7.1 C
Toronto
Tuesday, November 25, 2025
spot_img
Homeਕੈਨੇਡਾਕਮਲ ਖਹਿਰਾ ਦੇ ਸੀਨੀਅਰ ਸਿਟੀਜ਼ਨਜ਼ ਦੇ ਮੰਤਰੀ ਬਣਨ 'ਤੇ ਐਸੋਸੀਏਸ਼ਨ ਆਫ਼ ਸੀਨੀਅਰਜ਼...

ਕਮਲ ਖਹਿਰਾ ਦੇ ਸੀਨੀਅਰ ਸਿਟੀਜ਼ਨਜ਼ ਦੇ ਮੰਤਰੀ ਬਣਨ ‘ਤੇ ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਵੱਲੋਂ ਖੁਸ਼ੀ ਦਾ ਪ੍ਰਗਟਾਵਾ

ਬਰੈਂਪਟਨ/ਡਾ. ਝੰਡ : ਬਰੈਂਪਟਨ ਦੀ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਵੱਲੋਂ ਬਰੈਂਪਟਨ ਵੈੱਸਟ ਤੋਂ ਤੀਸਰੀ ਵਾਰ ਕਾਮਯਾਬ ਹੋਈ ਮੈਂਬਰ ਪਾਰਲੀਮੈਂਟ ਕਮਲ ਖਹਿਰਾ ਨੂੰ ਫੈੱਡਰਲ ਸਰਕਾਰ ਸੀਨੀਅਰਜ਼ ਸਿਟੀਜ਼ਨਜ਼ ਮੰਤਰਾਲੇ ਦੀ ਮੰਤਰੀ ਨਿਯੁਕਤ ਕੀਤੇ ਜਾਣ ‘ਤੇ ਬੇਹੱਦ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਹੈ।
ਐਸੋਸੀਏਸ਼ਨ ਦੀ ਕਾਰਜਕਾਰਨੀ ਦੀ ਬੀਤੇ ਦਿਨੀਂ ਹੋਈ ਮੀਟਿੰਗ ਵਿਚ ਕਾਰਜਕਾਰਨੀ ਦੇ ਮੈਂਬਰਾਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਮਲ ਖਹਿਰਾ ਦੀ ਮੰਤਰੀ ਵਜੋਂ ਇਹ ਅਹਿਮ ਨਿਯੁਕਤੀ ਕਰਨ ‘ਤੇ ਧੰਨਵਾਦ ਕਰਦਿਆਂ ਕਿਹਾ ਕਿ ਟਰੂਡੋ ਸਾਹਿਬ ਨੇ ਇਕ ਅਣਥੱਕ, ਮਿਹਨਤੀ ਅਤੇ ਪਾਰਟੀ ਨੂੰ ਸਮੱਰਪਿਤ ਵਰਕਰ ਨੂੰ ਸੀਨੀਅਰਜ਼ ਸਿਟੀਜ਼ਨਜ਼ ਮੰਤਰੀ ਬਣਾ ਕੇ ਕੈਨੇਡਾ ਦੇ ਸੀਨੀਅਰਾਂ ਦਾ ਮਾਣ ਵਧਾਇਆ ਹੈ ਅਤੇ ਪੰਜਾਬੀ ਕਮਿਊਨਿਟੀ ਵੱਲੋਂ ਦੇਸ਼ ਦੇ ਵਿਕਾਸ ਵਿਚ ਪਾਏ ਗਏ ਯੋਗਦਾਨ ਦੀ ਕਦਰ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਭਾਰਤੀ ਮੂਲ ਨਾਲ ਜੁੜੇ ਪੰਜਾਬੀਆਂ ਹਰਜੀਤ ਸਿੰਘ ਸੱਜਣ ਨੂੰ ਇੰਟਰਨੈਸ਼ਨਲ ਡਿਵੈੱਲਪਮੈਟ ਅਤੇ ਅਨੀਤਾ ਅਨੰਦ ਨੂੰ ਰੱਖਿਆ ਮੰਤਰੀ ਵਰਗੇ ਅਹਿਮ ਮੰਤਰਾਲੇ ਦੇ ਕੇ ਪੰਜਾਬੀ ਕਮਿਊਨਿਟੀ ਵਿਚ ਆਪਣੇ ਅਟੱਲ ਵਿਸ਼ਵਾਸ ਨੂੰ ਮੁੜ ਦੁਹਰਾਇਆ ਹੈ।
ਇਸ ਮੌਕੇ ਮੀਟਿੰਗ ਵਿਚ ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਦੇ ਪ੍ਰਧਾਨ ਹਰਦਿਆਲ ਸਿੰਘ ਸੰਧੂ ਦੇ ਨਾਲ ਕਾਰਜਕਾਰਨੀ ਦੇ ਮੈਂਬਰ ਜੰਗੀਰ ਸਿੰਘ ਸੈਂਹਬੀ, ਪਰਮਜੀਤ ਸਿੰਘ ਬੜਿੰਗ, ਪ੍ਰੀਤਮ ਸਿੰਘ ਸਰਾਂ, ਕਰਤਾਰ ਸਿੰਘ ਚਾਹਲ, ਬਲਵਿੰਦਰ ਸਿੰਘ ਬਰਾੜ ਅਤੇ ਦੇਵ ਸੂਦ ਹਾਜ਼ਰ ਸਨ। ਸਕੱਤਰ ਪ੍ਰੋ. ਨਿਰਮਲ ਸਿੰਘ ਧਾਰਨੀ ਇਨ੍ਹੀਂ ਦਿਨੀਂ ਪੰਜਾਬ ਗਏ ਹੋਏ ਹਨ।

RELATED ARTICLES
POPULAR POSTS