਤ ਗਏ ਹੋਣ ਕਾਰਨ ਅਤੇ ਡਾ. ਸੁਖਦੇਵ ਸਿੰਘ ਝੰਡ ਜ਼ਰੂਰੀ ਘਰੇਲੂ ਰੁਝੇਵੇਂ ਦੇ ਕਾਰਨ ਇਸ ਸਮਾਗਮ ਵਿਚ ਸ਼ਾਮਲ ਨਾ ਹੋ ਸਕੇ।

 

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …