Breaking News
Home / ਕੈਨੇਡਾ / ਜਦੋਂ ਇੱਕ ਬਜ਼ੁਰਗ ਪਰਿਵਾਰਕ ਪਿਕਨਿਕ ਯਾਦਗਾਰੀ ਹੋ ਨਿੱਬੜੀ

ਜਦੋਂ ਇੱਕ ਬਜ਼ੁਰਗ ਪਰਿਵਾਰਕ ਪਿਕਨਿਕ ਯਾਦਗਾਰੀ ਹੋ ਨਿੱਬੜੀ

Family Picnic 10 copy copyਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ
ਗਰਮੀਆਂ ਦੇ ਮਹੀਨਿਆਂ ਵਿੱਚ ਕੈਨੇਡਾ ਵਿੱਚ ਪਿਕਨਿਕਾਂ ਬੜਾ ਜ਼ੋਰ ਫੜਦੀਆਂ ਹਨ। ਹਰ ‘ਵੀਕ-ਐਂਡ’ ‘ਤੇ ਕੋਈ ਨਾ ਕੋਈ ਪਿਕਨਿਕ ਹੁੰਦੀ ਏ। ਕਈ ਵਾਰ ਤਾਂ  ਇੱਕੇ ਦਿਨ ਹੀ ਤਿੰਨ-ਤਿੰਨ, ਚਾਰ-ਚਾਰ ਵੀ ਹੁੰਦੀਆਂ ਹਨ। ਵੱਖ-ਵੱਖ ਪਿੰਡਾਂ, ਸ਼ਹਿਰਾਂ, ਇਲਾਕਿਆਂ, ਬਰਾਦਰੀਆਂ ਅਤੇ ਅਦਾਰਿਆਂ ਦੀਆਂ ਪਿਕਨਿਕਾਂ ਵੇਖਣ-ਸੁਣਨ ਨੂੰ ਮਿਲਦੀਆਂ ਹਨ, ਜਿਵੇਂ ‘ਮੋਗੇ ਵਾਲਿਆਂ ਦੀ ਪਿਕਨਿਕ’, ‘ਫਿਰੋਜ਼ਪੁਰੀਆਂ ਦੀ ਪਿਕਨਿਕ’, ‘ਰੋਪੜ-ਮੋਹਾਲੀ ਪਿਕਨਿਕ’, ‘ਫਗਵਾੜਾ ਪਿਕਨਿਕ’, ‘ਹੁਸ਼ਿਆਰਪੁਰੀਆਂ ਦੀ ਪਿਕਨਿਕ’, ਮਝੈਲਾਂ ਦੀ ‘ਮਾਝਾ ਪਿਕਨਿਕ’, ‘ਰਾਮਗੜ੍ਹੀਆ ਪਿਕਨਿਕ’, ‘ਆਹਲੂਵਾਲੀਆ ਪਿਕਨਿਕ’, ‘ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਪਿਕਨਿਕ’, ‘ਤਰਕਸ਼ੀਲ ਪਿਕਨਿਕ’, ‘ਐਹ ਪਿਕਨਿਕ’, ‘ਔਹ ਪਿਕਨਿਕ’। ਕਈ ਵਾਰ ਤਾਂ ਮੀਡੀਆ ਵਾਲਿਆਂ ਨੂੰ ਇੱਕੇ ਦਿਨ ਕਈ ਪਾਸਿਆਂ ਤੋਂ ਸੱਦੇ ਆ ਜਾਂਦੇ ਹਨ ਅਤੇ ਇਨ੍ਹਾਂ ਵਿੱਚ ਜਾਣ ਲਈ ਚੋਣ ਕਰਨੀ ਮੁਸ਼ਕਲ ਹੋ ਜਾਂਦੀ ਹੈ। ਕਈ ਵਾਰੀ ਥੋੜ੍ਹੇ-ਥੋੜ੍ਹੇ ਸਮੇਂ ਲਈ ਸਾਰੇ ਪਾਸੇ ਹਾਜ਼ਰੀ ਦੇਣੀ ਪੈਂਦੀ ਹੈ। ਖ਼ੈਰ, ਚੱਲਦਾ ਹੈ, ਸੱਭ। ਉਨ੍ਹਾਂ ਨੇ ਵੀ ਅਖ਼ਬਾਰਾਂ ਵਿੱਚ ਖ਼ਬਰਾਂ ਤੇ ਫੋਟੋਆਂ ਲਵਾਉਣੀਆਂ ਹੁੰਦੀਆਂ ਹਨ ਅਤੇ ਮੀਡੀਏ ਨੇ ਵੀ ਉਨ੍ਹਾਂ ਨਾਲ ਸੰਪਰਕ ਰੱਖਣਾ ਹੁੰਦਾ ਹੈ।  ਵੈਸੇ, ਇਹ ਪਿਕਨਿਕਾਂ ਮੇਲ-ਜੋਲ ਦਾ ਵਧੀਆ ਬਹਾਨਾ ਬਣਦੀਆਂ ਹਨ। ਸਰਦੀਆਂ ਵਿੱਚ ਤਾ ਅੰਦਰੀਂ ਤੜਨਾ ਹੀ ਹੁੰਦਾ ਏ। ਗਰਮੀਆਂ ਵਿੱਚ ਇਹ ਮੌਜ-ਮੇਲਾ ਹੀ ਸਈ। ਪਿਕਨਿਕਾਂ ਤਾਂ ਸਾਰੀਆਂ ਹੀ ਵਧੀਆ ਹੁੰਦੀਆਂ ਹਨ, ਪਰ ‘ਪਰਿਵਾਰਕ-ਪਿਕਨਿਕਾਂ’ ਦਾ ਆਪਣਾ ਹੀ ਮਜ਼ਾ ਹੈ, ਜਦੋਂ ਇੱਕੋ-ਜਿਹੇ ਵਿਚਾਰਾਂ ਵਾਲੇ ਕੁਝ ਪਰਿਵਾਰ ਮਿਲ ਕੇ ਕਿਧਰੇ ਪਿਕਨਿਕ ‘ਤੇ ਜਾਂਦੇ ਹਨ।
ਬੀਤੇ ਐਤਵਾਰ ਵੀ ਅਜਿਹਾ ਹੀ ਕੁਝ ਸਬੱਬ ਬਣਿਆ। ਦਸ ਕੁ ਪਰਿਵਾਰਾਂ ਦੇ ਸੀਨੀਅਰ ਮੈਂਬਰ ਨੇ ਮਿਲ ਕੇ ਓਕਵਿੱਲ ਵਿਖੇ ‘ਕੌਰੋਨੇਸ਼ਨ ਪਾਰਕ’ ਵਿੱਚ ਪਿਕਨਿਕ ਮਨਾਉਣ ਲਈ ਪਹੁੰਚੇ।
ਸਾਰਿਆਂ ਨੇ ਆਪਣੇ ਨਾਲ ਬਣਾ ਕੇ ਕੁਝ ਨਾ ਕੁਝ ਲਿਆਂਦਾ ਸੀ। ਰਲ-ਮਿਲ ਕੇ ਛਕਿਆ, ਗੇਮਾਂ ਖੇਡੀਆਂ, ‘ਲੇਕਸ਼ੋਰ’ ਦੇ ਕਿਨਾਰੇ ਸੈਰ ਕੀਤੀ, ਗੌਣ-ਵਜੌਣ ਹੋਇਆ ਅਤੇ ਭੰਗੜਾ-ਗਿੱਧਾ ਪਾ ਕੇ ਮੌਜ-ਮੇਲਾ ਮਨਾ ਕੇ ਸ਼ਾਮ ਨੂੰ ਘਰੋ-ਘਰੀਂ ਪਹੁੰਚ ਗਏ। ਇਸ ਤੋਂ ਵਧੇਰੇ ਪਿਕਨਿਕਾਂ ਵਿੱਚ ਹੋਰ ਹੋਣਾ ਵੀ ਕੀ ਹੁੰਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …