Breaking News
Home / ਕੈਨੇਡਾ / ਰੈੱਡ ਵਿੱਲੋ ਕਲੱਬ ਮੈਂਬਰਾਂ ਵਲੋਂ ਤਰਕਸ਼ੀਲ ਸੁਸਾਇਟੀ ਦੀ ਪਿਕਨਿਕ ਵਿੱਚ ਭਰਵੀਂ ਹਾਜ਼ਰੀ

ਰੈੱਡ ਵਿੱਲੋ ਕਲੱਬ ਮੈਂਬਰਾਂ ਵਲੋਂ ਤਰਕਸ਼ੀਲ ਸੁਸਾਇਟੀ ਦੀ ਪਿਕਨਿਕ ਵਿੱਚ ਭਰਵੀਂ ਹਾਜ਼ਰੀ

Red Willow pic copy copyਬਰੈਂਪਟਨ : ਨਾਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਲੋਕਾਂ ਨੂੰ ਵਹਿਮਾਂ ਭਰਮਾਂ ਅਤੇ ਅੰਧ-ਵਿਸ਼ਵਾਸ਼ ਤੋਂ ਮੁਕਤ ਕਰਨ ਅਤੇ ਪਾਖੰਡੀ ਸਾਧਾਂ-ਸੰਤਾਂ , ਤਾਂਤਰਿਕਾਂ ਅਤੇ ਜੋਤਸ਼ੀਆਂ ਦੀ ਲੁੱਟ ਤੋਂ ਬਚਣ ਲਈ ਜਾਗਰਤ ਕਰਨ ਵਾਸਤੇ ਬਹੁਤ ਸਾਰੇ ਪ੍ਰੋਗਰਾਮ ਕਰਦੀ ਹੈ। ਇਸੇ ਲੜੀ ਵਿੱਚ ਪਿਛਲੇ ਦਿਨੀਂ ਸੁਸਾਇਟੀ ਵਲੋਂ  ਮਨਾਈ ਪਿਕਨਿਕ ਦੇ ਸੱਦੇ ਤੇ ਰੈੱਡ ਵਿੱਲੋ ਸੀਨੀਅਰਜ਼ ਕਲੱਬ  ਦੇ ਕਈ ਅਹੁਦੇਦਾਰਾਂ ਅਤੇ ਕਾਫੀ ਗਿਣਤੀ ਵਿੱਚ ਮੈਂਬਰਾਂ ਨੇ ਭਾਗ ਲਿਆ। ਜਿਨ੍ਹਾਂ ਵਿੱਚ ਪਰਮਜੀਤ ਬੜਿੰਗ, ਅਮਰਜੀਤ ਸਿੰਘ, ਬਲਵੰਤ ਕਲੇਰ, ਸ਼ਿਵਦੇਵ ਸਿੰਘ ਰਾਏ, ਬਲਦੇਵ ਰਹਿਪਾ ਹਾਜ਼ਰ ਸਨ। ਇਹਨਾਂ ਤੋਂ ਬਿਨਾਂ ਮਲਕੀਤ ਸਿੰਘ ਸੰਧੂ , ਬਲਬੀਰ ਬੜਿੰਗ, ਮਾਸਟਰ ਕੁਲਵੰਤ ਸਿੰਘ,ਸੁਖਦੇਵ ਸਿੰਘ ਲਾਲ, ਕਿਰਪਾਲ ਬੇਦੀ, ਅਮਰਜੀਤ ਕਲੇਰ, ਚਰਨਜੀਤ ਕੌਰ, ਅਮਰਜੀਤ ਢੀਂਡਸਾ ਅਤੇ ਕਈ ਹੋਰ ਮੈਂਬਰ ਵੀ ਆਪਣੇ ਪਰਿਵਾਰਾਂ ਸਮੇਤ ਹਾਜ਼ਰ ਸਨ।
ਇਸ ਪਿਕਨਿਕ ਵਿੱਚ ਜਿੱਥੇ ਖਾਣ-ਪੀਣ, ਬੱਚਿਆਂ ਦੀਆਂ ਖੇਡਾਂ ਦਾ ਵਧੀਆ ਪਰਬੰਧ ਸੀ। ਉੱਥੇ ਬਹੁਤ ਸਾਰੇ ਵਿਦਵਾਨਾਂ ਅਤੇ ਬੁੱਧੀਜੀਵੀਆਂ ਨੂੰ ਮਿਲਣ ਅਤੇ ਉਹਨਾਂ ਦੇ ਵਿਚਾਰ ਸੁਣਨ ਦਾ ਮੌਕਾ ਵੀ ਮਿਲਿਆ। ਜਿੰਨ੍ਹਾ ਨਾਲ ਗੱਲਾਂ-ਬਾਤਾਂ ਕਰਕੇ ਬਹੁਤ ਕੁੱਝ ਸਿੱਖਣ ਦਾ ਮੌਕਾ ਮਿਲਿਆ।ਖਾਸ ਤੌਰ ਤੇ ਪੰਜਾਬੀ ਦੇ ਮਸ਼ਹੂਰ ਤੇ ਦਰਵੇਸ਼ ਲੇਖਕ ਪੂਰਨ ਸਿੰਘ ਪਾਂਧੀ ਦੀ ਵਾਰਤਾਲਾਪ ਅਤੇ ਸ਼ਖਸ਼ੀਅਤ ਨੇ ਸਭ ਨੂੰ ਬਹੁਤ ਪਰਭਾਵਤ ਕੀਤਾ। ਇਸ ਪਿਕਨਿਕ ਵਿੱਚ ਪੁਰਾਣੇ ਦੋਸਤਾਂ ਨੂੰ ਮਿਲਣ ਦਾ ਮੌਕਾ ਵੀ ਮਿਲਿਆ ਜਿੰਨ੍ਹਾ ਵਿੱਚ ਇੰਡੀਆ ਤੋਂ ਫੇਰੀ ਤੇ ਆਏ ਅਧਿਆਪਕ ਆਗੂ ਹਾਕਮ ਸਿੰਘ ਧਾਲੀਵਾਲ, ਜਲੌਰ ਸਿੰਘ ਬਰਾੜ, ਜੀਵਨ ਲਾਲ ਸ਼ਹਿਣਾ ਪ੍ਰੌ: ਪੂਰਨ ਸਿੰਘ ਅਤੇ ਪਹਿਲਵਾਨ ਜਰਨੈਲ ਸਿੰਘ ਡੱਬਾ ਪਰਮੁੱਖ ਹਨ। ਬੱਚਿਆਂ ਨੇ ਇਸ ਪਿਕਨਿਕ ਵਿੱਚ ਪੂਰਾ ਆਨੰਦ ਮਾਣਿਆ। ਪਿਕਨਿਕ ਦੇ ਅੰਤ ਤੇ ਨਾਹਰ ਔਜਲਾ ਦੀ ਟੀਮ ਵਲੋਂ ਖੇਡਿਆ ਗਿਆ ਨਾਟਕ ”ਮਸਲਾ ਮੈਰਿਜ਼ ਦਾ” ਬਹੁਤ ਹੀ ਮਨੋਰੰਜਕ ਅਤੇ ਸੰਦੇਸ਼ ਭਰਪੂਰ ਸੀ। ਰੈੱਡ ਵਿੱਲੋ ਕਲੱਬ ਦੀ ਆਪਣੀ ਲਾਇਬਰੇਰੀ ਹੈ ਜਿਸ ਵਿੱਚ ਵੱਖ ਵੱਖ ਵਿਸ਼ਿਆਂ ਤੇ ਇੱਕ ਹਜ਼ਾਰ ਤੋਂ ਉੱਪਰ ਕਿਤਾਬਾਂ ਹਨ ਕਿਤਾਬਾਂ ਪੜ੍ਹਨ ਦੇ ਸ਼ੌਕੀਨ ਇਸ ਦਾ ਲਾਭ ਉਠਾ ਸਕਦੇ ਹਨ। ਕਲੱਬ ਸਬੰਧੀ ਕਿਸੇ ਵੀ ਤਰ੍ਹਂਾਂ ਦੀ ਜਾਣਕਾਰੀ ਲੈਣ ਲਈ ਪਰਧਾਨ ਗੁਰਨਾਮ ਸਿੰਘ ਗਿੱਲ( 416-908-1300), ਸਕੱਤਰ ਹਰਜੀਤ ਬੇਦੀ ( 647-924-9087) ਜਾਂ ਉੱਪ ਪਰਧਾਨ ਅਮਰਜੀਤ ਸਿੰਘ( 416-268-6821) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …